02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਠੇਕੇਦਾਰ ਸਰਬਜੀਤ ਭਾਟੀਆ ਨੂੰ ਦਿੱਤੀ ਅੰਤਿਮ ਵਿਦਾਇਗੀ

Ad Position 21
repet_subhas-goyals [Copy P29]
ਅਜੀਤ ਡੈਸਕ 04-03-2026
ਬਲਾਚੌਰ, 3 ਮਾਰਚ (ਨਰੇਸ਼ ਧੌਲ)-ਇਲਾਕੇ ਦੀ ਨਾਮਵਰ ਸ਼ਖ਼ਸੀਅਤ ਠੇਕੇਦਾਰ ਸਰਬਜੀਤ ਭਾਟੀਆ ਸਮਾਣੇ ਵਾਲੇ ਕੁੱਝ ਸਮਾਂ ਬਿਮਾਰ ਰਹਿਣ ਉਪਰੰਤ ਆਪਣੇ ਸਵਾਸਾਂ ਦੀ ਪੂੰਜੀ ਪੂਰੀ ਕਰਦੇ ਹੋਏ ਗੁਰੂ ਚਰਨਾਂ ਵਿੱਚ ਜਾ ਬਿਰਾਜੇ | ਉਨ੍ਹਾਂ ਦਾ ਅੰਤਿਮ ਸਸਕਾਰ ਉਨ੍ਹਾਂ ਦੇ ਜੱਦੀ ਪਿੰਡ ਆਦੋਆਣਾ ਨਜ਼ਦੀਕ ਬਲਾਚੌਰ ਸ਼ਹੀਦ ਭਗਤ ਸਿੰਘ ਨਗਰ ਦੇ ਸ਼ਮਸ਼ਾਨਘਾਟ ਵਿਖੇ ਰਿਸ਼ਤੇਦਾਰਾਂ, ਪਿੰਡ ਵਾਸੀਆਂ ਅਤੇ ਸੈਂਕੜੇ ਹੀ ਇਲਾਕਾ ਵਾਸੀਆਂ ਦੀ ਹਾਜ਼ਰੀ ਵਿੱਚ ਕੀਤਾ ਗਿਆ | ਚਿਖਾ ਨੂੰ ਅਗਨੀ ਉਨ੍ਹਾਂ ਦੇ ਸਪੁੱਤਰ ਮਨੀ ਭਾਟੀਆ ਅਤੇ ਪਰਿਵਾਰਿਕ ਮੈਂਬਰਾਂ ਵੱਲੋਂ ਵਿਖਾਈ ਗਈ | ਵੱਖ-ਵੱਖ ਸ਼ਖ਼ਸੀਅਤਾਂ ਨੇ ਕਿਹਾ ਕਿ ਠੇਕੇਦਾਰ ਸਰਬਜੀਤ ਭਾਟੀਆ ਸਮਾਣਾ ਵਾਲਿਆਂ ਦੇ ਬੇਵਕਤ ਅਕਾਲ ਚਲਾਣੇ ਨਾਲ ਜਿੱਥੇ ਪਰਿਵਾਰ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ, ਉੱਥੇ ਸਮੁੱਚਾ ਇਲਾਕਾ ਵੀ ਇੱਕ ਸੂਝਵਾਨ ਸ਼ਖ਼ਸੀਅਤ ਤੋਂ ਵਾਂਝਾ ਹੋ ਗਿਆ ਹੈ | ਇਸ ਮੌਕੇ ਠੇਕੇਦਾਰ ਮਦਨ ਲਾਲ ਭਾਟੀਆ, ਰੋਸ਼ਨ ਲਾਲ ਭਾਟੀਆ, ਪਰਮਜੀਤ ਭਾਟੀਆ, ਹੇਮ ਰਾਜ ਭਾਟੀਆ, ਨੰਦ ਲਾਲ ਭਾਟੀਆ, ਰਾਮ ਲਾਲ ਭਾਟੀਆ, ਹਰਮੇਸ਼ ਭਾਟੀਆ, ਸੁਰਿੰਦਰ ਭਾਟੀਆ, ਵਿਪਨ ਭਾਟੀਆ, ਬਲਵੀਰ ਭਾਟੀਆ, ਰਵੀ ਭਾਟੀਆ, ਤੀਰਥ ਰਾਮ, ਸੰਦੀਪ ਭਾਟੀਆ, ਕੇਵਲ ਭਾਟੀਆ, ਹਨਿੱਤ ਚੇਚੀ, ਸਾਹਿਲ ਸਮਰਾਲਾ ਆਦਿ ਤੋਂ ਇਲਾਵਾ ਠੇਕੇਦਾਰ ਕੇਵਲ ਕਿ੍ਸ਼ਨ ਹਿਸਾਰ, ਸਾਬਕਾ ਚੇਅਰਮੈਨ ਬਿਮਲ ਕੁਮਾਰ, ਰਜਿੰਦਰ ਕੁਮਾਰ ਨਰਮਾਣਾ, ਅਮਿਤ ਕੁਮਾਰ ਨਵੀਂ, ਕਸ਼ਮੀਰੀ ਲਾਲ ਫਗਵਾੜਾ, ਹੇਮ ਰਾਜ ਟੇਢੇਵਾਲ, ਮਨੀ ਠੇਕੇਦਾਰ, ਰੋਸ਼ਨ ਲਾਲ ਠੇਕੇਦਾਰ, ਕਮਲ ਸਮਰਾਲਾ, ਓਾਕਾਰ ਫਗਵਾੜਾ, ਠੇਕੇਦਾਰ ਮਹਿੰਦਰ ਭੂੰਬਲਾ, ਵਿਜੇ ਭੂੰਬਲਾ, ਧਰਮ ਪਾਲ ਭੂੰਬਲਾ, ਅਜੇ ਬਾਗੜੀ, ਬਾਬੂ ਰਾਮਜੀ ਦਾਸ ਭੂੰਗਲਾ, ਚੌਧਰੀ ਬਲਦੇਵ ਰਾਜ ਖੇਪੜ, ਸਚਿਨ ਚੌਧਰੀ ਸਿਆਣਾ, ਪਰਮਾ ਨੰਦ ਪਟਿਆਲਾ, ਦਰਸ਼ਨ ਸਿੰਘ ਟੋਨੀ, ਜਸਵਿੰਦਰ ਬਿੱਟੂ, ਅਸ਼ਵਨੀ ਪਾਤੜਾਂ, ਤੀਰਥ ਸਰਪੰਚ ਜੀਤਪੁਰ, ਮਨੋਹਰ ਲਾਲ ਪੀ.ਪੀ, ਚਰਨਜੀਤ ਬਿੱਟੂ, ਇੰਦਰਪਾਲ ਕਸਾਣਾ, ਸ਼ਾਮ ਲਾਲ ਮਹੈਸੀ, ਨੀਰਜ ਨੰਬਰਦਾਰ, ਬਲਵੰਤ ਰਾਏ ਬੰਟੀ, ਪ੍ਰਧਾਨ ਟਰੱਕ ਯੂਨੀਅਨ ਸਮਾਣਾ, ਵਿਨੋਦ ਕੁਮਾਰ ਮੈਨੇਜਰ, ਸਮੂਹ ਰਿਸ਼ਤੇਦਾਰ ਪਿੰਡ ਵਾਸੀ ਅਤੇ ਇਲਾਕਾ ਵਾਸੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਦੀ ਮੀਟਿੰਗ 'ਚ ਵੱਖ-ਵੱਖ ਮੁੱਦਿਆਂ 'ਤੇ ਹੋਈ ਵਿਚਾਰ ਚਰਚਾ ਅਗਲੀ ਖ਼ਬਰ ਕਾਠਗੜ੍ਹ ਦੀ ਪੰਚਾਇਤ ਨੇ ਸੇਵਾ ਕੇਂਦਰ ਨੇੜੇ ਪਾਰਕ ਬਣਾਉਣ ਲਈ ਕਰਵਾਈ ਸਫ਼ਾਈ
Ad Position 24