ਘੁੰਮਣਾਂ, 3 ਮਾਰਚ (ਮਹਿੰਦਰਪਾਲ ਸਿੰਘ)-ਪਿੰਡ ਵਾਹਦ 'ਚ 13ਵੀਆਂ ਹਲਟ ਦੌੜਾਂ ਐੱਨ. ਆਰ. ਆਈ. ਪ੍ਰਬੰਧਕ ਕਮੇਟੀ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ 8 ਮਾਰਚ ਨੂੰ ਕਰਵਾਈਆਂ ਜਾ ਰਹੀਆਂ ਹਨ | ਬਲਦ ਦੌੜਾਕ ਹੁੰਮ ਹੁੰਮਾ ਕੇ ਪਹੁੰਚਣ, ਜੇਤੂ ਮਾਲਕਾਂ ਨੂੰ ਦਿਲ ਖਿਚਵੇਂ ਇਨਾਮ ਦਿੱਤੇ ਜਾਣਗੇ ਗੁਰੂ ਜੀ ਦੇ ਲੰਗਰ ਅਤੁੱਟ ਵਰਤਾਏ ਜਾਣਗੇ |