28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਔਰਤ ਦਾ ਸਤਿਕਾਰ ਰੱਬ ਦੇ ਸਤਿਕਾਰ ਵਾਂਗ ਜ਼ਰੂਰੀ- ਝਿੱਕਾ

Ad Position 21
No active advertisement
ਅਜੀਤ ਡੈਸਕ 08-03-2026
ਬੰਗਾ, 7 ਮਾਰਚ (ਸੁਰਿੰਦਰ ਸਿੰਘ ਕਰਮ ਲਧਾਣਾ)- ਔਰਤ ਨੂੰ ਸਿੱਖਿਆ ਅਤੇ ਮਰਦ ਦੇ ਬਰਾਬਰ ਅਧਿਕਾਰ ਦਿਵਾਉਣ ਲਈ ਜਿੰਨਾ ਪ੍ਰਭਾਵਸ਼ਾਲੀ ਤੇ ਮਹਾਨ ਯਤਨ ਕੁੱਲ ਦੁਨੀਆ ਦੇ ਰਹਿਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਸ਼ਬਦ 'ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ' ਵਿਚ ਕੀਤਾ ਗਿਆ ਉਸਦਾ ਕੋਈ ਸਾਨੀ ਨਹੀਂ | ਔਰਤ ਦੀ ਹੋਂਦ ਨੂੰ ਸੁਰੱਖਿਅਤ ਰੱਖਣ ਲਈ ਅੱਜ ਦੇ ਦਿਨ ਇਹ ਪ੍ਰਣ ਕਰਨਾ ਚਾਹੀਦਾ ਹੈ ਕਿ ਅਸੀ ਔਰਤਾਂ ਦਾ ਵੱਧ ਤੋਂ ਵੱਧ ਸਤਿਕਾਰ ਕਰੀਏ | ਇਹ ਵਿਚਾਰ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਸ਼ਖ਼ਸੀਅਤ ਬਲਬੀਰ ਸਿੰਘ ਝਿੱਕਾ ਇੰਸ਼ੋਰੈਂਸ ਪੁਆਇੰਟ ਬੰਗਾ ਨੇ ਇੱਥੇ ਕੌਮਾਂਤਰੀ ਮਹਿਲਾ ਦਿਵਸ ਸਬੰਧੀ ਮੀਡੀਆ ਕਰਮੀਆਂ ਦੇ ਸਨਮੁੱਖ ਪ੍ਰਗਟਾਏ | ਸ: ਝਿੱਕਾ ਨੇ ਅੱਗੇ ਕਿਹਾ ਕਿ ਵੈਸੇ ਵੀ ਅੱਜ ਦੀ ਨਾਰੀ ਕਿਸੇ ਵੀ ਗੱਲੋਂ ਮਰਦ ਤੋਂ ਘੱਟ ਨਹੀ ਹੈ | ਅੱਜ ਦੀ ਨਾਰੀ ਨੇ ਸਮਾਜ ਦੇ ਹਰ ਖੇਤਰ ਵਿੱਚ ਮਰਦਾਂ ਦੇ ਬਰਾਬਰ ਹੀ ਸਫਲਤਾ ਦੇ ਝੰਡੇ ਗੱਡੇ ਹਨ | ਇਸ ਮੌਕੇ ਸ: ਝਿੱਕਾ ਦੇ ਨਾਲ ਪਰਮਜੀਤ ਸਿੰਘ ਸੂਰਾਪੁਰੀ ਪ੍ਰਧਾਨ ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ, ਗੁਰਪ੍ਰੀਤ ਸਿੰਘ ਪਾਬਲਾ, ਲੈਕ: ਅੰਮਿ੍ਤਪਾਲ ਸਿੰਘ ਬਾਬਾ, ਕਥਾਵਾਚਕ ਭਾਈ ਪਲਵਿੰਦਰ ਸਿੰਘ ਚਰਨ ਕੰਵਲ ਸਾਹਿਬ, ਉੱਘੇ ਕੀਰਤਨੀਏ ਭਾਈ ਹਰਜਿੰਦਰ ਸਿੰਘ, ਭਾਈ ਜੀਤ ਸਿੰਘ, ਭਾਈ ਅਸ਼ੋਕ ਸਿੰਘ ਅਟਾਰੀ ਵਾਲੇ, ਬੌਬੀ ਰੱਲ੍ਹ ਲਧਾਣਾ ਉੱਚਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕਿ੍ਤਿਕਾ ਚੌਧਰੀ ਨੇ ਯੂ.ਪੀ.ਐਸ.ਸੀ. ਦੀ ਪ੍ਰੀਖਿਆ ਪਾਸ ਕਰ ਕੇ ਕਰੀਮਪੁਰ ਧਿਆਨੀ ਦਾ ਨਾਂਅ ਚਮਕਾਇਆ ਅਗਲੀ ਖ਼ਬਰ ਪੀਰ ਬਾਬਾ ਊਧੋ ਸ਼ਾਹ ਚਿਸ਼ਤੀ ਮੇਲੇ ਦੀਆਂ ਤਿਆਰੀਆਂ ਮੁਕੰਮਲ-ਬਾਬਾ ਸਾਧੂ ਸ਼ਾਹ ਚਿਸ਼ਤੀ
Ad Position 24