ਨਵਾਂਸ਼ਹਿਰ, 7 ਮਾਰਚ (ਹਰਮਿੰਦਰ ਸਿੰਘ ਪਿੰਟੂ) - ਸੇਵਾ ਮੁਕਤ ਕਾਨੂੰਗੋ ਪਟਵਾਰੀ/ਵੈਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸਮੁੱਚੇ ਪੈਨਸ਼ਨਰ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਆਖਰੀ ਬਜਟ ਸੈਸ਼ਨ 'ਤੇ ਵੱਡੀ ਆਸ ਲਾਈ ਬੈਠੇ ਹਨ | ਹਰਭਜਨ ਸਿੰਘ ਜਾਡਲੀ ਪ੍ਰਧਾਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਅਜੇ ਤੱਕ 16 ਫੀਸਦੀ ਮਹਿੰਗਾਈ ਭੱਤਾ ਨਹੀਂ ਦਿੱਤਾ | ਜਿਹੜਾ ਕਿ ਕੇਂਦਰ ਦੇ ਮੁਲਾਜ਼ਮਾਂ ਨੂੰ ਮਿਲ ਰਿਹਾ ਹੈ ਅਤੇ ਹੋਰ ਵੀ ਸਰਕਾਰ ਨੇ ਜਿਹੜੇ ਪੈਨਸ਼ਨਰਾਂ ਨੂੰ ਬਕਾਏ ਮਿਲਣੇ ਸੀ ਉਹਨਾਂ ਦੀਆਂ ਵੀ ਕਿਸ਼ਤਾਂ ਬਣਾ ਦਿੱਤੀਆਂ ਹਨ | ਜਿਹੜਾ ਕਿ ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨਾਲ ਸਰਾਸਰ ਧੱਕਾ ਹੈ | ਸਤਾ ਵਿੱਚ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਸਾਰੇ ਭੱਤੇ ਦੇਣ ਦਾ ਵਾਅਦਾ ਕੀਤਾ ਸੀ | ਜੋ ਕਿ ਹਵਾ ਵਿੱਚ ਹੀ ਰਹਿ ਗਏ ਹਨ | ਹੋਰ ਵੀ ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਹਨ | ਜਿਨ੍ਹਾਂ ਨੂੰ ਸਰਕਾਰ ਅੱਖੋਂ ਪਰੋਖੇ ਕਰ ਰਹੀ ਹੈ | ਮੈਡੀਕਲ ਬਿੱਲਾਂ ਦੀ ਅਦਾਇਗੀ ਦੀ ਵੀ ਰਫ਼ਤਾਰ ਮੱਧਮ ਹੀ ਚੱਲ ਰਹੀ ਹੈ | ਇਸਨੂੰ ਵੀ ਮੁਲਾਜ਼ਮਾਂ ਦੇ ਖਾਤਿਆਂ ਵਿੱਚ ਜਲਦ ਪਾਇਆ ਜਾਵੇ | ਪੰਜਾਬ ਸਰਕਾਰ ਦਾ ਪੈਨਸ਼ਨਰਾਂ ਦੀਆਂ ਮੰਗਾਂ ਪ੍ਰਤੀ ਕੋਈ ਧਿਆਨ ਨਹੀਂ ਹੈ | ਅਗਰ ਪੰਜਾਬ ਦੀ ਆਮ ਪਾਰਟੀ ਦੀ ਸਰਕਾਰ ਨੇ ਪੈਨਸ਼ਨਰਾਂ ਦੀਆਂ ਮੰਗਾਂ ਵੱਲ ਠੋਸ ਕਦਮ ਨਾ ਚੁੱਕਿਆ ਤਾਂ ਆਉਣ ਵਾਲੀਆਂ 2027 ਦੀਆਂ ਚੋਣਾਂ ਵਿੱਚ ਇਸ ਦੇ ਨਤੀਜੇ ਆਮ ਆਦਮੀ ਪਾਰਟੀ ਨੂੰ ਭੁਗਤਣੇ ਪੈਣਗੇ | ਉਹਨਾਂ ਦੇ ਨਾਲ ਜਰਨੈਲ ਸਿੰਘ ਢਿੱਲੋਂ ਜ਼ਿਲ੍ਹਾ ਵਾਈਸ ਪ੍ਰਧਾਨ, ਕੁਲਦੀਪ ਸਿੰਘ ਰੱਕੜ ਜ਼ਿਲ੍ਹਾ ਜਨਰਲ ਸਕੱਤਰ, ਗੁਰਦੀਪ ਸਿੰਘ ਕੂਕਾ ਸਰਪ੍ਰਸਤ ਪੰਜਾਬ, ਚਰਨਜੀਤ ਸਿੰਘ ਸੈਣੀ, ਹਰੀਕਿ੍ਸ਼ਨ ਖਜ਼ਾਨਚੀ, ਰਾਜਿੰਦਰ ਸਿੰਘ ਬੰਗਾ, ਚੌਧਰੀ ਓਮ ਪ੍ਰਕਾਸ਼, ਦੇਸ਼ ਰਾਜ ਰੁੜਕੀ, ਕਸ਼ਮੀਰ ਸਿੰਘ ਬਛੋੜੀ, ਅਜਮੇਰ ਸਿੰਘ ਗਿੱਲ, ਦਿਲਬਾਗ ਰਾਏ ਚਾਂਦਪੁਰ ਰੁੜਕੀ ਹਾਜ਼ਰ ਸਨ |