ਬੰਗਾ, 7 ਮਾਰਚ (ਕੁਲਦੀਪ ਸਿੰਘ ਪਾਬਲਾ)- ਪਿੰਡ ਖਟਕੜ ਕਲਾਂ ਦੇ ਗੁਰਦੁਆਰਾ ਸਾਹਿਬ ਬਾਬਾ ਜਵਾਹਰ ਸਿੰਘ ਝੰਡਾ ਜੀ ਅਸਥਾਨ ਦੇ ਮੁੱਖ ਸੇਵਾਦਾਰ ਬਾਬਾ ਜਸਦੀਪ ਸਿੰਘ ਨੇ ਧਾਰਮਿਕ ਸਮਾਗਮ ਦੌਰਾਨ ਸੰਗਤਾਂ ਨਾਲ ਪ੍ਰਵਚਨਾਂ ਦੁਆਰਾ ਗੱਲਬਾਤ ਕਰਦਿਆਂ ਕਿਹਾ ਕਿ ਜਿਹੜੇ ਸਮਾਜ ਸੇਵੀ ਧਾਰਮਿਕ ਲੋਕ ਬਿਨਾ ਕਿਸੇ ਲਾਲਚ ਦੇ ਗਰੀਬ ਲੋੜਵੰਦਾਂ ਦੀ ਸੇਵਾ ਭਾਵਨਾ ਨਾਲ ਸੇਵਾ ਕਰਦੇ ਹਨ | ਪ੍ਰਮਾਤਮਾ ਉਨ੍ਹਾਂ ਇਨਸਾਨਾਂ 'ਤੇ ਜਰੂਰ ਕਿਰਪਾ ਕਰਦੇ ਹਨ, ਸੇਵਾ ਕੀਤੀ ਕਦੇ ਵਿਆਰਥ ਨਹੀਂ ਜਾਂਦੀ | ਇਸ ਦੌਰਾਨ ਬਾਬਾ ਜਸਦੀਪ ਸਿੰਘ ਨੇ ਕਿਹਾ ਕਿ ਸਾਨੂੰ ਗਰੀਬ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ, ਬੱਚਿਆਂ ਦੀ ਪੜ੍ਹਾਈ ਅਤੇ ਅੱਖਾਂ ਦੀ ਰੌਸ਼ਨੀ ਤੋਂ ਬਗੈਰ ਰਹਿੰਦੇ ਲੋਕਾਂ ਦੀ ਆਪਣੀ ਨੇਕ ਕਮਾਈ ਵਿੱਚੋਂ ਦਸਵੰਧ ਕੱਢ ਕੇ ਇਨ੍ਹਾਂ ਬੇਸਹਾਰਿਆਂ ਦਾ ਸਹਾਰਾ ਬਣਨਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਸਾਨੂੰ ਦੁਨਿਆਵੀ ਕੰਮਾਂ ਦੇ ਨਾਲ-ਨਾਲ ਸਮਾਜ ਸੇਵੀ ਕੰਮਾਂ ਲਈ ਵੀ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਸਾਡਾ ਇਸ ਦੁਨੀਆ 'ਚ ਆਉਣਾ ਸਫ਼ਲ ਹੋ ਸਕੇ |