ਕਟਾਰੀਆਂ, 7 ਮਾਰਚ (ਪ੍ਰੇਮੀ ਸੰਧਵਾਂ) - ਡਾ. ਅੰਬੇਡਕਰ ਬੁਧਿਸਟ ਰਿਸੋਰਸ ਸੈਂਟਰ ਸੂੰਢ ਵਿਖੇ ਡਾ. ਅੰਬੇਡਕਰ ਮੈਮੋਰੀਅਲ ਕਮੇਟੀ ਪੰਜਾਬ ਦੇ ਪ੍ਰਧਾਨ ਐਡਵੋਕੇਟ ਕੁਲਦੀਪ ਭੱਟੀ ਫਗਵਾੜਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਤੋਂ ਬਾਅਦ ਐਡਵੋਕੇਟ ਕੁਲਦੀਪ ਭੱਟੀ ਫਗਵਾੜਾ ਉਪ ਪ੍ਰਧਾਨ ਤੇ ਸੀਨੀਅਰ ਬਸਪਾ ਆਗੂ ਹਰਬਲਾਸ ਬਸਰਾ, ਸਾਬਕਾ ਬੈਂਕ ਮੈਨੇਜਰ ਐਸ ਪਾਲ ਸਿੰਘ ਹੀਰਾ ਤੇ ਪਿ੍ੰ. ਮਨਜੀਤ ਸਿੰਘ ਲੌਂਗੀਆ ਆਦਿ ਸ਼ਖਸ਼ੀਅਤਾਂ ਨੇ ਦੱਸਿਆ ਕਿ ਡਾ. ਅੰਬੇਡਕਰ ਮੈਮੋਰੀਅਲ ਪਬਲਿਕ ਸਕੂਲ ਸੰੂਢ ਵਿਖੇ ਨਰਸਰੀ ਤੋਂ ਬਾਰ੍ਹਵੀਂ ਜਮਾਤ ਦੇ ਸ਼ੁਰੂ ਹੋ ਚੁੱਕੇ ਦਾਖਲੇ ਨੂੰ ਲੈ ਕੇ ਬੱਚਿਆਂ ਦੇ ਮਾਪਿਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਸਕੂਲ ਦੇ ਪਿ੍ੰ. ਮਨਜੀਤ ਸਿੰਘ ਲੌਂਗੀਆ ਤੇ ਵਾਈਸ ਪਿ੍ੰ. ਮੈਡਮ ਅੰਜਲੀ ਅਤੇ ਹੋਰ ਪੜ੍ਹੇ ਲਿਖੇ ਸਟਾਫ਼ ਦੀ ਸਖ਼ਤ ਮਿਹਨਤ ਦੀ ਬਤੌਲਤ ਸਕੂਲ ਦਾ ਹਰ ਸਾਲ ਵਧੀਆ ਨਤੀਜਾ ਆ ਰਿਹਾ ਹੈ | ਐਡਵੋਕੇਟ ਕੁਲਦੀਪ ਭੱਟੀ ਫਗਵਾੜਾ, ਉਪ ਪ੍ਰਧਾਨ ਹਰਬਲਾਸ ਬਸਰਾ ਅਤੇ ਹੋਰ ਸ਼ਖਸ਼ੀਅਤਾਂ ਨੇ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਹੋਣਹਾਰ ਬੱਚਿਆਂ ਦੇ ਵਧੀਆ ਭਵਿੱਖ ਲਈ ਡਾ. ਅੰਬੇਡਕਰ ਮੈਮੋਰੀਅਲ ਪਬਲਿਕ ਸਕੂਲ ਸੂੰਢ ਵਿਖੇ ਦਾਖਲ ਕਰਵਾਉਣ | ਐਡਵੋਕੇਟ ਕੁਲਦੀਪ ਭੱਟੀ ਫਗਵਾੜਾ ਨੇ ਕਿਹਾ ਕਿ ਆਰਥਿਕ ਤੰਗੀ ਵਾਲੇ ਬੱਚਿਆਂ ਦਾ ਕਮੇਟੀ ਵਲੋਂ ਖਾਸ ਧਿਆਨ ਰੱਖਿਆ ਜਾਂਦਾ ਹੈ | ਇਸ ਮੌਕੇ ਹਰਬਲਾਸ ਬਸਰਾ, ਸੁਿਲੰਦਰ ਪਾਲ ਸਿੰਘ ਹੀਰਾ, ਪਿ੍ੰ. ਮਨਜੀਤ ਸਿੰਘ ਲੌਂਗੀਆ ਆਦਿ ਹਾਜ਼ਰ ਸਨ |