29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਪੰਜਾਬ ਦੀਆਂ ਮਹਿਲਾਵਾਂ ਨੂੰ 'ਆਪ' ਦੇ ਝੂਠੇ ਲਾਰਿਆਂ ਤੋਂ ਸੁਚੇਤ ਰਹਿਣ ਦੀ ਲੋੜ- ਬੰਗਾ

Ad Position 21
No active advertisement
ਅਜੀਤ ਡੈਸਕ 10-03-2026

ਕਟਾਰੀਆਂ, 9 ਮਾਰਚ (ਪ੍ਰੇਮੀ ਸੰਧਵਾਂ)-ਜ਼ਿਲ੍ਹਾ ਕਾਂਗਰਸ ਕਿਸਾਨ ਸੈੱਲ ਦੇ ਪ੍ਰਧਾਨ ਤੇ ਸੀਨੀਅਰ ਕਾਂਗਰਸੀ ਆਗੂ ਕਮਲਜੀਤ ਬੰਗਾ ਤੇ ਮਹਿਲਾ ਕਿਸਾਨ ਆਗੂ ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸਰਪੰਚ ਸ੍ਰੀਮਤੀ ਬਿਮਲਾ ਦੇਵੀ ਬੰਗਾ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਨੇ 2022 ਦੀਆਂ ਵਿਧਾਨ ਸਭਾ ਚੋਣਾਂ 'ਚ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਸੂਬੇ 'ਚ ਆਪ ਦੀ ਸਰਕਾਰ ਬਣਨ 'ਤੇ ਹਰ ਔਰਤ ਦੇ ਖਾਤੇ 'ਚ 1 ਹਜ਼ਾਰ ਰੁਪਏ ਪਾਉਣੇ ਸ਼ੁਰੂ ਕੀਤੇ ਜਾਣਗੇ ਤਾਂ ਜੋ ਔਰਤਾਂ ਆਪਣਾ ਘਰੇਲੂ ਖਰਚਾ ਕਰ ਸਕਣ, ਪਰ ਅਫ਼ਸੋਸ 'ਆਪ' ਨੇ ਸਰਕਾਰ ਬਣਨ ਤੋਂ ਬਾਅਦ ਵੀ ਸੂਬੇ ਦੀਆਂ ਔਰਤਾਂ ਦੇ ਹੱਥ ਇਕ ਪੈਸਾ ਵੀ ਨਹੀਂ ਰੱਖਿਆ, ਜਿਸ ਕਾਰਨ ਔਰਤਾਂ ਵਿਚ ਸਰਕਾਰ ਪ੍ਰਤੀ ਫੈਲੇ ਰੋਸ ਨੂੰ ਸ਼ਾਂਤ ਕਰਨ ਲਈ 'ਆਪ' ਵਲੋਂ ਇਕ ਨਵਾਂ ਚੋਣ ਸਟੰਟ ਖੇਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕਿਉਂਕਿ ਮਾਨ ਸਰਕਾਰ ਨੇ ਜਨਰਲ ਵਰਗ ਦੀਆਂ ਔਰਤਾਂ ਦੇ ਖਾਤੇ ਵਿੱਚ ਇਕ ਹਜ਼ਾਰ ਰੁਪਏ ਤੇ ਐੱਸ. ਸੀ. ਵਰਗ ਦੀਆਂ ਔਰਤਾਂ ਦੇ ਖਾਤੇ ਵਿਚ 1500 ਸੌ ਰੁਪਏ ਪਾਉਣ ਦਾ ਐਲਾਨ ਕੀਤਾ ਹੈ | ਜਦ ਕਿ ਮਾਨ ਸਰਕਾਰ ਨੂੰ ਸਰਕਾਰ ਬਣਨ ਤੋਂ ਬਾਅਦ ਤੇ ਹੁਣ ਤੱਕ 48 ਹਜ਼ਾਰ ਰੁਪਏ ਤੱਕ ਔਰਤਾਂ ਦੇ ਖਾਤੇ ਵਿੱਚ ਪਾਉਣ ਲਈ ਸੋਚਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਹੁਣ ਚੋਣਾਂ ਨੇੜੇ ਆਉਂਦੀਆਂ ਦੇਖ ਕੇ ਮਾਨ ਸਰਕਾਰ ਨੇ ਨਵਾਂ ਪੈਂਤੜਾ ਖੇਡਣ ਦੀ ਕੋਸ਼ਿਸ਼ ਕੀਤੀ ਹੈ | ਜਦ ਕਿ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਤੋਂ ਸੂਬੇ ਦੇ ਲੋਕ ਅਤੇ ਔਰਤਾਂ ਉਜਾਗਰ ਹੋ ਚੁੱਕੀਆਂ ਹਨ | ਉਨ੍ਹਾਂ ਮਹਿਲਾਵਾਂ, ਭੈਣਾਂ ਅਤੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ 'ਆਪ' ਸਰਕਾਰ ਵਲੋਂ ਝੂਠੇ ਲਾਏ ਜਾ ਰਹੇ ਲਾਰਿਆਂ ਤੋਂ ਸੂਚੇਤ ਰਹਿਣ | ਇਸ ਮੌਕੇ ਬਾਬਾ ਚੈਨ ਰਾਮ, ਹੰਸ ਰਾਜ ਬੰਗਾ, ਆਸ਼ਿਸ਼ ਬੰਗਾ, ਮੈਡਮ ਸੀਮਾ ਰਾਣੀ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਵਲੋਂ ਕਿਸਾਨਾਂ ਦਾ ਦਰਦ ਨਾ ਪਛਾਨਣਾ ਬਹੁਤ ਹੀ ਮੰਦਭਾਗਾ- ਘੁੰਮਣ ਅਗਲੀ ਖ਼ਬਰ ਬਸਪਾ ਵਲੋਂ 15 ਦੀ ਸੂਬਾ ਪੱਧਰੀ ਰੈਲੀ ਸੰਬੰਧੀ ਮੀਟਿੰਗ ਹੋਈ
Ad Position 24