29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਬਸਪਾ ਵਲੋਂ 15 ਦੀ ਸੂਬਾ ਪੱਧਰੀ ਰੈਲੀ ਸੰਬੰਧੀ ਮੀਟਿੰਗ ਹੋਈ

Ad Position 21
No active advertisement
ਅਜੀਤ ਡੈਸਕ 10-03-2026

ਬਹਿਰਾਮ, 9 ਮਾਰਚ (ਨਛੱਤਰ ਸਿੰਘ ਬਹਿਰਾਮ)-ਬਸਪਾ ਦੇ ਬਾਨੀ ਕਾਂਸ਼ੀ ਰਾਮ ਦੇ ਜਨਮ ਦਿਨ 15 ਮਾਰਚ ਨੂੰ ਸਮਰਪਿਤ ਦਾਣਾ ਮੰਡੀ ਬਹਿਰਾਮ ਵਿਖੇ ਬਹੁਜਨ ਸਮਾਜ ਪਾਰਟੀ ਵਲੋਂ ਸੂਬਾ ਪੱਧਰ ਦੀ ਸਤਾ ਪ੍ਰਾਪਤ ਕਰੋ ਰੈਲੀ ਕੀਤੀ ਜਾ ਰਹੀ ਹੈ | ਇਸ ਸਬੰਧੀ ਪੰਜਾਬ ਪ੍ਰਧਾਨ ਬਸਪਾ ਸ. ਅਵਤਾਰ ਸਿੰਘ ਕਰੀਮਪੁਰੀ ਦੀ ਪ੍ਰਧਾਨਗੀ ਵਿੱਚ ਇੱਥੇ ਮੀਟਿੰਗ ਕੀਤੀ ਗਈ | ਉਪਰੰਤ ਤਿਆਰੀਆਂ ਸ਼ੁਰੂ ਕੀਤੀਆਂ ਅਤੇ ਰੈਲੀ ਨੂੰ ਕਾਮਯਾਬ ਕਰਨ ਲਈ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ | ਸ. ਕਰੀਮਪੁਰੀ ਨੇ ਕਿਹਾ ਕਿ ਬਹੁਜਨ ਸਮਾਜ ਪਾਰਟੀ ਹੀ ਲੋਕਾਂ ਦੇ ਹੱਕਾਂ ਦੀ ਰਾਖੀ ਕਰ ਸਕਦੀ ਹੈ ਅਤੇ ਪੰਜਾਬ ਦੇ ਲੋਕ ਬਸਪਾ ਵਿੱਚੋਂ ਹੀ ਆਪਣਾ ਅਤੇ ਸੂਬੇ ਦਾ ਵਧੀਆ ਭਵਿੱਖ ਦੇਖ ਰਹੇ ਹਨ ਜੋ 2027 ਦੀਆਂ ਚੋਣਾਂ 'ਚ ਪੰਜਾਬ ਵਿੱਚ ਬਸਪਾ ਦੀ ਸਰਕਾਰ ਬਨਾਉਣਗੇ | ਇਸ ਮੌਕੇ ਪ੍ਰਵੀਨ ਬੰਗਾ ਜਨਰਲ ਸਕੱਤਰ ਪੰਜਾਬ, ਜ਼ਿਲ੍ਹਾ ਜਨਰਲ ਸਕੱਤਰ ਹਰਬਲਾਸ ਬਸਰਾ, ਚਰਨਜੀਤ ਮੰਢਾਲੀ ਜਨਰਲ ਸਕੱਤਰ ਬੰਗਾ, ਵਿਜੇ ਮਜਾਰੀ ਸਾਬਕਾ ਪ੍ਰਧਾਨ ਬੰਗਾ, ਕੁਲਦੀਪ ਬਹਿਰਾਮ ਬਸਪਾ ਵਲੰਟੀਅਰ ਫੋਰਸ, ਦਰਸ਼ਨ ਸਿੰਘ, ਸੁਰਿੰਦਰ ਕਰਨਾਣਾ, ਰਾਮ ਪ੍ਰਕਾਸ਼ ਫਰਾਲਾ, ਜੋਗਿੰਦਰ ਰਾਮ ਫਰਾਲਾ, ਅਮਰਜੀਤ ਬੱਧਣ, ਧਰਮਪਾਲ ਤਲਵੰਡੀ, ਪ੍ਰਤਾਪ ਸਿੰਘ ਸਟੇਟ ਕੋਆਰਡੀਨੇਟਰ, ਮਨੋਹਰ ਕਮਾਮ, ਵਿਜੇ ਗੁਣਾਚੌਰ, ਸੋਮ ਨਾਥ ਰਟੈਂਡਾ, ਸਾਬਕਾ ਸਰਪੰਚ ਪਰਮਜੀਤ ਕੌਰ ਬਲਾਕ ਪ੍ਰਧਾਨ ਮਹਿਲਾ ਵਿੰਗ, ਗੁਰਦਿਆਲ ਬੋਧ ਆਗੂ ਐਨ. ਆਰ. ਆਈ, ਮਲਕੀਤ ਮੰਢਾਲੀ, ਅਸ਼ੋਕ ਕੁਮਾਰ ਖੋਥੜਾਂ ਵਾਈਸ ਪ੍ਰਧਾਨ ਬੰਗਾ, ਹਰਜਿੰਦਰ ਜੰਡਿਆਲੀ, ਕੇਹਰ ਚੰਦ ਫਰਾਲਾ, ਮੋਹਣ ਬੱਧਣ ਖੋਥੜਾਂ, ਠੇਕੇਦਾਰ ਸੋਢੀ ਰਾਮ, ਧਰਮਪਾਲ ਤਲਵੰਡੀ, ਦੇਸ ਰਾਜ ਚੱਕਮੰਡੇਰ ਆਦਿ ਹਾਜਰ ਸਨ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੀਆਂ ਮਹਿਲਾਵਾਂ ਨੂੰ 'ਆਪ' ਦੇ ਝੂਠੇ ਲਾਰਿਆਂ ਤੋਂ ਸੁਚੇਤ ਰਹਿਣ ਦੀ ਲੋੜ- ਬੰਗਾ ਅਗਲੀ ਖ਼ਬਰ ਭਗੌੜਾ ਚੜਿ੍ਹਆ ਪੁਲਿਸ ਅੜਿਕੇ
Ad Position 24