ਸੜੋਆ, 9 ਮਾਰਚ (ਹਰਮੇਲ ਸਹੂੰਗੜਾ)-ਐੱਸ.ਐੱਚ.ਓ. ਥਾਣਾ ਪੋਜੇਵਾਲ ਰਾਜ ਪਲਵਿੰਦਰ ਕੌਰ ਤੇ ਚੌਂਕੀ ਇੰਚਾਰਜ ਸੜੋਆ ਗਗਨਦੀਪ ਸਿੰਘ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਸੀ.ਆਈ. ਸਟਾਫ਼ ਨਵਾਂਸ਼ਹਿਰ ਵਲੋਂ ਥਾਣਾ ਪੋਜੇਵਾਲ ਵਿੱਚੋਂ ਭਗੌੜਾ ਅਮਰਜੀਤ ਸਿੰਘ ਉਰਫ ਪੰਮਾ ਪੁੱਤਰ ਮਹਿੰਦਰ ਸਿੰਘ ਵਾਸੀ ਬਾਰਾਪੁਰ ਥਾਣਾ ਗੜ੍ਹਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ | ਉਨ੍ਹਾਂ ਦੱਸਿਆ ਕਿ ਇਹ ਕਥਿਤ ਦੋਸ਼ੀ ਐੱਨ.ਡੀ.ਪੀ.ਐੱਸ. ਦੇ ਕੇਸ ਵਿੱਚ ਪੁਲਿਸ ਨੂੰ ਲੋੜੀਂਦਾ ਸੀ ਅਤੇ ਜਿਸ ਨੂੰ ਸੀ. ਆਈ. ਏ. ਸਟਾਫ਼ ਨਵਾਂਸ਼ਹਿਰ ਵਲੋਂ ਗਿ੍ਫ਼ਤਾਰ ਕਰਕੇ ਥਾਣਾ ਪੋਜੇਵਾਲ ਵਿਖੇ ਭੇਜ ਦਿੱਤਾ ਗਿਆ ਹੈ | ਪੁਲਿਸ ਵੱਲੋਂ ਵਿਭਾਗੀ ਕਾਰਵਾਈ ਕਰਦੇ ਹੋਏ ਅਦਾਲਤ ਵਿਚ ਪੇਸ਼ ਕੀਤਾ ਗਿਆ ਹੈ ਅਤੇ ਅਦਾਲਤ ਨੇ ਇਸ ਨੂੰ ਕੇਂਦਰੀ ਜੇਲ੍ਹ ਲੁਧਿਆਣਾ ਵਿਖੇ ਭੇਜਣ ਦੇ ਹੁਕਮ ਦੇ ਦਿੱਤੇ ਗਏ ਹਨ | ਇਸ ਮੌਕੇ ਏ.ਐੱਸ.ਆਈ. ਕੁੰਦਨ ਲਾਲ, ਏ.ਐੱਸ.ਆਈ. ਕੀਮਤੀ ਲਾਲ, ਹੌਲਦਾਰ ਜਗਦੀਪ ਕਟਾਰੀਆ ਆਦਿ ਹਾਜ਼ਰ ਸਨ |