ਕਾਠਗੜ੍ਹ, 9 ਮਾਰਚ (ਹਰਸਿਮਰਨ ਜੋਤ ਸਿੰਘ ਕਲੇਰ)-ਰੋਪੜ ਬਲਾਚੌਰ ਨੈਸ਼ਨਲ ਹਾਈਵੇ 'ਤੇ ਬੀਤੀ ਰਾਤ ਬਲਾਚੌਰ ਦੇ ਨੇੜਲੇ ਪਿੰਡ ਸੁੱਧਾ ਮਾਜਰਾ ਕੋਲ ਪਰਾਲੀ ਨਾਲ ਭਰੀ ਇਕ ਟਰਾਲੀ ਨੂੰ ਅਚਾਨਕ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ |
ਜਦਕਿ ਜਾਨੀ ਨੁਕਸਾਨ ਤੋਂ ਬਚਾਅ ਰਿਹਾ | ਇਸ ਹਾਦਸੇ ਦੇ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਮੌਜੂਦ ਬਲਾਕ ਸੰਮਤੀ ਮੈਂਬਰ ਸੁਰੇਸ਼ ਕੁਮਾਰ (ਪੈਨੀ ਭਲਵਾਨ, ਕਾਠਗੜ੍ਹ) ਨੇ ਦੱਸਿਆ ਕਿ ਹਾਈਵੇ 'ਤੇ ਜਾ ਰਹੇ ਪਰਾਲੀ ਨਾਲ ਲੋਡ ਟਰਾਲੀ ਨੂੰ ਅਚਾਨਕ ਅੱਗ ਲੱਗ ਗਈ | ਇਸ ਦੇ ਬਾਰੇ ਟਰੈਕਟਰ ਚਾਲਕ ਨੂੰ ਪਤਾ ਤੱਕ ਨਹੀ ਚੱਲਿਆ | ਪੈਨੀ ਪਹਿਲਵਾਨ ਨੇ ਸਮੇਂ ਰਹਿੰਦੇ ਬਹੁਤ ਜਲਦੀ ਅੱਗੇ ਵੱਧ ਕੇ ਟਰੈਕਟਰ ਚਾਲਕ ਨੂੰ ਦੱਸਿਆ ਤਾਂ ਟਰਾਲੀ ਨੂੰ ਰੋਡ ਤੋਂ ਸਾਈਡ ਕਰਵਾਇਆ ਗਿਆ ਤੇ ਉਨ੍ਹਾਂ ਨੇ ਆਪਣੀ ਜੇ.ਸੀ.ਬੀ ਮਸ਼ੀਨ ਮੰਗਵਾ ਕੇ ਤੁਰੰਤ ਅੱਗ 'ਤੇ ਕਾਬੂ ਪਾਇਆ | ਉਨ੍ਹਾਂ ਦੱਸਿਆ ਕਿ ਹਾਈਵੇ 'ਤੇ ਬਹੁਤ ਵੱਡਾ ਹਾਦਸਾ ਹੋਣ ਤੋਂ ਬਚਾਅ ਹੋ ਗਿਆ |
ਨੈਸ਼ਨਲ ਹਾਈਵੇ 'ਤੇ ਚੱਲਦੀ ਟਰਾਲੀ 'ਚ ਭੜਕੀ ਅੱਗ
ਅਜੀਤ ਡੈਸਕ
10-03-2026