29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਪੰਜਾਬ 'ਚ ਅਗਲੀ ਸਰਕਾਰ ਕਾਂਗਰਸ ਦੀ ਹੀ ਬਣਨੀ ਤੈਅ- ਪਹਿਲਵਾਨ ਜੱਗਾ

Ad Position 21
No active advertisement
ਅਜੀਤ ਡੈਸਕ 10-03-2026
ਕਟਾਰੀਆਂ, 9 ਮਾਰਚ (ਪ੍ਰੇਮੀ ਸੰਧਵਾਂ)-ਅਗਾਂਹ ਵਧੂ ਕਿਸਾਨ ਤੇ ਸੀਨੀਅਰ ਕਾਂਗਰਸੀ ਯੂਥ ਆਗੂ ਜੱਗਾ ਪਹਿਲਵਾਨ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੀ ਮਾਨ ਸਰਕਾਰ ਨੇ ਲੋਕਾਂ ਦਾ ਆਪਣੇ ਵੱਲ ਧਿਆਨ ਖਿੱਚਣ ਲਈ ਤਰ੍ਹਾਂ-ਤਰ੍ਹਾਂ ਦੇ ਵਾਅਦੇ ਤਾਂ ਜਰੂਰ ਕੀਤੇ ਪਰ ਉਨ੍ਹਾਂ ਵਾਅਦਿਆਂ ਤੇ ਦਾਅਵਿਆਂ ਤੋਂ ਆਪ ਸਰਕਾਰ ਬਹੁਤ ਹੀ ਦੂਰ ਰਹੀ | ਜਿਸ ਕਾਰਨ ਸਰਕਾਰ ਦੇ ਕੌੜਤੁੰਮੇ ਵਰਗਿਆਂ ਬੋਲਾਂ ਨੇ ਲੋਕਾਂ ਦਾ ਮੂੰਹ ਕੌੜਾ ਕਰਕੇ ਰੱਖ ਦਿੱਤਾ | ਆਮ ਆਦਮੀ ਪਾਰਟੀ ਨੇ ਲੋਕਾਂ ਨਾਲ ਪੰਜਾਬ ਵਿੱਚ ਸਤਾ ਪ੍ਰਾਪਤ ਕਰਨ ਲਈ ਪਹਾੜ ਵਰਗੇ ਵਾਅਦੇ ਤਾਂ ਜਰੂਰ ਕੀਤੇ, ਪਰ ਸਰਕਾਰ ਨੇ ਉਨ੍ਹਾਂ ਵਾਅਦਿਆਂ ਨੂੰ ਪੂਰਾ ਕਰਨ ਵਿੱਚ ਕੋਈ ਦਿਲਚਸਪੀ ਨਹੀਂ ਦਿਖਾਈ | ਉਨ੍ਹਾਂ ਕਿਹਾ ਪੰਜਾਬ ਦੇ ਲੋਕ 'ਆਪ' ਸਰਕਾਰ ਦੀਆਂ ਲੂੰਬੜ ਚਾਲਾਂ ਨੂੰ ਕਦੇ ਮੂੰਹ ਨਹੀਂ ਲਗਾਉਣਗੇ | ਕਿਉਂਕਿ ਜੋ ਸੁੱਖ ਸਹੂਲਤਾਂ ਸੂਬੇ ਦੇ ਲੋਕਾਂ ਨੂੰ ਕਾਂਗਰਸ ਪਾਰਟੀ ਦੀ ਸਰਕਾਰ ਸਮੇਂ ਮਿਲਦੀਆਂ ਸਨ ਉਨ੍ਹਾਂ ਸੁੱਖ ਸਹੂਲਤਾਂ ਦਾ ਆਪ ਸਰਕਾਰ ਸਮੇਂ ਦਮ ਘੁੱਟਦਾ ਨਜ਼ਰ ਆ ਰਿਹਾ ਹੈ | ਉਨ੍ਹਾਂ ਕਿਹਾ ਕਿ ਪੰਜਾਬ 'ਚ ਅਗਲੀ ਸਰਕਾਰ ਕਾਂਗਰਸੀ ਪਾਰਟੀ ਦੀ ਹੋਵੇਗੀ |
Ad Position 22
No active advertisement
ਪਿਛਲੀ ਖ਼ਬਰ ਸੇਵਾ, ਸਿਮਰਨ ਤੇ ਸਤਿਸੰਗ ਭਾਗਾਂ ਨਾਲ ਮਿਲਦੇ ਹਨ- ਡਾ. ਢਾਹਾਂ ਅਗਲੀ ਖ਼ਬਰ ਪੰਜਾਬ ਸਰਕਾਰ ਵਲੋਂ ਕਿਸਾਨਾਂ ਦਾ ਦਰਦ ਨਾ ਪਛਾਨਣਾ ਬਹੁਤ ਹੀ ਮੰਦਭਾਗਾ- ਘੁੰਮਣ
Ad Position 24