31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਮੁਲਾਜ਼ਮਾਂ ਤੇ ਪੈਨਸ਼ਨਰਾਂ ਵਾਸਤੇ ਇਹ ਬਜਟ ਚੱਟਾ ਹਾਥੀ ਹੀ ਹੈ- ਡੀ. ਟੀ. ਐੱਫ.

Ad Position 21
No active advertisement
ਅਜੀਤ ਡੈਸਕ 10-03-2026
ਮਜਾਰੀ/ਸਾਹਿਬਾ, 9 ਮਾਰਚ (ਨਿਰਮਲਜੀਤ ਸਿੰਘ ਚਾਹਲ)-ਪੰਜਾਬ ਸਰਕਾਰ ਵਲੋਂ ਪੇਸ਼ ਕੀਤਾ ਗਿਆ ਬਜਟ ਮੁਲਾਜ਼ਮਾਂ ਨੂੰ ਪਿਛਲੇ ਬਜਟਾਂ ਵਾਂਗ ਨਿਰਾਸ਼ ਕਰ ਗਿਆ | ਇਸ ਬਾਰੇ ਗੱਲਬਾਤ ਕਰਦਿਆਂ ਡੈਮੋਕਰੈਟਿਕ ਟੀਚਰਜ਼ ਫ਼ਰੰਟ ਦੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪੈੱ੍ਰਸ ਸਕੱਤਰ ਚੰਦਰ ਸ਼ੇਖਰ ਔਲੀਆਪੁਰ, ਅਜੇ ਕੁਮਾਰ ਚਾਹੜ ਮਜਾਰਾ, ਸਤਨਾਮ ਮੀਰਪੁਰੀ, ਭੁਪਿੰਦਰ ਸੜੋਆ ਅਤੇ ਸਤਵਿੰਦਰ ਸਿੰਘ ਸੈਂਭੀ ਨੇ ਕਸਬਾ ਮਜਾਰੀ ਵਿਖੇ ਕਿਹਾ ਕਿ ਇਸ ਬਜਟ ਨੇ ਮੁਲਾਜ਼ਮਾਂ ਦੇ ਨਾਲ ਹਰ ਵਰਗ ਨੂੰ ਨਿਰਾਸ਼ ਕੀਤਾ | ਇਸ ਬਜਟ ਵਿਚ ਮੁਲਾਜ਼ਮਾਂ ਨੂੰ ਬਹੁਤ ਆਸਾਂ ਸਨ, ਪਰ ਸਰਕਾਰ ਵਲੋਂ ਮੁਲਾਜ਼ਮਾਂ ਲਈ ਫੁੱਟੀ ਕੌਡੀ ਵੀ ਨਹੀਂ ਰੱਖੀ ਗਈ | ਉਨ੍ਹਾਂ ਕਿਹਾ ਖ਼ਤਮ ਕੀਤੇ ਗਏ ਪੇਂਡੂ ਭੱਤਿਆਂ ਦੇ ਸਬੰਧ ਵਿਚ ਇਹ ਬਜਟ ਖ਼ਾਲੀ ਪੀਪਾ ਸਾਬਤ ਹੋਇਆ ਹੈ | ਕਿਹਾ ਸਾਰੇ ਮੁਲਾਜ਼ਮਾਂ ਨੂੰ ਸਰਕਾਰ ਦੇ ਮੁਲਾਜ਼ਮਾਂ ਵਿਰੋਧੀ ਫ਼ੈਸਲਿਆਂ ਵਿਰੁੱਧ ਸੰਗਠਿਤ ਹੋ ਕੇ ਸੰਘਰਸ਼ ਕਰਨ ਲਈ ਮਜਬੂਰ ਹੋਣਾ ਪਏਗਾ |
Ad Position 22
No active advertisement
ਪਿਛਲੀ ਖ਼ਬਰ ਪੈਨਸ਼ਨਰਜ਼ ਵੈੱਲਫੇਅਰ ਫੈਡਰੇਸ਼ਨ ਵਲੋਂ ਮੀਟਿੰਗ ਅਗਲੀ ਖ਼ਬਰ ਪੀਰ ਬਾਬਾ ਦੋਲੇ ਸ਼ਾਹ ਦੇ ਮੇਲੇ ਸੰਬੰਧੀ ਸੇਵਾਦਾਰਾਂ ਦੀ ਮੀਟਿੰਗ
Ad Position 24