31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਪੀਰ ਬਾਬਾ ਦੋਲੇ ਸ਼ਾਹ ਦੇ ਮੇਲੇ ਸੰਬੰਧੀ ਸੇਵਾਦਾਰਾਂ ਦੀ ਮੀਟਿੰਗ

Ad Position 21
No active advertisement
ਅਜੀਤ ਡੈਸਕ 10-03-2026
ਕਟਾਰੀਆਂ, 9 ਮਾਰਚ (ਪ੍ਰੇਮੀ ਸੰਧਵਾਂ)-ਪੀਰ ਬਾਬਾ ਹਾਕਮ ਸ਼ਾਹ ਨੌਸ਼ਾਹੀ ਕਾਦਰੀ ਦੇ ਇਲਾਹੀ ਦਰਬਾਰ ਪਿੰਡ ਕਟਾਰੀਆਂ ਵਿਖੇ ਪੀਰ ਬਾਬਾ ਦੋਲੇ ਸ਼ਾਹ ਦੀ ਯਾਦ 'ਚ ਸਲਾਨਾ ਦੋ ਰੋਜ਼ਾ ਧਾਰਮਿਕ ਮੇਲਾ ਕਰਵਾਉਣ ਸਬੰਧੀ ਸੇਵਾਦਾਰਾਂ ਦੀ ਹੋਈ ਮੀਟਿੰਗ ਤੋਂ ਬਾਅਦ ਬਾਬਾ ਮੁਖਤਿਆਰ ਸਿੰਘ ਗੁਰੂ, ਅਮਰੀਕ ਸਿੰਘ ਗੁਰੂ, ਪ੍ਰਧਾਨ ਅਮਰਜੀਤ ਸਿੰਘ ਕੰਗ, ਸੂਬੇਦਾਰ ਰਾਮ ਸਿੰਘ ਤੇ ਸਦਾ ਰਾਮ ਜੱਖੂ ਆਦਿ ਸੇਵਾਦਾਰਾਂ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 14 ਤੇ 15 ਮਾਰਚ ਨੂੰ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਪੂਰਨ ਸਹਿਯੋਗ ਨਾਲ ਮੇਲਾ ਕਰਵਾਇਆ ਜਾ ਰਿਹਾ ਹੈ | ਬਾਬਾ ਮੁਖਤਿਆਰ ਸਿੰਘ ਤੇ ਅਮਰੀਕ ਸਿੰਘ ਆਦਿ ਸੇਵਾਦਾਰਾਂ ਨੇ ਦੱਸਿਆ ਕਿ 14 ਮਾਰਚ ਦਰਬਾਰ ਦੀਆਂ ਸਭ ਰਸਮਾਂ ਉਪਰੰਤ ਰਾਜਨ ਅਲੀ, ਰਮੇਸ਼ ਰੰਗੀਲਾ, ਉਂਕਾਰ ਸਿੰਘ ਵਾਲੀਆ ਤੇ ਰਾਮਾ ਕਵਾਲ ਆਦਿ ਕਵਾਲ ਪਾਰਟੀਆਂ ਸੂਫੀਆਨਾ ਕਵਾਲੀਆਂ ਪੇਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰਨਗੀਆਂ | ਉਨ੍ਹਾਂ ਦੱਸਿਆ ਕਿ 15 ਮਾਰਚ ਨੂੰ ਕੌਰ ਭੈਣਾਂ, ਇਸਮੀਤ ਈਸਾ, ਹਰਮਨ ਜਰਮਨ ਭੈਣਾਂ, ਵਲਜੀਤ ਅਤੇ ਕਾਸ਼ੀ ਨਾਥ ਆਪਣਾ ਨਿਰੋਲ ਧਾਰਮਿਕ ਪ੍ਰੋਗਰਾਮ ਪੇਸ਼ ਕਰਨਗੇ | ਸੇਵਾਦਾਰਾਂ ਨੇ ਕਿਹਾ ਕਿ ਕੋਈ ਸੱਜਣ ਮੇਲੇ ਵਿੱਚ ਨਸ਼ੇ ਦਾ ਸੇਵਨ ਕਰਕੇ ਨਾ ਆਵੇ ਤੇ ਉਲੰਘਣਾ ਕਰਨ ਵਾਲਿਆਂ 'ਤੇ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ | ਇਸ ਮੌਕੇ ਸਦਾ ਰਾਮ ਜੱਖੂ, ਗੁਰਜਿੰਦਰ ਰੁੱਤੂ, ਰਾਮ ਸਿੰਘ, ਪਰਮਜੀਤ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਵਾਸਤੇ ਇਹ ਬਜਟ ਚੱਟਾ ਹਾਥੀ ਹੀ ਹੈ- ਡੀ. ਟੀ. ਐੱਫ. ਅਗਲੀ ਖ਼ਬਰ ਟਰੱਸਟ ਵਲੋਂ ਗਿਆਨੀ ਉਂਕਾਰ ਸਿੰਘ ਗੜ੍ਹਪਧਾਣਾ ਸਨਮਾਨਿਤ
Ad Position 24