31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਪਿੰਡ ਮਜਾਰਾ ਨੌ-ਆਬਾਦ ਵਿਖੇ ਨਾਭ ਕੰਵਲ ਰਾਜਾ ਸਾਹਿਬ ਯਾਦਗਾਰੀ ਖੇਡ ਮੇਲੇ ਦੀ ਸ਼ੁਰੂਆਤ

Ad Position 21
No active advertisement
ਅਜੀਤ ਡੈਸਕ 10-03-2026
ਨਵਾਂਸ਼ਹਿਰ, 9 ਮਾਰਚ (ਜਸਬੀਰ ਸਿੰਘ ਨੂਰਪੁਰ)-ਪਿੰਡ ਮਜਾਰਾ ਨੌ ਆਬਾਦ ਵਿਖੇ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਲਾਨਾ ਖੇਡ ਮੇਲਾ ਅਮਨਦੀਪ ਸਿੰਘ ਸ਼ੇਰਗਿੱਲ ਅਤੇ ਮਨਦੀਪ ਸਿੰਘ ਸ਼ੇਰਗਿੱਲ (ਯੂ.ਐੱਸ.ਏ.) ਦੇ ਵਿਸ਼ੇਸ਼ ਸਹਿਯੋਗ ਨਾਲ ਧੂਮ-ਧੜੱਕੇ ਨਾਲ ਅਰੰਭ ਹੋਇਆ | ਖੇਡ ਮੇਲੇ ਦਾ ਉਦਘਾਟਨ ਬਲਾਕ ਸੰਮਤੀ ਬੰਗਾ ਦੀ ਚੇਅਰਪਰਸਨ ਸਤਿੰਦਰ ਕੌਰ ਨੂਰਪੁਰ ਵੱਲੋਂ ਆਪਣੇ ਕਰ ਕਮਲਾਂ ਨਾਲ ਕੀਤਾ ਗਿਆ | ਸੰਬੋਧਨ ਕਰਦਿਆਂ ਸਤਿੰਦਰ ਕੌਰ ਨੂਰਪੁਰ ਨੇ ਖਿਡਾਰੀਆਂ ਨੂੰ ਖੇਡ ਭਾਵਨਾ ਨਾਲ ਖੇਡਣ ਦੀ ਅਪੀਲ ਕੀਤੀ ਅਤੇ ਸ਼ੇਰਗਿੱਲ ਭਰਾਵਾਂ ਦਾ ਇਨ੍ਹਾਂ ਵੱਡੇ ਉਪਰਾਲਿਆਂ ਲਈ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਅਜਿਹੇ ਖੇਡ ਮੇਲੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਤੇ ਸਿਹਤਮੰਦ ਜੀਵਨ ਵੱਲ ਪ੍ਰੇਰਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ | ਖੇਡ ਮੇਲੇ ਦੇ ਉਦਘਾਟਨੀ ਮੈਚ ਵਿੱਚ ਜਾਡਲਾ ਦੀ ਟੀਮ ਨੇ ਜੌਹਲਾਂ ਦੀ ਟੀਮ ਨੂੰ ਹਰਾ ਕੇ ਜਿੱਤ ਹਾਸਲ ਕੀਤੀ | ਇਸ ਦੇ ਨਾਲ ਹੀ ਹਲਟ ਦੌੜਾਂ ਵੀ ਕਰਵਾਈਆਂ ਗਈਆਂ, ਜਿਨ੍ਹਾਂ ਵਿੱਚ ਪਹਿਲੇ ਸੱਤ ਜੇਤੂਆਂ ਨੂੰ ਭਾਰੀ ਨਕਦ ਇਨਾਮਾਂ ਅਤੇ ਹੋਰ ਇਨਾਮੀ ਸਮੱਗਰੀ ਨਾਲ ਸਨਮਾਨਿਤ ਕੀਤਾ ਗਿਆ | ਇਸ ਮੌਕੇ ਮੁੱਖ ਪ੍ਰਬੰਧਕ ਅਮਨਦੀਪ ਸਿੰਘ ਸ਼ੇਰਗਿੱਲ ਅਤੇ ਮਨਦੀਪ ਸਿੰਘ ਸ਼ੇਰਗਿੱਲ (ਯੂਐਸਏ) ਨੇ ਦੱਸਿਆ ਕਿ ਖੇਡ ਮੇਲੇ ਦੇ ਆਖਰੀ ਦਿਨ 10 ਮਾਰਚ ਨੂੰ ਲੜਕੀਆਂ ਦੇ ਮੁਕਾਬਲਿਆਂ ਤੋਂ ਇਲਾਵਾ ਵੱਖ-ਵੱਖ ਟੀਮਾਂ ਦੇ ਫਾਈਨਲ ਮੁਕਾਬਲੇ ਕਰਵਾਏ ਜਾਣਗੇ, ਜਿਨ੍ਹਾਂ ਦੀਆਂ ਜੇਤੂ ਟੀਮਾਂ ਨੂੰ ਲੱਖਾਂ ਰੁਪਏ ਦੇ ਇਨਾਮਾਂ ਨਾਲ ਸਨਮਾਨਿਤ ਕੀਤਾ ਜਾਵੇਗਾ | ਇਸ ਦੌਰਾਨ ਉੱਘੇ ਸਮਾਜ ਸੇਵੀ ਬਿੰਦਰ ਬਾਦਲ (ਯੂ.ਐੱਸ.ਏ., ਰਾਏਪੁਰ ਡੱਬਾ) ਵੱਲੋਂ ਦਰਸ਼ਕਾਂ ਲਈ ਖੁਸ਼ਕਿਸਮਤ ਇਨਾਮਾਂ ਦੇ ਤੌਰ 'ਤੇ ਐਲ.ਈ.ਡੀ ਟੀ.ਵੀ ਅਤੇ ਸਾਈਕਲਾਂ ਵੀ ਦਿੱਤੀਆਂ ਗਈਆਂ | ਇਸ ਮੌਕੇ ਪ੍ਰਸਿੱਧ ਕੁਮੈਂਟੇਟਰ ਤੇਲੂ ਰਾਮ ਭੱਟੀ (ਗੜ੍ਹਪਧਾਣਾ) ਅਤੇ ਕਰਮਦੀਨ ਚੱਕ ਸਾਬੂ ਨੇ ਖਿਡਾਰੀਆਂ ਦੇ ਖੇਡ ਪ੍ਰਦਰਸ਼ਨ ਬਾਰੇ ਰੌਚਕ ਕੁਮੈਂਟਰੀ ਕਰਦਿਆਂ ਦਰਸ਼ਕਾਂ ਨੂੰ ਖੇਡ ਮੈਦਾਨ ਨਾਲ ਜੋੜੀ ਰੱਖਿਆ | ਇਨਾਮਾਂ ਦੀ ਵੰਡ ਮੌਕੇ ਪਾਲ ਸਿੰਘ ਜੱਜ, ਬਹਾਦਰ ਸਿੰਘ ਸ਼ੇਰਗਿੱਲ, ਜੱਸਾ ਸਿੰਘ ਸ਼ੇਰਗਿੱਲ, ਬਿੰਦਰ ਬਾਦਲ ਯੂ.ਐਸ.ਏ, ਸੈਮ ਉੱਪਲ, ਪਰਮਜੀਤ ਸਿੰਘ ਸਰਪੰਚ, ਸਤਨਾਮ ਸਿੰਘ ਸ਼ੇਰਗਿੱਲ, ਗੁਰਦੇਵ ਸਿੰਘ ਕੈਨੇਡਾ, ਕੁਲਵੰਤ ਸਿੰਘ ਘੁੰਮਣ, ਪਰਮਜੀਤ ਕੌਰ ਪ੍ਰਧਾਨ ਹਸਪਤਾਲ, ਬੂਟਾ ਸਿੰਘ ਸ਼ੇਰਗਿੱਲ, ਸਾਬਕਾ ਐੱਸ.ਐੱਸ.ਪੀ. ਕੁਲਵੰਤ ਸਿੰਘ ਹੀਰ, ਕਰਮਜੀਤ ਸਿੰਘ ਸਮੇਤ ਅਨੇਕਾਂ ਪਤਵੰਤੇ, ਖੇਡ ਪ੍ਰੇਮੀ ਅਤੇ ਦਰਸ਼ਕ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਆਸਰੋਂ 'ਚ ਕ੍ਰਿਕਟ ਟੂਰਨਾਮੈਂਟ ਕਰਵਾਇਆ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਵਲੋਂ ਸ਼ੁਕਰਾਨਾ ਸਮਾਗਮ ਅੱਜ
Ad Position 24