ਕਾਠਗੜ੍ਹ, 9 ਮਾਰਚ (ਹਰਸਿਮਰਨ ਜੋਤ ਸਿੰਘ ਕਲੇਰ)-ਪਿੰਡ ਆਸਰੋਂ ਵਿਚ ਨੌਜਵਾਨ ਸਭਾ ਦੇ ਵਲੋਂ 9ਵਾਂ ਕਿਕ੍ਰੇਟ ਟੂਰਨਾਮੈਂਟ ਕਰਵਾਇਆ ਗਿਆ, ਜਿਸ ਵਿਚ 40 ਦੇ ਕਰੀਬ ਟੀਮਾਂ ਪਹੁੰਚੀਆਂ ਤੇ 20 ਦੇ ਕਰੀਬ ਮੈਚ ਕਰਵਾਏ ਗਏ | ਇਸ ਮੌਕੇ ਚੀਫ ਗੈਸਟ ਦੇ ਤੌਰ 'ਤੇ ਮੌਜੂਦਾ ਸਰਪੰਚ ਬਲਵਿੰਦਰ ਸਿੰਘ ਪਹੁੰਚੇ ਜਿਨ੍ਹਾਂ ਨੇ ਖਿਡਾਰੀਆਂ ਨਾਲ ਜਾਣ ਪਹਿਚਾਣ ਕੀਤੀ ਤੇ ਉਨ੍ਹਾਂ ਨੂੰ ਅਸ਼ੀਰਵਾਦ ਦਿੱਤਾ | ਇਸ ਮੌਕੇ 'ਤੇ ਸਰਪੰਚ ਬਲਵਿੰਦਰ ਸਿੰਘ ਆਸਰੋਂ ਨੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦਾ ਤਿਆਗ ਕਰਕੇ ਖੇਡਾਂ ਵਿੱਚ ਰੁਚੀ ਲੈਣ ਲਈ ਪ੍ਰੇਰਿਤ ਕੀਤਾ | ਉਨ੍ਹਾਂ ਕਿਹਾ ਕਿ ਖੇਡਾਂ ਸਾਡੇ ਜੀਵਨ ਦਾ ਅਣਮੁਲਾ ਅੰਗ ਹਨ | ਇਸ ਮੌਕੇ 'ਤੇ ਘੜੂੰਆਂ ਦੀ ਕਿਕ੍ਰੇਟ ਟੀਮ ਨੇ ਕਾਈਨੋਰ ਦੀ ਟੀਮ ਨੂੰ ਹਰਾ ਕੇ 21000 ਰੁਪਏ ਦਾ ਨਕਦ ਇਨਾਮ ਜਿੱਤਿਆ | ਜਦ ਕਿ ਕਾਈਨੌਰ ਦੀ ਟੀਮ ਦੂਸਰੇ ਸਥਾਨ ਤੇ ਰਹੀ | ਉਸਨੂੰ ਵੀ 11000ਰੁ ਦੀ ਨਕਦ ਰਾਸ਼ੀ ਨਾਲ ਨਿਵਾਜਿਆ | ਇਸ ਮੌਕੇ 'ਤੇ ਮੈਨ ਆਫ ਦੀ ਸੀਰੀਜ਼ ਮੱਖਣ ਰਿਹਾ ਅਤੇ ਬੈਸਟ ਬਾਲਰ ਕਾਕਾ ਆਸਰੋਂ, ਬੈਸਟ ਬੈਟਸਮੈਨ ਰਾਜੂ ਕਾਇਨੌਰ ਚੁਣਿਆ ਗਿਆ | ਸਰਪੰਚ ਬਲਵਿੰਦਰ ਸਿੰਘ ਵਲੋਂ ਜੇਤੂ ਟੀਮਾਂ ਨੂੰ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ | ਉਨਾਂ ਨੇ ਨੌਜਵਾਨ ਪੀੜ੍ਹੀ ਨੂੰ ਵੱਧ ਚੜ੍ਹ ਕੇ ਖੇਡਾਂ ਨਾਲ ਜੁੜਨ ਦੀ ਅਪੀਲ ਕੀਤੀ |