31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਖਾੜੀ ਜੰਗ ਦਾ ਮਾੜਾ ਪ੍ਰਭਾਵ ਭਾਰਤ 'ਤੇ ਵੀ ਪਵੇਗਾ- ਰਾਣਾ

Ad Position 21
No active advertisement
ਅਜੀਤ ਡੈਸਕ 10-03-2026
ਰੱਤੇਵਾਲ, 9 ਮਾਰਚ (ਅਸ਼ੋਕ ਕੁਮਾਰ ਲੀਲ)-ਇੱਥੇ ਪਿੰਡ ਭੇਡੀਆਂ ਵਿਖੇ ਸਾਂਝਾ ਕਿਸਾਨ ਮਜ਼ਦੂਰ ਮੋਰਚਾ ਸਬੰਧਤ ਭਾਈ ਲਾਲੋ ਲੋਕ ਮੰਚ ਦੇ ਤਹਿਸੀਲ ਪੱਧਰ ਦੇ ਆਗੂਆਂ ਦੀ ਮੀਟਿੰਗ ਸਾਥੀ ਕਰਨੈਲ ਸਿੰਘ ਭੱਲਾ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸਾਥੀ ਕਰਨ ਸਿੰਘ ਰਾਣਾ ਸੂਬਾਈ ਆਗੂ ਭਾਈ ਲਾਲੋ ਲੋਕ ਮੰਚ ਪੰਜਾਬ ਨੇ ਕਿਹਾ ਕਿ ਸਾਮਰਾਜੀ ਜੰਗ ਬਾਜਾਂ ਨੇ ਕੌਮਾਂਤਰੀ ਕਾਨੂੰਨਾਂ ਦੀ ਪਰਵਾਹ ਨਾ ਕਰਦੇ ਹੋਏ ਇਰਾਨ 'ਤੇ ਜੋ ਹਮਲਾ ਕੀਤਾ ਹੈ | ਉਸ ਦਾ ਨੁਕਸਾਨ ਪੂਰੀ ਦੁਨੀਆ ਦੇ ਕਿਰਤੀ ਲੋਕਾਂ ਨੂੰ ਉਠਾਣਾ ਪਵੇਗਾ | ਇਹ ਸਾਮਰਾਜੀ ਜੰਗਬਾਜ ਅਮਰੀਕਾ ਦੀ ਅਗਵਾਈ ਹੇਠ ਪੂਰੀ ਦੁਨੀਆ ਦੇ ਕੁਦਰਤੀ ਸਰੋਤਾਂ ਨੂੰ ਲੁੱਟਣ, ਜੰਗੀ ਸਾਜੋ ਸਮਾਨ ਵੇਚਣ, ਦੇਸ਼ਾਂ ਨੂੰ ਡਰਾਉਣ ਅਤੇ ਅਦਿ੍ਸ਼ ਬਸਤੀਆਂ ਬਣਾਉਣ ਦੀ ਕੋਝੀ ਸਾਜਿਸ਼ ਹੈ | ਉਨ੍ਹਾਂ ਕਿਹਾ ਕਿ ਅੱਜ ਦੇਸ਼ਾਂ ਦੀਆਂ ਹਕੂਮਤਾਂ ਤੇ ਲੋਕਾਂ ਵਿਚਕਾਰ ਸਾਮਰਾਜ ਵਿਰੁੱਧ ਵੱਖਰੇ ਸਟੈਂਡ ਨਜ਼ਰ ਆ ਰਹੇ ਹਨ | ਸ੍ਰੀ ਰਾਣਾ ਨੇ ਕਿਹਾ ਕਿ ਜ਼ਿਲ੍ਹੇ ਅੰਦਰ ਜੰਗ ਵਿਰੋਧੀ ਅਤੇ ਸਾਮਰਾਜ ਵਿਰੋਧੀ ਦਿਵਸ 22 ਮਾਰਚ ਨੂੰ ਪਿੰਡ ਟੌਂਸਾ, 21 ਮਾਰਚ ਨੂੰ ਬਲਾਚੌਰ ਅਤੇ 20 ਮਾਰਚ ਨੂੰ ਮੱਲਪੁਰ ਅੜਕਾਂ ਵਿਖੇ ਮਨਾਇਆ ਜਾਵੇਗਾ | ਇਸ ਮੌਕੇ ਸਤਪਾਲ ਸਰੋਵਾਲ, ਮਨੋਹਰ ਲਾਲ ਆਗੂ ਮਨਰੇਗਾ ਅਧਿਕਾਰ ਅੰਦੋਲਨ, ਅਵਤਾਰ ਸਿੰਘ, ਖੇਤ ਮਜ਼ਦੂਰ ਆਗੂ ਸੁਖਜਿੰਦਰ ਸਿੰਘ, ਨੌਜਵਾਨ ਆਗੂ ਰੌਕੀ ਵਰਮਾ, ਕਿਸਾਨ ਆਗੂ ਸੰਤੋਖ ਸਿੰਘ ਪਨਿਆਲੀ ਅਤੇ ਜਗਦੀਸ਼ ਰਾਏ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ |
Ad Position 22
No active advertisement
ਪਿਛਲੀ ਖ਼ਬਰ ਦੇਸ਼ ਭਰ 'ਚ ਪੰਜਾਬ ਬਣਿਆ ਮੋਹਰੀ ਸੂਬਾ-ਰਣਜੋਧ ਸਿੰਘ ਹਡਾਣਾ ਅਗਲੀ ਖ਼ਬਰ ਆਸਰੋਂ 'ਚ ਕ੍ਰਿਕਟ ਟੂਰਨਾਮੈਂਟ ਕਰਵਾਇਆ
Ad Position 24