15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

ਲਾਇਨਜ਼ ਕਲੱਬ ਬੰਗਾ ਸਿਮਰਨ ਵਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਸ਼ਲਾਂਘਾਯੋਗ- ਏ. ਪੀ. ਸਿੰਘ <br/>

Ad Position 21
No active advertisement
ਅਜੀਤ ਡੈਸਕ 11-03-2026
ਬੰਗਾ, 10 ਮਾਰਚ (ਧਰਮਵੀਰ ਪਾਲ)-ਲਾਇਨਜ਼ ਕਲੱਬ ਬੰਗਾ ਸਿਮਰਨ ਕਲੱਬ ਜਦੋਂ ਤੋਂ ਬੰਗਾ ਅੰਦਰ ਬਣੀ ਹੈ ਉਸ ਦਿਨ ਤੋਂ ਲੈ ਕੇ ਹੁਣ ਤੱਕ ਅਨੇਕਾਂ ਪ੍ਰਕਾਰ ਦੇ ਪ੍ਰੋਜੈਕਟ ਕਰਕੇ ਡਿਸਟਰਿਕਟ 321-ਡੀ ਅੰਦਰ ਸਭ ਤੋਂ ਜਿਆਦਾ ਪ੍ਰੋਜੈਕਟ ਕਰਨ ਵਾਲੇ ਕਲੱਬਾਂ ਦੀ ਕਤਾਰ ਵਿਚ ਖੜ੍ਹੀ ਹੋ ਚੁੱਕੀ ਹੈ ਤੇ ਇਸ ਕਲੱਬ ਵੱਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਅਤਿ ਸ਼ਲਾਘਾਯੋਗ ਹਨ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਇੰਟਰਨੈਸ਼ਨਲ ਪ੍ਰੈਜੀਡੈਂਟ ਏ. ਪੀ. ਸਿੰਘ ਵਲੋਂ ਲਾਇਨਜ਼ ਕਲੱਬ ਬੰਗਾ ਸਿਮਰਨ ਦੇ ਪ੍ਰਧਾਨ ਮੀਨੂੰ ਭੁੱਟਾ ਤੇ ਉਹਨਾਂ ਦੀ ਟੀਮ ਨੂੰ ਸਨਮਾਨਿਤ ਕਰਨ ਮੌਕੇ ਕੀਤਾ | ਇਸ ਮੌਕੇ ਲਾਇਨਜ਼ ਕਲੱਬ ਬੰਗਾ ਸਿਮਰਨ ਦੇ ਪ੍ਰਧਾਨ ਮੀਨੂੰ ਭੁੱਟਾ ਨੇ ਇੰਟਰਨੈਸ਼ਨਲ ਪ੍ਰੈਜੀਡੈਂਟ ਨੂੰ ਵਿਸ਼ਵਾਸ ਦਵਾਇਆ ਕਿ ਆਉਣ ਵਾਲੇ ਸਾਲਾਂ ਦੌਰਾਨ ਲਾਇਨਜ਼ ਕਲੱਬ ਬੰਗਾ ਸਿਮਰਨ ਵੱਧ ਤੋਂ ਵੱਧ ਪ੍ਰੋਜੈਕਟ ਕਰੇਗੀ ਤੇ ਵੱਧ ਤੋਂ ਵੱਧ ਮੈਂਬਰ ਬਣਾਵੇਗੀ | ਇਸ ਮੌਕੇ ਲਾਇਨ ਕਲੱਬ ਬੰਗਾ ਸਿਮਰਨ ਵੱਲੋਂ ਇੰਟਰਨੈਸ਼ਨਲ ਪ੍ਰੈਜੀਡੈਂਟ ਏ.ਪੀ ਸਿੰਘ ਦੀ ਅਗਵਾਈ ਹੇਠ 20 ਲੋੜਵੰਦ ਪਰਿਵਾਰਾਂ ਨੂੰ ਸਲਾਈ ਮਸ਼ੀਨਾਂ ਵੀ ਦਿੱਤੀਆਂ ਗਈਆਂ | ਇਸ ਮੌਕੇ ਵਨੀਤਾ ਕੁਮਾਰੀ, ਰੋਹਿਤ ਚੋਪੜਾ, ਕਮਲਜੀਤ ਰਾਏ, ਪਿ੍ਆ ਚੋਪੜਾ, ਹਰਨੇਕ ਸਿੰਘ, ਸੋਨੀਆ ਰਾਏ, ਸਰਨਦੀਪ ਦੁਸਾਂਝ, ਸੁਧੀਰ ਕੁਮਾਰ, ਯੁਵਰਾਜ ਲੱਧੜ, ਜਸਪ੍ਰੀਤ ਸਿੰਘ ਜੱਸੀ, ਪਿ੍ਅੰਕਾ ਕਲਸੀ, ਅਨੁਸ਼ਕਾ ਮੱਕੜ, ਮਨਿੰਦਰ ਕੌਰ, ਵਿਕਾਸ ਚੋਪੜਾ, ਆਰਤੀ ਚੋਪੜਾ ਤੇ ਨਿਧੀ ਕਪੂਰ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਭਾਈ ਸੰਗਤ ਸਿੰਘ ਖ਼ਾਲਸਾ ਕਾਲਜ ਦੇ ਖਿਡਾਰੀ ਨੇ ਵੁਸ਼ੂ ਚੈਂਪੀਅਨਸ਼ਿਪ 'ਚ ਮਾਰੀਆਂ ਮੱਲਾਂ <br/> ਅਗਲੀ ਖ਼ਬਰ ਪੰਜਾਬ ਰੋਡਵੇਜ਼ ਪੈਨਸ਼ਨਰ ਐਸੋਸੀਏਸ਼ਨ ਦੀ ਮੀਟਿੰਗ ਹੋਈ <br/>
Ad Position 24