15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

ਗਰਨੈਬ ਸਿੰਘ ਯੂ. ਕੇ. ਵਲੋਂ ਸ੍ਰੀ ਗੁਰੂ ਤੇਗ ਬਹਾਦਰ ਮਾਰਗ ਲਈ 2.50 ਲੱਖ ਦੀ ਰਾਸ਼ੀ ਭੇਟ <br/>

Ad Position 21
No active advertisement
ਅਜੀਤ ਡੈਸਕ 11-03-2026
ਮਜਾਰੀ/ਸਾਹਿਬਾ, 10 ਮਾਰਚ (ਨਿਰਮਲਜੀਤ ਸਿੰਘ ਚਾਹਲ)-ਸ੍ਰੀ ਗੁਰੂ ਤੇਗ ਬਹਾਦਰ ਮਾਰਗ ਬੰਗਾ-ਸ੍ਰੀ ਅਨੰਦਪੁਰ ਸਾਹਿਬ ਦੇ ਸਿੰਘਪੁਰ ਤੋਂ ਕਾਹਨਪੁਰ ਖੂਹੀ ਤੱਕ ਸੜਕ ਦੇ ਟੋਟੇ ਨੂੰ ਚਾਰ ਮਾਰਗੀ ਬਣਾਉਣ ਲਈ ਕਾਰ ਸੇਵਾ ਵਾਲੇ ਸੰਤਾਂ ਵਲੋਂ ਅਰੰਭੇ ਕਾਰਜ ਵਾਸਤੇ ਗਰਨੈਬ ਸਿੰਘ ਯੂ. ਕੇ. ਪਿੰਡ ਖਾਨਪੁਰ ਕੁੱਲੇਵਾਲ (ਬਲਾਚੌਰ) ਵਲੋਂ ਸੰਤ ਬਾਬਾ ਸਤਨਾਮ ਸਿੰਘ ਨੂੰ ਢਾਈ ਲੱਖ ਰੁਪਏ ਦੀ ਨਕਦ ਰਾਸ਼ੀ ਸ਼ੌਂਪੀ ਗਈ | ਇਸ ਮੌਕੇ ਉੱਘੇ ਸਮਾਜ ਸੇਵੀ ਆਗੂ ਦਲਜੀਤ ਸਿੰਘ ਬੈਂਸ ਖੁਰਦਾਂ ਨੇ ਕਿਹਾ ਕਿ ਖਾਲਸੇ ਦੀ ਜਨਮ ਭੂਮੀ ਨੂੰ ਜਾ ਰਹੇ ਇਸ ਮਾਰਗ ਨੂੰ ਪਿਛਲੀਆਂ ਸਰਕਾਰਾਂ ਚਾਹੇ ਉਨ੍ਹਾਂ ਵਿਚ ਪੰਥਕ ਕਹਾਉਣ ਵਾਲੀਆਂ ਅਕਾਲੀ ਦਲ ਦੀਆਂ ਸਰਕਾਰਾਂ, ਕਾਂਗਰਸ ਸਰਕਾਰਾਂ ਤੇ ਹੁਣ ਆਪ ਦੀ ਸਰਕਾਰ ਨੇ ਜਾਣ ਬੁੱਝ ਕੇ ਪੂਰੀ ਤਰਾਂ ਅੱਖੋਂ ਪਰੋਖੇ ਕਰੀ ਰੱਖਿਆ | ਸੰਗਤਾਂ ਦੀ ਆਸਥਾ ਦਾ ਖਿਆਲ ਕਰਦਿਆਂ ਕਾਰ ਸੇਵਾ ਵਾਲੇ ਮਹਾਂ ਪੁਰਸ਼ਾਂ ਨੂੰ ਅਖੀਰ ਸੰਗਤਾਂ ਦੇ ਸਹਿਯੋਗ ਨਾਲ ਇਸ ਮਾਰਗ ਨੂੰ ਬਣਾਉਣ ਦਾ ਬੀੜਾ ਉਠਾਉਣਾ ਪਿਆ | ਉਨ੍ਹਾਂ ਸਭ ਸੰਗਤਾਂ ਨੂੰ ਵੱਧ ਚੜ੍ਹ ਕੇ ਇਸ ਸੜਕ ਦੀ ਸੇਵਾ ਵਿਚ ਹਿੱਸਾ ਪਾਉਣ ਦੀ ਅਪੀਲ ਕੀਤੀ | ਇਸ ਮੌਕੇ ਸੇਵਾ ਮੁਕਤ ਮੈਨੇਜਰ ਕਿ੍ਸ਼ਨ ਸਿੰਘ ਧੌਲਾਂ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਔਰਤਾਂ ਦੇ ਖਾਤਿਆਂ 'ਚ ਹੁਣ ਇਕ ਹਜ਼ਾਰ ਰੁਪਏ ਪਾਉਣਾ ਇਕ ਧੋਖਾ- ਸਲਿੰਦਰ ਸਾਧ <br/> ਅਗਲੀ ਖ਼ਬਰ ਕਿਸਾਨ ਸਨਮਾਨ ਨਿੱਧੀ ਯੋਜਨਾ ਦਾ ਲਾਭ ਲੈਣ ਵਾਲੇ ਹਰੇਕ ਕਿਸਾਨ ਲਈ ਫਾਰਮਰ ਰਜਿਸਟਰੀ 'ਚ ਰਜਿਸ਼ਟ੍ਰੇਸ਼ਨ ਕਰਵਾਉਣੀ ਲਾਜ਼ਮੀ-...
Ad Position 24