15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

ਅਮਰਦੀਪ ਕਾਲਜ 'ਚ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ <br/>

Ad Position 21
No active advertisement
ਅਜੀਤ ਡੈਸਕ 11-03-2026
ਮੁਕੰਦਪੁਰ, 10 ਮਾਰਚ (ਅਮਰੀਕ ਸਿੰਘ ਢੀਂਡਸਾ)-ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਜ ਮੁਕੰਦਪੁਰ ਵਿਚ ਪਿ੍ੰਸੀਪਲ ਮਨਜੀਤ ਸਿੰਘ ਦੀ ਰਹਿਨੁਮਾਈ ਹੇਠ ਅੰਤਰ ਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ | ਇਸ ਮੌਕੇ ਰਵਿੰਦਰ ਕੌਰ ਇੰਗਲੈਂਡ, ਕਸ਼ਮੀਰ ਕੌਰ ਇੰਗਲੈਂਡ, ਡਾ. ਜਗਜੀਤ ਸਿੰਘ ਸੰਘੇੜਾ ਇੰਗਲੈਂਡ, ਰਾਣੀ ਸ਼ੇਰਗਿੱਲ ਇੰਗਲੈਂਡ, ਗੁਰਚਰਨ ਸਿੰਘ ਸ਼ੇਰਗਿੱਲ, ਸੁਰਿੰਦਰ ਸਿੰਘ ਢੀਂਡਸਾ ਅਤੇ ਸਕੂਲ ਪਿ੍ੰ. ਪਰਮਜੀਤ ਕੌਰ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਸ ਮੌਕੇ ਵਿਦਿਆਰਥਣਾਂ ਦੇ ਮਹਿੰਦੀ, ਨੇਲ ਆਰਟ, ਹੇਅਰ ਸਟਾਈਲ ਤੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ | ਵਿਦਿਆਰਥਣ ਹਰਲੀਨ, ਗੁਰਜੋਤ, ਜਸਕਮਲ ਗਰੁੱਪ ਅਤੇ ਮਨਜੋਤ ਕੌਰ ਨੇ ਮਹਿਲਾਵਾਂ ਦੇ ਸੰਘਰਸ਼ ਅਤੇ ਸਮਾਜ 'ਚ ਉਨ੍ਹਾਂ ਦੀ ਭੂਮਿਕਾ ਆਧਾਰਤ ਬਹੁਤ ਹੀ ਸੁੰਦਰ ਪੇਸ਼ਕਾਰੀ ਕੀਤੀ | ਕਿਰਨ ਨੇ 'ਔਰਤ' ਵਿਸ਼ੇ 'ਤੇ ਕਵਿਤਾ ਉਚਾਰਨ ਵੀ ਕੀਤੀ | ਡਾ. ਨਿਰਦੋਸ਼ ਕੌਰ ਨੇ ਔਰਤ ਦਿਵਸ ਦੇ ਇਤਿਹਾਸ ਬਾਰੇ ਦੱਸਿਆ ਕਿ 1908 'ਚ ਇਸ ਦਿਵਸ ਦੀ ਸ਼ੁਰੂਆਤ ਦਾ ਮੁੱਖ ਆਧਾਰ ਅਮਰੀਕਾ ਵਿੱਚ ਇੱਕ ਮਜ਼ਦੂਰ ਅੰਦੋਲਨ ਹੈ, ਜਿਸ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਸ਼ਾਮਲ ਸਨ | ਇਸ ਸਾਲ ਦੇ ਮਹਿਲਾ ਦਿਵਸ ਦੇ ਥੀਮ 'ਗਿਵ ਟੂ ਗੇਨ' ਬਾਰੇ ਵਿਦਿਆਰਥੀਆਂ ਨੂੰ ਦੱਸਿਆ | ਉਨ੍ਹਾਂ ਕਿਹਾ ਕਿ ਥੀਮ ਅਨੁਸਾਰ ਔਰਤਾਂ ਨੂੰ ਸਿੱਖਿਆ, ਬਰਾਬਰ ਤਨਖ਼ਾਹ, ਮੌਕੇ ਤੇ ਉਨ੍ਹਾਂ ਦੇ ਕੰਮ ਨੂੰ ਮਾਨਤਾ ਮਿਲਣੀ ਚਾਹੀਦੀ ਹੈ, ਤਾਂ ਜੋ ਔਰਤਾਂ ਨੂੰ ਅੱਗੇ ਵਧਣ ਦੇ ਵਧੇਰੇ ਮੌਕੇ ਮਿਲ ਸਕਣ | ਅੰਤ ਵਿਚ ਡਾ. ਕਰਮਜੀਤ ਕੌਰ ਵਲੋਂ ਸਭ ਦਾ ਧੰਨਵਾਦ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਬਾਬਾ ਨਿਹਾਲ ਸਿੰਘ ਦੇ ਜਨਮ ਦਿਹਾੜੇ 'ਤੇ ਕੀਰਤਨ ਦਰਬਾਰ ਕਰਵਾਇਆ <br/> ਅਗਲੀ ਖ਼ਬਰ ਔਰਤਾਂ ਦੇ ਖਾਤਿਆਂ 'ਚ ਹੁਣ ਇਕ ਹਜ਼ਾਰ ਰੁਪਏ ਪਾਉਣਾ ਇਕ ਧੋਖਾ- ਸਲਿੰਦਰ ਸਾਧ <br/>
Ad Position 24