29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-03-2026

ਪੀਰ ਬਾਬਾ ਦੌਲੇ ਸ਼ਾਹ ਦੇ ਦੋ ਰੋਜ਼ਾ ਮੇਲੇ ਦੀਆਂ ਤਿਆਰੀਆਂ ਮੁਕੰਮਲ- ਗੁਰੂ, ਜੱਖੂ

Ad Position 21
No active advertisement
ਅਜੀਤ ਡੈਸਕ 13-03-2026
ਕਟਾਰੀਆਂ, 12 ਮਾਰਚ (ਪ੍ਰੇਮੀ ਸੰਧਵਾਂ)-ਪਿੰਡ ਕਟਾਰੀਆਂ ਦੇ ਪੀਰ ਬਾਬਾ ਹਾਕਮ ਸ਼ਾਹ ਨੌਸ਼ਾਹੀ ਕਾਦਰੀ ਦੇ ਇਲਾਹੀ ਦਰਾਬਰ 'ਤੇ ਪ੍ਰਬੰਧਕ ਕਮੇਟੀ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ 14 ਤੇ 15 ਮਾਰਚ ਨੂੰ ਪੀਰ ਬਾਬਾ ਦੌਲੇ ਸ਼ਾਹ ਦੀ ਯਾਦ 'ਚ ਦੋ ਰੋਜ਼ਾ ਧਾਰਮਿਕ ਜੋੜ ਮੇਲਾ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਪ੍ਰਧਾਨ ਅਮਰਜੀਤ ਸਿੰਘ ਕੰਗ, ਬਾਬਾ ਮੁਖਤਿਆਰ ਸਿੰਘ ਗੁਰੂ, ਅਮਰੀਕ ਸਿੰਘ ਗੁਰੂ, ਸਦਾ ਰਾਮ ਜੱਖੂ, ਪਰਮਜੀਤ ਬੰਗਾ ਅਤੇ ਸੂਬੇਦਾਰ ਰਾਮ ਸਿੰਘ ਨੇ ਦੱਸਿਆ ਕਿ 14 ਮਾਰਚ ਨੂੰ ਦਰਬਾਰ ਦੀਆਂ ਸਭ ਰਸਮਾਂ ਉਪਰੰਤ ਰਾਜਨ ਅਲੀ, ਰਮੇਸ਼ ਰੰਗੀਲਾ, ਉਂਕਾਰ ਵਾਲੀਆ ਅਤੇ ਰਾਮਾ ਕਵਾਲ ਆਦਿ ਕਵਾਲ ਪਾਰਟੀਆਂ ਬਾਬਾ ਜੀ ਦੀ ਮਹਿਮਾ ਦਾ ਗੁਣਗਾਨ ਕਰਨਗੀਆਂ ਤੇ 15 ਮਾਰਚ ਨੂੰ ਕੌਰ ਸਿਸਟਰ, ਇਸ਼ਮੀਤ ਈਸ਼ਾ, ਹਰਮਨ ਜਰਮਨ ਭੈਣਾਂ, ਲਵਜੀਤ ਅਤੇ ਜਨਾਬ ਕਾਸ਼ੀ ਨਾਥ ਆਦਿ ਕਲਾਕਾਰਾਂ ਵਲੋਂ ਨਿਰੋਲ ਧਾਰਮਿਕ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ | ਸੇਵਾਦਾਰਾਂ ਨੇ ਦੱਸਿਆ ਕਿ ਪੀਰ ਬਾਬਾ ਦੌਲੇ ਸ਼ਾਹ ਦੇ ਸਲਾਨਾ ਜੋੜ ਮੇਲੇ ਦੀਆਂ ਤਿਆਰੀਆਂ ਲਗਪਗ ਮੁਕੰਮਲ ਹੋ ਚੁੱਕੀਆਂ ਹਨ | ਇਸ ਮੌਕੇ ਸਦਾ ਰਾਮ ਜੱਖੂ, ਰਾਮ ਸਿੰਘ, ਸਤਨਾਮ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗਿਰਨ ਜਠੇਰਿਆਂ ਦਾ ਸਲਾਨਾ ਜੋੜ ਮੇਲਾ 16 ਤੋਂ ਅਗਲੀ ਖ਼ਬਰ ਪਨੇਸਰ ਜਠੇਰਿਆਂ ਦਾ ਮੇਲਾ 18 ਨੂੰ
Ad Position 24