ਕਾਠਗੜ੍ਹ, 12 ਮਾਰਚ (ਹਰਸਿਮਰਨ ਜੋਤ ਸਿੰਘ ਕਲੇਰ)-ਪਨੇਸਰ ਜਠੇਰਿਆਂ ਦਾ ਮੇਲਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 18 ਮਾਰਚ ਦਿਨ ਬੁੱਧਵਾਰ ਨੂੰ ਪਿੰਡ ਮੂਸਾਪੁਰ ਨੇੜੇ ਨਵਾਂਸ਼ਹਿਰ ਵਿਖੇ ਮਨਾਇਆ ਜਾ ਰਿਹਾ ਹੈ | ਦੀਦਾਰ ਸਿੰਘ ਪਨੇਸਰ ਅਟਾਰੀ ਵਾਲਿਆਂ ਨੇ ਦੱਸਿਆ ਕੇ ਇਸ ਮੌਕੇ ਸਵੇਰੇ ਹਵਨ ਪੂਜਾ ਕਰਨ ਤੋਂ ਬਾਅਦ ਸਤੀ ਮਾਤਾ ਦਾ ਝੰਡਾ ਚੜ੍ਹਾਇਆ ਜਾਵੇਗਾ | ਉਪਰੰਤ 1 ਵਜੇ ਦੁਪਹਿਰ ਤੱਕ ਧਾਰਮਿਕ ਪ੍ਰੋਗਰਾਮ ਕਰਵਾਇਆ ਜਾਵੇਗਾ, ਜਿਸ ਵਿਚ ਵੱਖ-ਵੱਖ ਰਾਗੀ ਜਥੇ ਗੁਰਬਾਣੀ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕਰਨਗੇ | ਇਸ ਮੌਕੇ ਚਾਹ ਪਕੌੜਿਆਂ ਦੇ ਲੰਗਰ ਉਪਰੰਤ ਗੁਰੂ ਦੇ ਅਤੁੱਟ ਲੰਗਰ ਵੀ ਵਰਤਾਏ ਜਾਣਗੇ |