29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-03-2026

ਕਿ੍ਸ਼ੀ ਵਿਗਿਆਨ ਕੇਂਦਰ ਲੰਗੜੋਆ ਤੇ ਜੁਆਲੌਜੀ ਵਿਭਾਗ ਵਲੋਂ ਕਿਸਾਨਾਂ ਨਾਲ ਵਿਗਿਆਨ ਗੋਸ਼ਟੀ

Ad Position 21
No active advertisement
ਅਜੀਤ ਡੈਸਕ 13-03-2026
ਮਜਾਰੀ/ਸਾਹਿਬਾ, 12 ਮਾਰਚ (ਨਿਰਮਲਜੀਤ ਸਿੰਘ ਚਾਹਲ)-ਪੀ. ਏ. ਯੂ. ਕਿ੍ਸ਼ੀ ਵਿਗਿਆਨ ਕੇਂਦਰ ਲੰਗੜੋਆ ਤੇ ਜੁਆਲੌਜੀ ਵਿਭਾਗ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਲੋਂ ਜੰਗਲੀ ਜਾਨਵਰਾਂ ਵਲੋਂ ਫਸਲਾਂ ਦੇ ਕੀਤੇ ਜਾਂਦੇ ਉਜਾੜੇ ਦੀ ਰੋਕਥਾਮ ਸਬੰਧੀ ਪਿੰਡ ਸਾਹਦੜਾ ਅਤੇ ਸਾਹਿਬਾ ਵਿਖੇ ਕਿਸਾਨਾਂ ਨਾਲ ਵਿਗਿਆਨ ਗੋਸ਼ਟੀ ਕੀਤੀ ਗਈ | ਇਸ ਮੌਕੇ ਡਾ. ਵਿਪਨ ਚੌਧਰੀ ਨੈਸ਼ਨਲ ਕੋਆਡੀਨੇਟਰ ਆਈ. ਸੀ. ਏ. ਆਰ. ਸੈਂਟਰ ਏਰਿਡ ਜੋਨ ਰਿਸਰਚ ਇੰਸਟੀਚਿਊਟ ਜੋਧਪੁਰ ਨੇ ਕਿਸਾਨਾਂ ਨਾਲ ਜੰਗਲੀ ਜਾਨਵਰਾਂ ਵਲੋਂ ਫ਼ਸਲਾਂ ਦੇ ਕੀਤੇ ਜਾਂਦੇ ਉਜਾੜੇ ਦੀ ਰੋਕਥਾਮ ਦੇ ਲਈ ਬਿਨਾਂ ਜਾਨਵਰਾਂ ਦੀ ਜਾਨ ਗਵਾਏ ਉਪਰਾਲੇ ਕਰਨ ਬਾਰੇ ਗੱਲਬਾਤ ਕੀਤੀ | ਇਸ ਮੌਕੇ ਕਿ੍ਸ਼ੀ ਵਿਗਿਆਨ ਕੇਂਦਰ ਵਲੋਂ ਡਾ. ਬਲਜੀਤ ਸਿੰਘ ਅਤੇ ਜੁਆਲੌਜੀ ਵਿਭਾਗ ਵਲੋਂ ਡਾ. ਤੇਜਦੀਪ ਕੌਰ ਕਲੇਰ, ਡਾ. ਨੀਨਾ ਸਿੰਗਲਾ, ਡਾ. ਮਨੋਜ ਵਲੋਂ ਕਿਸਾਨਾਂ ਨਾਲ ਵਿਸਥਾਰ ਨਾਲ ਗੱਲਬਾਤ ਕੀਤੀ ਗਈ ਤੇ ਜੰਗਲੀ ਜਾਨਵਰਾਂ ਵਲੋਂ ਕੀਤਾ ਗਿਆ ਉਜਾੜਾ ਵੀ ਵੇਖਿਆ ਅਤੇ ਫਸਲਾਂ ਬਚਾਉਣ ਲਈ ਖੇਤਾਂ ਨੂੰ ਕੀਤੀਆਂ ਗਈਆਂ ਵੱਖ-ਵੱਖ ਵਾੜਾਂ ਦਾ ਵੀ ਨਰੀਖਣ ਕੀਤਾ ਗਿਆ | ਇਸ ਮੌਕੇ ਅਗਾਂਹ ਵਧੂ ਨੌਜਵਾਨ ਕਿਸਾਨ ਗਰਨੇਕ ਸਾਹਦੜਾ ਵਲੋਂ ਵਿਗਿਆਨਕ ਢੰਗ ਨਾਲ ਕੀਤੀ ਜਾ ਰਹੀ ਖੇਤੀ ਤੇ ਵੱਖ-ਵੱਖ ਫਸਲਾਂ ਵੀ ਵੇਖੀਆਂ ਤੇ ਉਨ੍ਹਾਂ ਦੀ ਪ੍ਰਸੰਸਾ ਕੀਤੀ | ਇਸ ਮੌਕੇ ਅਵਤਾਰ ਸਿੰਘ ਸਾਹਦੜਾ, ਸੁਰਿੰਦਰ ਪਾਲ ਸਰਪੰਚ ਸਾਹਦੜਾ, ਜਗਤਾਰ ਸਿੰਘ ਹੀਰ, ਦੀਪਕ ਰਾਣਾ, ਜਸਪਾਲ ਰਾਣਾ ਤੇ ਕਿਸਾਨ ਕੇਵਲ ਸਿੰਘ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕਿਸਾਨਾਂ ਨੂੰ ਖੇਤੀਬਾੜੀ ਵਿਭਾਗ ਵਲੋਂ ਦਿੱਤੀਆਂ ਜਾ ਰਹੀਆਂ ਸਕੀਮਾਂ ਦਾ ਪੂਰਾ ਲਾਭ ਲੈਣਾ ਚਾਹੀਦਾ ਹੈ- ਡਾ. ਰਾਜ ਕੁਮਾਰ... ਅਗਲੀ ਖ਼ਬਰ ਬੰਗਾ ਵਿਖੇ ਜਾਗ੍ਰਤੀ ਸੰਮੇਲਨ ਤੇ ਵਿਆਹ ਸਮਾਗਮ ਅੱਜ- ਸੋਨੀ ਸਰੋਆ
Ad Position 24