29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-03-2026

ਸੰਨਸੋਏ ਗੋਤ ਜਠੇਰਿਆਂ ਦਾ ਮੇਲਾ 18 ਨੂੰ

Ad Position 21
No active advertisement
ਅਜੀਤ ਡੈਸਕ 13-03-2026
ਨਵਾਂਸ਼ਹਿਰ, 12 ਮਾਰਚ (ਜਸਬੀਰ ਸਿੰਘ ਨੂਰਪੁਰ)-ਸੱਤੀ ਮਾਤਾ ਸੰਨਸੋਏ ਗੋਤ ਜਠੇਰੇ ਦਾ ਮੇਲਾ ਆਲ ਇੰਡੀਆ ਕਸ਼ਯਪ ਰਾਜਪੂਤ ਪ੍ਰਬੰਧਕ ਕਮੇਟੀ ਦੇ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ | ਪ੍ਰਧਾਨ ਰਮੇਸ਼ ਮਹਿਰਾ, ਨਵਾਂਸ਼ਹਿਰ ਮੀਡੀਆ ਤੋਂ ਕੁਲਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 18 ਮਾਰਚ ਨੂੰ ਸਤੀ ਮੰਦਰ ਪਿੰਡ ਭਟਰਾਣਾ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਸਲਾਨਾ ਮੇਲਾ ਸੰਨਸੋਏ ਗੋਤ ਜਠੇਰਿਆਂ ਮਨਾਇਆ ਜਾਵੇਗਾ, ਜਿਸ ਵਿਚ ਝੰਡੇ ਦੀ ਰਸਮ ਸਵੇਰੇ 9 ਵਜੇ ਹੋਵੇਗੀ, ਭੰਡਾਰਾ ਸਵੇਰੇ 11ਵਜੇ ਕੰਜਕ ਪੂਜਾ ਤੋਂ ਬਾਅਦ ਕਰਵਾਇਆ ਜਾਵੇਗਾ | ਕਸ਼ਯਪ ਰਾਜਪੂਤ ਝਿਊਰ ਜਾਤੀਆਂ ਦੀ ਅਗਵਾਈ 'ਚ 18 ਮਾਰਚ ਦਿਨ ਬੁੱਧਵਾਰ ਨੂੰ ਕਸ਼ਯਪ ਰਾਜਪੂਤ ਝਿਊਰ ਮੇਹਰਾ ਜਾਤੀਆਂ ਦੇ ਜਠੇਰਿਆਂ ਗੋਤਰ ਮੇਲਾ ਕਮੇਟੀਆਂ ਵੱਲੋਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ | ਸਕੱਤਰ ਕੁਲਦੀਪ ਸਿੰਘ ਕੁਲਵਿੰਦਰ ਸਿੰਘ ਦੁਰਗਾਪੁਰੀਆ ਨੇ ਦੱਸਿਆ ਕਿ 18 ਮਾਰਚ ਦਿਨ ਬੁੱਧਵਾਰ ਨੂੰ ਅੱਤੋਵਾਲ ਤੋਂ ਪਿੰਡ ਭੱਟਰਾਣਾ ਨੂੰ ਆਉਣ ਵਾਲੀਆਂ ਸੰਗਤਾਂ ਲਈ ਟੈਂਪੂ ਸੇਵਾ ਮੁਫ਼ਤ ਕੀਤੀ ਜਾਵੇਗੀ ਅਤੇ ਸਮੂਹ ਸੰਗਤਾਂ ਨੂੰ ਪਿੰਡ ਭਟਰਾਣਾ ਵਿਖੇ ਪਹੁੰਚਣ ਦੀ ਬੇਨਤੀ ਕੀਤੀ ਹੈ ਅਤੁਟ ਭੰਡਾਰਾ ਚਲਾਇਆ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਸੀਨੀਅਰ ਸਿਟੀਜਨਜ਼ ਦੀ ਮੀਟਿੰਗ 14 ਨੂੰ ਅਗਲੀ ਖ਼ਬਰ ਕਿਸਾਨਾਂ ਨੂੰ ਖੇਤੀਬਾੜੀ ਵਿਭਾਗ ਵਲੋਂ ਦਿੱਤੀਆਂ ਜਾ ਰਹੀਆਂ ਸਕੀਮਾਂ ਦਾ ਪੂਰਾ ਲਾਭ ਲੈਣਾ ਚਾਹੀਦਾ ਹੈ- ਡਾ. ਰਾਜ ਕੁਮਾਰ...
Ad Position 24