ਬਲਾਚੌਰ, 12 ਮਾਰਚ (ਦੀਦਾਰ ਸਿੰਘ ਬਲਾਚੌਰੀਆ)-ਡਾ. ਰਾਕੇਸ਼ ਕੁਮਾਰ ਸ਼ਰਮਾ, ਮੁੱਖ ਖੇਤੀਬਾੜੀ ਅਫਸਰ, ਸ਼ਹੀਦ ਭਗਤ ਸਿੰਘ ਨਗਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡਾ. ਪੰਕਜ ਸਿੰਘ ਬਲਾਕ ਖੇਤੀਬਾੜੀ ਅਫਸਰ ਬਲਾਚੌਰ ਦੀ ਅਗਵਾਈ ਵਿਚ ਪਿੰਡ ਰਾਏਪੁਰ (ਗੜ੍ਹੀ) ਵਿਖੇ ਨੈਸ਼ਨਲ ਮਿਸ਼ਨ ਓਨ ਐਡੀਬਲ ਆਇਲਜ਼-ਤੇਲਬੀਜ ਦੇ ਅਧੀਨ ਕਿਸਾਨ ਟ੍ਰੇਨਿੰਗ ਕੈਂਪ ਲਗਾਇਆ ਗਿਆ | ਇਸ ਮੌਕੇ ਕਿ੍ਸ਼ੀ ਵਿਗਿਆਨ ਕੇਂਦਰ, ਲੰਗੜੋਆ ਤੋਂ ਡਾ. ਜਸਵਿੰਦਰ ਕੁਮਾਰ, ਸਹਾਇਕ ਪ੍ਰੋਫੈਸਰ, ਵੱਲੋਂ ਆਏ ਕਿਸਾਨਾਂ ਨੂੰ ਤੇਲਬੀਜ ਫਸਲਾਂ ਦੀ ਕਾਸ਼ਤ ਬਾਰੇ ਅਤੇ ਮੁੱਖ ਕੀੜਿਆਂ ਤੇ ਬਿਮਾਰੀਆਂ ਦੀ ਰੋਕਥਾਮ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਗਈ | ਉਨ੍ਹਾਂ ਕਿਸਾਨਾਂ ਨੂੰ ਸਰ੍ਹੋਂ ਅਤੇ ਕਣਕ ਦਾ ਸੁਚੱਜੇ ਤਰੀਕੇ ਨਾਲ ਆਪਣੇ ਖੇਤ ਵਿੱਚ ਹੀ ਤਿਆਰ ਕੀਤਾ ਬੀਜ ਵਰਤਣ ਨੂੰ ਤਰਜੀਹ ਦਿੱਤੀ | ਡਾ. ਜਗਮਨਦੀਪ ਕੌਰ, ਖੇਤੀਬਾੜੀ ਵਿਕਾਸ ਅਫਸਰ ਨੇ ਬਜਾਰਾਂ ਵਿੱਚ ਮਿਲਣ ਵਾਲੇ ਸਰ੍ਹੋਂ ਦੇ ਤੇਲ ਵਿਚ ਹੋਣ ਵਾਲੀ ਮਿਲਾਵਟ ਬਾਰੇ ਅਤੇ ਉਸਦੇ ਮਨੁੱਖੀ ਸਿਹਤ ਤੇ ਮਾੜੇ ਅਸਰ ਬਾਰੇ ਦੱਸਿਆ | ਰਾਜ ਕੁਮਾਰ, ਖੇਤੀਬਾੜੀ ਵਿਸਥਾਰ ਅਫਸਰ ਵਲੋਂ ਕਿਸਾਨਾਂ ਨੂੰ ਐਗਰੀਸਟੈਕ 'ਤੇ ਬਣਨ ਵਾਲੀ ਆਈ. ਡੀ. ਬਾਰੇ ਜਾਣਕਾਰੀ ਸਾਂਝੀ ਕੀਤੀ ਗਈ | ਵਿਕਰਮਜੀਤ ਕੌਰ, ਖੇਤੀਬਾੜੀ ਵਿਸਥਾਰ ਅਫ਼ਸਰ ਵਲੋਂ ਗਰਮ ਰੁੱਤ ਦੀ ਮੂੰਗੀ ਦੀ ਸੁਚੱਜੀ ਕਾਸ਼ਤ ਸੰਬੰਧੀ ਕਿਸਾਨਾਂ ਨਾਲ ਰੂਬਰੂ ਹੋਇਆ ਗਿਆ | ਪ੍ਰਭਜੋਤ ਸਿੰਘ, ਮੁੱਖੀ, ਫਾਰਮਰ ਪ੍ਰੋਡਿਉਸਰ ਆਰਗੇਨਾਈਜੇਸ਼ਨ ਵਲੋਂ ਆਪਣੀ ਸੰਸਥਾ ਦੀ ਕਾਰਜ ਸ਼ੈਲੀ ਬਾਰੇ ਚਾਨਣਾ ਪਾਇਆ ਗਿਆ | ਇਸ ਮੌਕੇ ਬਲਵਿੰਦਰ ਸਿੰਘ ਰੁੜਕੀ ਖੁਰਦ, ਸੁਖਵਿੰਦਰ ਸਿੰਘ ਰਾਏਪੁਰ, ਸ਼ਿੰਗਾਰਾ ਸਿੰਘ ਤੇ ਬਲਜੀਤ ਸਿੰਘ ਆਦਿ ਹਾਜ਼ਰ ਸਨ |