ਕਟਾਰੀਆਂ, 12 ਮਾਰਚ (ਪ੍ਰੇਮੀ ਸੰਧਵਾਂ)-ਮਹਾਨ ਤਪੱਸਵੀ ਹਜ਼ਰਤ ਪੀਰ ਬਾਬਾ ਊਧੋ ਸ਼ਾਹ ਚਿਸ਼ਤੀ ਦੀ ਨਿੱਘੀ ਯਾਦ 'ਚ ਪੀਰ ਬਾਬਾ ਬੂੜ ਸ਼ਾਹ ਨੌਸ਼ਾਹੀ ਕਾਦਰੀ ਤੇ ਪੀਰ ਬਾਬਾ ਊਧੋ ਸ਼ਾਹ ਦੇ ਇਲਾਹੀ ਦਰਬਾਰ 'ਤੇ ਮੌਜੂਦਾ ਗੱਦੀ ਨਸ਼ੀਨ ਬਾਬਾ ਸਾਧੂ ਸ਼ਾਹ ਚਿਸ਼ਤੀ ਦੀ ਅਗਵਾਈ 'ਚ ਦੋ ਰੋਜ਼ਾ ਸਲਾਨਾ ਮੇਲਾ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸ਼ਰਧਾ ਪੂਰਵਕ ਕਰਵਾਇਆ ਗਿਆ | ਦਰਬਾਰ ਦੀਆਂ ਸਭ ਰਸਮਾਂ ਉਪਰੰਤ ਮੇਲੇ ਦਿਨ ਵੱਖ-ਵੱਖ ਕਵਾਲ ਪਾਰਟੀਆਂ ਨੇ ਪੀਰ ਬਾਬਾ ਊਧੋ ਸ਼ਾਹ ਚਿਸ਼ਤੀ ਵਲੋਂ ਮੋਹ ਮਾਇਆ ਦੇ ਚੱਕਰਾਂ ਤੋਂ ਦੂਰ ਰਹਿ ਕੇ ਅੱਲਾ ਦੀ ਕੀਤੀ ਗਈ ਇਬਾਦਤ ਦਾ ਕਵਾਲੀਆਂ ਰਾਹੀਂ ਪੇਸ਼ ਕਰਕੇ ਸੰਗਤਾਂ ਨੂੰ ਅੱਲਾ ਤਾਲਾ ਦੇ ਚਰਨਾਂ ਨਾਲ ਜੋੜਿਆ | ਮੇਲੇ ਦੇ ਦੂਸਰੇ ਦਿਨ ਵੱਖ-ਵੱਖ ਕਲਾਕਾਰਾਂ ਨੇ ਆਪਣਾ ਧਾਰਮਿਕ ਪ੍ਰੋਗਰਾਮ ਪੇਸ਼ ਕਰਕੇ ਅੱਲਾ ਤਾਲਾ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ | ਰੌਜ਼ਾ ਪੀਰ ਬਾਬਾ ਬੂੜ ਸ਼ਾਹ ਚਿਸ਼ਤੀ ਤੇ ਪੀਰ ਬਾਬਾ ਊਧੋ ਸ਼ਾਹ ਚਿਸ਼ਤੀ ਦੇ ਗੱਦੀ ਨਸ਼ੀਨ ਬਾਬਾ ਸਾਧੂ ਸ਼ਾਹ ਚਿਸ਼ਤੀ ਵਲੋਂ ਕਲਾਕਾਰਾਂ ਤੇ ਮੇਲੇ ਵਿਚ ਪਹੁੰਚੀਆਂ ਸ਼ਖਸ਼ੀਅਤਾਂ ਦਾ ਧੰਨਵਾਦ ਕੀਤਾ | ਬਾਬਾ ਸਾਧੂ ਸ਼ਾਹ ਚਿਸ਼ਤੀ ਨੇ ਮੇਲੇ ਵਿੱਚ ਵੱਖ-ਵੱਖ ਦਰਬਾਰਾਂ ਤੋਂ ਪਹੁੰਚੇ ਫੱਕਰਾਂ ਦਾ ਸਨਮਾਨ ਕਰਦਿਆਂ ਕਿਹਾ ਕਿ ਸਾਨੂੰ ਦੁਨਿਆਵੀ ਚੱਕਰਾਂ ਤੋਂ ਦੂਰ ਰਹਿ ਕੇ ਅੱਲਾ ਦੀ ਬੰਦਗੀ ਕਰਨੀ ਚਾਹੀਦੀ ਹੈ | ਇਸ ਮੌਕੇ ਬੀਬੀ ਆਸ਼ਾ ਦੇਵੀ ਜੱਖੂ, ਸਾਈਾ ਅਵਿਨਾਸ਼ ਸ਼ਾਹ, ਸਾਈਾ ਲਖਵੀਰ ਸ਼ਾਹ ਕਾਦਰੀ, ਬਾਬਾ ਮਨਜੀਤ ਸਾਬਰੀ, ਸੋਮੇ ਸ਼ਾਹ, ਮੋਹਣ ਸ਼ਾਹ, ਸਾਈਾ ਪੱਪਲ ਸ਼ਾਹ ਭਰੋਮਜਾਰਾ, ਪੰਮੇ ਸ਼ਾਹ, ਸਾਈਾ ਮੇਜਰ ਸ਼ਾਹ, ਕੁਲਰਾਜ ਮੁਹੰਮਦ, ਬਾਬਾ ਮਹਿਤਾਬ ਅਹਿਮਦ, ਡਾ. ਬਖਸ਼ੀਸ ਕਰਨ, ਪ੍ਰੀਤਮ ਸਿੰਘ, ਬਲਜਿੰਦਰ ਸਿੰਘ, ਰਾਕੇਸ਼ ਕੁਮਾਰ, ਪਰਮਜੀਤ ਪੰਮੀ, ਮੁਖਤਿਆਰ ਸਿੰਘ, ਅਮਰੀਕ ਸਿੰਘ, ਸਦਾ ਰਾਮ, ਪਰਮਜੀਤ ਬੰਗਾ, ਸੋਮਨਾਥ, ਰਮਨ ਕਲਸੀ, ਸੰਤੋਖ ਜੱਖੂ, ਗੋਰਾ ਗੁਰੂ, ਗੁਰਚਰਨ ਸਿੰਘ, ਪਰਮਜੀਤ ਬੰਗਾ ਤੇ ਸੁਦੇਸ਼ ਕੁਮਾਰੀ ਆਦਿ ਹਾਜ਼ਰ ਸਨ |