29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-03-2026

ਪਿੰਡ ਘੁੰਮਣਾਂ ਦੇ ਵਿਕਾਸ ਕਾਰਜ ਅਰੰਭ

Ad Position 21
No active advertisement
ਅਜੀਤ ਡੈਸਕ 13-03-2026
ਘੁੰਮਣਾਂ, 12 ਮਾਰਚ (ਮਹਿੰਦਰਪਾਲ ਸਿੰਘ)-ਪਿੰਡ ਘੁੰਮਣਾਂ 'ਚ ਸਰਪੰਚ ਸੁਖਵਿੰਦਰ ਸਿੰਘ ਦੀ ਅਗਵਾਈ 'ਚ ਪੰਚਾਇਤ ਮੈਂਬਰਾਂ ਦੇ ਸਹਿਯੋਗ ਨਾਲ ਵਿਕਾਸ ਕਾਰਜਾਂ ਦੀ ਅਰੰਭਤਾ ਕੀਤੀ, ਜਿਸ ਵਿਚ ਨਹਿਰ ਵੱਲ੍ਹ ਦੇ ਪਾਸੇ ਜੋ ਗੰਦੇ ਪਾਣੀ ਦਾ ਛੱਪੜ ਸੀ ਗੰਦੇ ਪਾਣੀ ਦਾ ਨਿਕਾਸ ਕਰਕੇ ਛੱਪੜ 'ਚ ਸੜਕ ਦੇ ਕਿਨਾਰੇ 'ਤੇ ਕੰਧ ਦੀ ਉਸਾਰੀ ਸ਼ੁਰੂ ਕੀਤੀ ਗਈ ਜੋ ਮੁਹੱਲਾ ਨਿਵਾਸੀਆਂ ਦੀ ਕਾਫ਼ੀ ਦੇਰ ਤੋਂ ਮੰਗ ਲਟਕਦੀ ਆ ਰਹੀ ਸੀ | ਕੰਧ ਨਾ ਹੋਣ ਕਰਕੇ ਕਈ ਵਾਹਨ ਛੱਪੜ ਵਿਚ ਡਿੱਗ ਜਾਂਦੇ ਹਨ, ਜਿਸ ਕਰਕੇ ਕਈ ਦੁਰਘਟਨਾਵਾਂ ਵਾਪਰਦੀਆਂ ਸਨ | ਸਰਪੰਚ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਦੇ ਵਿਕਾਸ 'ਚ ਕੋਈ ਕਸਰ ਨਹੀਂ ਛੱਡਾਂਗੇ ਇਹ ਕੰਧ ਜਲਦੀ ਹੀ ਮੁਕੰਮਲ ਕੀਤੀ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਭਲਕੇ ਕਾਰਵਾਈ ਜਾਵੇਗੀ ਰਾਹੋਂ ਵਿਖੇ ਮੈਰਾਥਨ ਦੌੜ ਅਗਲੀ ਖ਼ਬਰ ਮਹਿੰਦਪੁਰ ਵਿਖੇ ਗੁਰਮਤਿ ਸਮਾਗਮ 18 ਨੂੰ
Ad Position 24