29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-03-2026

ਭਲਕੇ ਕਾਰਵਾਈ ਜਾਵੇਗੀ ਰਾਹੋਂ ਵਿਖੇ ਮੈਰਾਥਨ ਦੌੜ

Ad Position 21
No active advertisement
ਅਜੀਤ ਡੈਸਕ 13-03-2026
ਰਾਹੋਂ, 12 ਮਾਰਚ (ਉਂਕਾਰ ਸਿੰਘ ਰਾਠੋਰ)-ਦਿੱਲੀ ਫ਼ਤਹਿ ਦਿਵਸ, ਤਾਰਾ ਸਿੰਘ ਗੈਬਾ ਮਿਸਲ ਡੱਲੇਵਾਲ ਅਤੇ ਸਵ: ਮਾ. ਕਸ਼ਮੀਰ ਸਿੰਘ ਕਬੱਡੀ ਕੋਚ ਦੀ ਯਾਦ ਨੂੰ ਸਮਰਪਿਤ ਰਾਹੋਂ ਵਿਖੇ ਤਾਰਾ ਸਿੰਘ ਗੈਬਾ ਯਾਦਗਾਰੀ ਸੱਥ ਰਾਹੋਂ ਵਲੋਂ 14 ਮਾਰਚ ਦਿਨ ਸ਼ਨੀਵਾਰ ਨੂੰ ਸਮਾਂ ਸਵੇਰੇ 7 ਵਜੇ ਦੁਸਹਿਰਾ ਗਰਾਊਾਡ, ਰਾਹੋਂ ਤੋਂ ਇੱਕ 5 ਕਿਲੋਮੀਟਰ ਮੈਰਾਥਨ ਦੌੜ ਆਰੰਭ ਕਰਵਾਈ ਜਾ ਰਹੀ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੱਥ ਦੇ ਮੈਂਬਰ ਗੰਗਵੀਰ ਸਿੰਘ ਰਾਠੋਰ ਅਤੇ ਬਲਜਿੰਦਰ ਸਿੰਘ ਕਾਹਲੋ ਨੇ ਦੱਸਿਆ ਕੇ ਇਸ ਰੇਸ ਵਿੱਚ ਹਰੇਕ ਉਮਰ ਵਰਗ ਅਤੇ ਔਰਤਾਂ ਅਤੇ ਆਦਮੀ ਭਾਗ ਲੈ ਸਕਦੇ ਹਨ, ਜਿਸ ਦੀ ਕੋਈ ਵੀ ਰਜਿਸਟਰੇਸ਼ਨ ਫ਼ੀਸ ਨਹੀਂ ਹੈ ਹਰ ਕੋਈ ਇਸ ਰੇਸ ਵਿੱਚ ਹਿੱਸਾ ਲੈ ਸਕਦਾ ਹੈ, ਜਿਸ ਵਿਚ ਜਿੱਤ ਪ੍ਰਾਪਤ ਕਰਨ ਵਾਲੇ ਨੂੰ ਪਹਿਲਾ ਇਨਾਮ 7100, ਦੂਜਾ ਇਨਾਮ 5100, ਤੀਜਾ ਇਨਾਮ 3100, ਚੌਥਾ ਇਨਾਮ 2100, ਪੰਜਵਾਂ ਇਨਾਮ 1100 ਰੁਪਏ ਦਾ ਨਕਦ ਇਨਾਮ, ਟਰਾਫੀ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਜਾਵੇਗਾ | ਤਾਰਾ ਸਿੰਘ ਗੈਬਾ ਯਾਦਗਾਰੀ ਸੱਥ ਰਾਹੋਂ ਵਲੋਂ ਲੋਕਾਂ ਨੂੰ ਅਤੇ ਸ਼ਹਿਰ ਦੇ ਨੌਜਵਾਨਾਂ ਤੇ ਖੇਡ ਪ੍ਰੇਮੀਆਂ ਨੂੰ ਇਸ ਮੈਰਾਥਨ 'ਚ ਵੱਧ ਤੋਂ ਵੱਧ ਹਿੱਸਾ ਲੈਣ ਦੀ ਅਪੀਲ ਕੀਤੀ ਹੈ | ਮੈਰਾਥਨ ਸਬੰਧੀ ਹੋਰ ਜਾਣਕਾਰੀ ਤੇ ਰਜਿਸਟ੍ਰੇਸ਼ਨ ਲਈ ਮੈਂਬਰਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ |
Ad Position 22
No active advertisement
ਪਿਛਲੀ ਖ਼ਬਰ ਜੰਡੀ ਟੰਡੋਹ ਦੀ ਪੰਚਾਇਤ ਨੂੰ ਵਿਧਾਇਕਾ ਨੇ ਦਿੱਤਾ ਪੰਜ ਲੱਖ ਦਾ ਚੈੱਕ ਅਗਲੀ ਖ਼ਬਰ ਪਿੰਡ ਘੁੰਮਣਾਂ ਦੇ ਵਿਕਾਸ ਕਾਰਜ ਅਰੰਭ
Ad Position 24