29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-03-2026

ਸਰਪੰਚ ਬਿਮਲਾ ਚੇਚੀ ਜਲਾਲਪੁਰ ਨੇ ਮਾਨ ਸਰਕਾਰ ਦੁਆਰਾ ਹਜ਼ਾਰ ਰੁਪਏ ਬੀਬੀਆਂ ਨੂੰ ਦੇਣ ਦੇ ਐਲਾਨ 'ਤੇ ਵੰਡੇ ਲੱਡੂ

Ad Position 21
No active advertisement
ਪਿੰਡ ਜਲਾਲਪੁਰ ਵਿਖੇ ਸਰਪੰਚ ਬਿਮਲਾ ਚੇਚੀ ਤੇ ਹੋਰ ਲੱਡੂ ਵੰਡਦੇ ਹੋਏ | <br/> 13-03-2026
ਕਾਠਗੜ੍ਹ, 12 ਮਾਰਚ (ਹਰਸਿਮਰਨ ਜੋਤ ਕਲੇਰ)-ਮਾਨ ਸਰਕਾਰ ਦੁਆਰਾ ਜਨਰਲ ਵਰਗ ਦੀਆਂ ਬੀਬੀਆਂ ਨੂੰ ਹਜ਼ਾਰ ਰੁਪਏ ਅਤੇ ਐੱਸ. ਸੀ ਵਰਗ ਦੀਆਂ ਬੀਬੀਆਂ ਨੂੰ ਪੰਦਰਾਂ ਸੌ ਰੁਪਏ ਦੇ ਐਲਾਨ 'ਤੇ ਪਿੰਡ ਜਲਾਲਪੁਰ ਵਿਖੇ ਸਮੂਹ ਪਿੰਡ ਵਾਸੀਆਂ ਅਤੇ ਸਰਪੰਚ ਬਿਮਲਾ ਚੇਚੀ ਵੱਲੋਂ ਖੁਸ਼ੀ ਦਾ ਇਜ਼ਹਾਰ ਕਰਦਿਆਂ ਲੱਡੂ ਵੰਡੇ ਗਏ | ਜਿਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਰਪੰਚ ਜਲਾਲਪੁਰ ਬਿਮਲਾ ਚੇਚੀ ਨੇ ਦੱਸਿਆ ਕਿ ਮਾਨ ਸਰਕਾਰ ਦੁਆਰਾ ਪਿੰਡਾਂ ਵਿੱਚ ਵਿਕਾਸ ਦੇ ਕੰਮਾਂ ਦੀ ਹਨੇਰੀ ਲਿਆਂਦੀ ਪਈ ਹੈ | ਲਿੰਕ ਸੜਕਾਂ ਦੀ ਮੁਰੰਮਤ ਅਤੇ ਨੈਸ਼ਨਲ ਹਾਈਵੇ ਦੇ ਕੰਮ ਤੇਜ਼ੀ ਨਾਲ ਚੱਲ ਰਹੇ ਹਨ | ਹਰੇਕ ਪਿੰਡ ਨੂੰ ਵਿਕਾਸ ਦੇ ਕੰਮਾਂ ਲਈ ਲੋੜੀਦੀ ਗਰਾਂਟ ਜਾਰੀ ਕੀਤੀ ਜਾ ਰਹੀ ਹੈ | ਬਿਜਲੀ ਦੀਆਂ ਦਰਾਂ ਵਿੱਚ ਕਮੀ ਕੀਤੀ ਗਈ ਹੈ ਜੋ ਕਿ ਅੱਜ ਤੱਕ ਕਦੇ ਵੀ ਨਹੀਂ ਹੋਈ ਅਤੇ ਬੀਬੀਆਂ ਨਾਲ ਕੀਤੇ ਵਾਅਦੇ ਨੂੰ ਪੂਰਾ ਕਰਕੇ ਮਾਨ ਸਰਕਾਰ ਵੱਲੋਂ ਜਿੱਥੇ ਬੀਬੀਆਂ ਦਾ ਮਾਣ ਵਧਾਇਆ ਗਿਆ ਹੈ | ਉੱਥੇ ਮਹਿਲਾ ਸਸ਼ਕਤੀਕਰਨ 'ਤੇ ਵੀ ਜ਼ੋਰ ਦਿੱਤਾ ਗਿਆ ਹੈ | ਸਮੂਹ ਪਿੰਡ ਵਾਸੀਆਂ ਅਤੇ ਗ੍ਰਾਮ ਪੰਚਾਇਤ ਜਲਾਲਪੁਰ ਵੱਲੋਂ ਮਾਨ ਸਰਕਾਰ ਦੇ ਇਸ ਫੈਸਲੇ ਦਾ ਨਿੱਘਾ ਸਵਾਗਤ ਕੀਤਾ ਗਿਆ | ਉਹਨਾਂ ਦੱਸਿਆ ਕਿ ਇਸ ਖੁਸ਼ੀ ਵਿੱਚ ਉਹਨਾਂ ਵੱਲੋਂ ਬੀਬੀਆਂ ਲਈ ਚਾਹ ਪਾਣੀ ਦਾ ਪ੍ਰਬੰਧ ਕੀਤਾ ਗਿਆ ਅਤੇ ਲੱਡੂ ਵੰਡੇ ਗਏ | ਇਸ ਮੌਕੇ ਮਨਜੀਤ ਕੌਰ, ਧਾਂਤੀ ਗੀਤਾ, ਸੀਮਾ ਦੇਵੀ, ਪ੍ਰਵੀਨ ਰਾਣੀ, ਜਸਵਿੰਦਰ ਕੌਰ, ਕੁਲਦੀਪ ਕੌਰ, ਕੁਲਵਿੰਦਰ ਕੌਰ, ਬਖਸ਼ੋ, ਬਲਵੀਰ ਕੌਰ, ਜੋਤੀ, ਬਲਬੀਰ ਕੌਰ, ਕਿ੍ਸ਼ਨਾ, ਅਮਨਦੀਪ, ਬਲਵਿੰਦਰ ਕੌਰ, ਕਮਲੇਸ਼ ਰਾਣੀ, ਬਲਵੀਰ ਕੌਰ, ਪਰਮਜੀਤ ਕੌਰ, ਸੋਨੀਆ, ਰਾਜਵੀਰ ਕੌਰ, ਰਾਮ ਆਸਰੀ, ਪੁਸ਼ਪਾ ਦੇਵੀ, ਨਰਿੰਦਰ ਕੌਰ ਤੇ ਜਗਮੋਹਨ ਕੌਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਵਾਮਨ ਅਵਤਾਰ ਦੇ ਵਿਕਾਸ ਕਾਰਜਾਂ ਲਈ ਸੰਘਰਸ਼ ਜਾਰੀ ਅਗਲੀ ਖ਼ਬਰ ਪ੍ਰਧਾਨ ਸ਼ੁਕਾਰ ਵਲੋਂ ਕਰਵਾਏ ਸ਼ੁਕਰਾਨਾ ਸਮਾਗਮ ਮੌਕੇ ਬਲਵੀਰ ਸਿੰਘ ਤੇ ਵਰਕਰਾਂ ਨੇ ਹਾਜਰੀ ਲਗਾਈ
Ad Position 24