29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-03-2026

ਵਾਮਨ ਅਵਤਾਰ ਦੇ ਵਿਕਾਸ ਕਾਰਜਾਂ ਲਈ ਸੰਘਰਸ਼ ਜਾਰੀ

Ad Position 21
No active advertisement
ਅਜੀਤ ਡੈਸਕ 13-03-2026
ਪਟਿਆਲਾ, 12 ਮਾਰਚ (ਅ.ਸ. ਆਹਲੂਵਾਲੀਆ)-ਪਟਿਆਲਾ ਦੇ ਸਨੌਰੀ ਅੱਡਾ ਇਲਾਕੇ ਵਿਚ ਸਥਿਤ ਸ੍ਰੀ ਵਾਮਨ ਅਵਤਾਰ ਮੰਦਿਰ ਦੇ ਆਲੇ-ਦੁਆਲੇ ਅਤੇ ਨਾਲ ਲਗਦੀ ਜਗ੍ਹਾ ਵਿਚ ਸਰੋਵਰ ਬਣਾਉਣ ਦੀ ਮੰਗ ਨੂੰ ਲੈ ਕੇ ਹਿੰਦੂ ਜਥੇਬੰਦੀਆਂ ਦੇ ਨੁਮਾਇੰਦਿਆਂ ਵਲੋਂ ਲੰਮੇ ਸਮੇਂ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ | ਹੁਣ ਇਸ ਵਿਚ ਰਾਜਨੀਤਕ ਪਾਰਟੀਆਂ ਦੇ ਆਗੂਆਂ ਵਲੋਂ ਵੀ ਰੁਚੀ ਵਧਾ ਦਿੱਤੀ ਗਈ ਹੈ | ਵਿਕਾਸ ਕਾਰਜਾਂ ਦੀ ਮੰਗ ਕਰ ਰਹੇ ਨੁਮਾਇੰਦਿਆਂ ਵਲੋਂ ਹੁਕਮਰਾਨ ਧਿਰ ਨੂੰ ਵੀ ਖ਼ਾਸ ਰੁਚੀ ਲੈ ਕੇ ਇੱਥੇ ਵਿਕਾਸ ਕਾਰਜ ਅਰੰਭਣ ਦੀ ਗੱਲ ਕਹੀ ਗਈ | ਇਨ੍ਹਾਂ ਵਲੋਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੂੰ ਖ਼ੁਦ ਆਪਣੀ ਨਿਗਰਾਨੀ ਵਿਚ ਸਰੋਵਰ ਆਦਿ ਦਾ ਕੰਮ ਕਰਵਾਉਣ ਦੀ ਸਲਾਹ ਦਿੱਤੀ | ਦੱਸਣਯੋਗ ਹੈ ਕਿ ਅੱਜ ਸਾਰਾ ਦਿਨ ਇਲਾਕੇ ਵਿਚ ਸਰਕਾਰੀ ਮਸ਼ੀਨਰੀ ਨਾਲ ਲਗਦੀ ਜਗ੍ਹਾ ਨੂੰ ਸਾਫ਼ ਕਰਨ ਲਈ ਖੜ੍ਹੀ ਰਹੀ | ਇਲਾਕੇ ਵਿਚ ਪੁਲਿਸ ਅਧਿਕਾਰੀਆਂ ਦੀ ਨਿਰੰਤਰ ਆਵਾਜਾਈ ਵੀ ਦੇਖਣ ਨੂੰ ਮਿਲੀ | ਕੰਮ ਆਰੰਭ ਕਿਉਂ ਨਹੀਂ ਹੋ ਰਿਹਾ ਬਾਰੇ ਸਥਿਤੀ ਭੰਬਲਭੂਸੇ ਵਾਲੀ ਹੀ ਰਹੀ | ਇਨ੍ਹਾਂ ਤੋਂ ਇਲਾਵਾ ਮੇਅਰ ਕੁੰਦਨ ਗੋਗੀਆ, ਭਾਜਪਾ ਮਹਿਲਾ ਵਿੰਗ ਦੀ ਸੂਬਾਈ ਮੁਖੀ ਬੀਬਾ ਜੈ ਇੰਦਰ ਕੌਰ ਕਾਫ਼ੀ ਸਮਾਂ ਇੱਥੇ ਹੀ ਦਿਖੇ | ਦੱਸਣਯੋਗ ਹੈ ਕਿ ਜਿਹੜੀਆਂ ਜਥੇਬੰਦੀਆਂ ਵਲੋਂ ਵਿਕਾਸ ਕਾਰਜਾਂ ਦੀ ਮੰਗ ਕੀਤੀ ਜਾ ਰਹੀ ਸੀ ਉਨ੍ਹਾਂ ਵਲੋਂ ਅੱਜ ਪਟਿਆਲਾ ਬੰਦ ਦਾ ਸੱਦਾ ਦਿੱਤਾ ਗਿਆ ਸੀ | ਜਿਸ ਨੂੰ ਪ੍ਰਸ਼ਾਸਨ ਦੇ ਭਰੋਸੇ ਤੋਂ ਬਾਅਦ ਵਾਪਸ ਲਿਆ ਗਿਆ |
Ad Position 22
No active advertisement
ਪਿਛਲੀ ਖ਼ਬਰ ਮਾਨਵ ਸੇਵਾ ਉੱਤਮ ਸੇਵਾ ਸੰਸਥਾ ਵਲੋਂ ਪੀ.ਪੀ.ਐਸ. ਨਾਭਾ ਦੀ ਸਾਬਕਾ ਵਿਦਿਆਰਥਣ ਅਨੰਨਿਆ ਸ਼ਰਮਾ ਨੂੰ ਕੀਤਾ ਸਨਮਾਨਿਤ ਅਗਲੀ ਖ਼ਬਰ ਸਰਪੰਚ ਬਿਮਲਾ ਚੇਚੀ ਜਲਾਲਪੁਰ ਨੇ ਮਾਨ ਸਰਕਾਰ ਦੁਆਰਾ ਹਜ਼ਾਰ ਰੁਪਏ ਬੀਬੀਆਂ ਨੂੰ ਦੇਣ ਦੇ ਐਲਾਨ 'ਤੇ ਵੰਡੇ ਲੱਡੂ
Ad Position 24