28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਸ਼੍ਰੋਮਣੀ ਅਕਾਲੀ ਦਲ - ਭਾਜਪਾ ਗੱਠਜੋੜ ਸਿਆਸੀ ਹੋਂਦ ਬਚਾਉਣ ਦੀ ਮੌਕਾ ਪ੍ਰਸਤ ਸਾਂਝ - ਗਾਧੀ , ਢਿੱਲੋਂ , ਨੰਨੜ੍ਹੇ

ਨਾਭਾ, 28 ਨਵੰਬਰ (ਵਰਿੰਦਰ ਵਰਮਾ)-ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਗੱਠਜੋੜ ਨੂੰ ਮੋਕਾਪ੍ਰਸਤ ਗੱਠਜੋੜ ਦੱਸਦਿਆ ਮੈਬਰ ਪਾਰਲੀਮੈਂਟ ਡਾਕਟਰ ਧਰਮਵੀਰ ਗਾਧੀ, ਦੀਪਇੰਦਰ ਸਿੰਘ ਢਿੱਲੋ ਅਤੇ ਸਾਬਕਾ ਸੂਬਾ ਸਕੱਤਰ ਕਾਂਗਰਸ ਅਵਤਾਰ ਸਿੰਘ ਨੰਨੜ੍ਹੇ ਨੇ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਵਿਚਕਾਰ ਮੁੜ ਹੋਏ ਸਿਆਸੀ ਗੱਠਜੋੜ ਨੂੰ ਲੈ ਕੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਅਕਾਲੀ-ਭਾਜਪਾ ਗੱਠਜੋੜ ਹਕੀਕਤ ‘ਚ ਕਦੇ ਟੁੱਟਿਆ ਹੀ ਨਹੀਂ ਸੀ, ਸਗੋਂ ਸਿਆਸੀ ਹਾਲਾਤਾਂ ਕਾਰਨ ਦੋਵਾਂ ਪਾਰਟੀਆਂ ਨੇ ਵੱਖ ਹੋਣ ਦਾ ਦਿਖਾਵਾ ਕੀਤਾ ਸੀ। ਅੱਜ ਸਾਲਾਂ ਤੋਂ ਗੱਠਜੋੜ ’ਤੇ ਪਾਇਆ ਸਿਆਸੀ ਪਰਦਾ ਪੂਰੀ ਤਰ੍ਹਾਂ ਹਟ ਗਿਆ ਹੈ ਅਤੇ ਸੱਚਾਈ ਲੋਕਾਂ ਸਾਹਮਣੇ ਆ ਗਈ ਹੈ।

Ad Position 21
No active advertisement
ਅਜੀਤ ਡੈਸਕ 29-11-2026
ਨਾਭਾ, 28 ਨਵੰਬਰ (ਵਰਿੰਦਰ ਵਰਮਾ)-ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਗੱਠਜੋੜ ਨੂੰ ਮੋਕਾਪ੍ਰਸਤ ਗੱਠਜੋੜ ਦੱਸਦਿਆ ਮੈਬਰ ਪਾਰਲੀਮੈਂਟ ਡਾਕਟਰ ਧਰਮਵੀਰ ਗਾਧੀ, ਦੀਪਇੰਦਰ ਸਿੰਘ ਢਿੱਲੋ ਅਤੇ ਸਾਬਕਾ ਸੂਬਾ ਸਕੱਤਰ ਕਾਂਗਰਸ ਅਵਤਾਰ ਸਿੰਘ ਨੰਨੜ੍ਹੇ ਨੇ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਵਿਚਕਾਰ ਮੁੜ ਹੋਏ ਸਿਆਸੀ ਗੱਠਜੋੜ ਨੂੰ ਲੈ ਕੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਅਕਾਲੀ-ਭਾਜਪਾ ਗੱਠਜੋੜ ਹਕੀਕਤ ‘ਚ ਕਦੇ ਟੁੱਟਿਆ ਹੀ ਨਹੀਂ ਸੀ, ਸਗੋਂ ਸਿਆਸੀ ਹਾਲਾਤਾਂ ਕਾਰਨ ਦੋਵਾਂ ਪਾਰਟੀਆਂ ਨੇ ਵੱਖ ਹੋਣ ਦਾ ਦਿਖਾਵਾ ਕੀਤਾ ਸੀ। ਅੱਜ ਸਾਲਾਂ ਤੋਂ ਗੱਠਜੋੜ ’ਤੇ ਪਾਇਆ ਸਿਆਸੀ ਪਰਦਾ ਪੂਰੀ ਤਰ੍ਹਾਂ ਹਟ ਗਿਆ ਹੈ ਅਤੇ ਸੱਚਾਈ ਲੋਕਾਂ ਸਾਹਮਣੇ ਆ ਗਈ ਹੈ। ਇਹ ਗੱਠਜੋੜ ਪੰਜਾਬ ਦੇ ਹਿੱਤਾਂ ਲਈ ਨਹੀਂ, ਸਗੋਂ ਆਪਣੀ ਸਿਆਸੀ ਹੋਂਦ ਬਚਾਉਣ ਲਈ ਕੀਤੀ ਜਾ ਰਹੀ ਮੌਕਾ ਪ੍ਰਸਤ ਸਾਂਝ ਹੈ। ਧਰਮਵੀਰ ਗਾਧੀ ਨੇ ਕਿਹਾ ਕਿ ਇਸ ਗੱਠਜੋੜ ਦੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਸ ਅਕਾਲੀ ਦਲ ਨੇ ਕਦੇ ਭਾਜਪਾ ਨਾਲ ਆਪਣੇ ਗੱਠਜੋੜ ਨੂੰ ਅਪਵਿੱਤਰ ਕਰਾਰ ਦਿੱਤਾ ਸੀ ਅਤੇ ਭਾਜਪਾ ‘ਤੇ ਪੰਜਾਬ ਨਾਲ ਵਿਸ਼ਵਾਸਘਾਤ ਕਰਨ ਦੇ ਦੋਸ਼ ਲਗਾਏ ਸਨ, ਅੱਜ ਉਹੀ ਪਾਰਟੀ ਮੁੜ ਉਸੇ ਸਿਆਸੀ ਮੰਚ ਉੱਤੇ ਬੈਠਣ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ ਹੁਣ ਦੋਵੇਂ ਸਿਆਸੀ ਪਾਰਟੀਆਂ’ ਦੇ ਦੋਹਰੇ ਚਿਹਰਿਆਂ ਨੂੰ ਚੰਗੀ ਤਰ੍ਹਾਂ ਪਛਾਣ ਚੁੱਕੀ ਹੈ। ਪੰਜਾਬ ਨੇ ਪਹਿਲਾਂ ਵੀ ਅਜਿਹੇ ਗੱਠਜੋੜਾਂ ਦੀ ਸਿਆਸਤ ਦੇਖੀ ਹੈ ਅਤੇ ਲੋਕ ਹੁਣ ਖੋਖਲੇ ਵਾਅਦਿਆਂ ਅਤੇ ਸਿਆਸੀ ਨਾਟਕਾਂ ‘ਚ ਫਸਣ ਵਾਲੇ ਨਹੀਂ ਹਨ। ਉਨਾ ਕਿਹਾ ਕਿ ਅੱਜ ਪੰਜਾਬ ਪੰਜਾਬੀਅਤ ਅਤੇ ਨੋਜਵਾਨੀ ਨੂੰ ਨਸਿਆ ਦੀ ਦਲਦਲ ਚੋ ਬਚਾਉਣ ਲਈ ਸੂਬੇ ਅੰਦਰ ਕਾਗਰਸ ਦੀ ਸਰਕਾਰ ਲਿਅਉਣੀ ਬਹੁਤ ਜਰੂਰੀ ਹੈ।
Ad Position 22
No active advertisement
ਪਿਛਲੀ ਖ਼ਬਰ ਨਾਬਾਲਗ ਲੜਕੀ ਨੂੰ ਲੈ ਕੇ ਜਾਣ ਵਾਲੇ ਖ਼ਿਲਾਫ਼ ਕੇਸ ਦਰਜ ਅਗਲੀ ਖ਼ਬਰ ਪਟਿਆਲਾ ਦੇ ਵਾਰਡ ਨੰਬਰ 15 ਵਿੱਚ ਹੋਈਆਂ ਨਗਰ ਕੌਂਸਲ ਚੋਣਾਂ ਸ਼ਾਂਤੀ ਪੂਰਵਕ ਸੰਪੰਨ ਹੋਣ ’ ਤੇ ਰਣਜੋਧ ਹਡਾਣਾ ਨੇ ਵੋਟਰਾਂ...
Ad Position 24