06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਭਾਈ ਬਿਕਰਮਜੀਤ ਸਿੰਘ ਮਹਿੰਦਪੁਰ ਦਾ ਜਥਾ ਵਤਨ ਪਰਤਿਆ

Ad Position 21
No active advertisement
ਅਜੀਤ ਡੈਸਕ 28-03-2026
ਮਜਾਰੀ/ਸਾਹਿਬਾ, 27 ਮਾਰਚ (ਨਿਰਮਲਜੀਤ ਸਿੰਘ ਚਾਹਲ)-ਭਾਈ ਬਿਕਰਮਜੀਤ ਸਿੰਘ ਮਹਿੰਦਪੁਰ ਵਾਲਿਆਂ ਦਾ ਕੀਰਤਨੀ ਜਥਾ ਅਸਟ੍ਰੇਲੀਆ ਵਿਖੇ ਲੰਮਾ ਸਮਾਂ ਸਿੱਖੀ ਤੇ ਗੁਰਬਾਣੀ ਦਾ ਪ੍ਰਚਾਰ ਕਰਕੇ ਵਾਪਿਸ ਵਤਨ ਪਰਤ ਆਇਆ ਹੈ | ਇਸ ਬਾਰੇ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਜਥੇ ਨੂੰ ਗੁਰੂ ਨਾਨਕ ਸਿੱਖ ਟੈਂਪਲ ਵੋਲਗੂਲਗਾ ਅਸਟ੍ਰੇਲੀਆ ਦੀ ਪ੍ਰਬੰਧਕ ਕਮੇਟੀ ਵਲੋਂ ਬੁਲਾਇਆ ਗਿਆ ਸੀ | ਜਥੇ ਵਲੋਂ ਉੱਥੇ ਕੀਰਤਨ ਦੀ ਸੇਵਾ ਤੋਂ ਇਲਾਵਾ ਵੱਖ-ਵੱਖ ਗੁਰੂ ਘਰਾਂ 'ਚ ਵੀ ਕੀਰਤਨ ਦੀ ਸੇਵਾ ਕਰਕੇ ਸੰਗਤਾਂ ਨੂੰ ਗੁਰੂ ਲੜ੍ਹ ਲਾਇਆ ਗਿਆ | ਉਨ੍ਹਾਂ ਦੱਸਿਆ ਕਿ ਅਸਟ੍ਰੇਲੀਆ ਵਿਖੇ ਰਹਿ ਰਹੇ ਸਿੱਖ ਪਰਿਵਾਰਾਂ ਵਲੋਂ ਆਪਣਿਆਂ ਬੱਚਿਆਂ ਨੂੰ ਗੁਰੂ ਘਰਾਂ ਨਾਲ ਜੋੜ ਕੇ ਗੁਰਬਾਣੀ, ਸਿੱਖੀ ਬਾਣਾ ਧਾਰਨ ਕਰਨ 'ਤੇ ਸਿੱਖ ਇਤਿਹਾਸ ਤੋਂ ਜਾਣੂੰ ਕਰਵਾਇਆ ਜਾ ਰਿਹਾ ਹੈ ਤੇ ਚੜ੍ਹਦੀਕਲਾ ਵਾਲਾ ਜੀਵਨ ਬਤੀਤ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ | ਜਥੇ ਨਾਲ ਭਾਈ ਮਨਿੰਦਰਜੀਤ ਸਿੰਘ ਤੇ ਗੁਰਨੇਕ ਸਿੰਘ ਰਕਾਸਣ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕੇ. ਵੀ. ਕੇ. ਲੰਗੜੋਆ ਨੇ ਖੇਤ ਦਿਵਸ ਮਨਾਇਆ ਅਗਲੀ ਖ਼ਬਰ ਜਥੇਦਾਰ ਖ਼ਾਲਸਾ ਦਾ ਪਿੰਡ ਜੱਬੋਵਾਲ ਵਿਖੇ ਕੀਤਾ ਸਨਮਾਨ
Ad Position 24
No active advertisement