ਬੰਗਾ, 28 ਮਾਰਚ (ਧਰਮਵੀਰ ਪਾਲ)- ਰਾਮ ਨੌਮੀ ਦੇ ਮੌਕੇ ਹੀਉਂ ਰੋਡ 'ਤੇ ਸਥਿਤ ਸ਼ੀਤਲਾ ਮਾਤਾ ਮੰਦਰ ਪ੍ਰਬੰਧਕ ਕਮੇਟੀ ਅਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਰਾਮਾਇਣ ਦਾ ਪਾਠ ਸ਼ੁਰੂ ਕੀਤਾ | ਇਸ ਮੌਕੇ 'ਤੇ ਬਾਬਾ ਦਵਿੰਦਰ ਕੌੜਾ ਨੇ ਦੱਸਿਆ ਕਿ ਸ਼ਨਿਚਰਵਾਰ ਸਵੇਰੇ ਮੰਦਰ ਕਮੇਟੀ ਦੀ ਮੌਜੂਦਗੀ ਵਿੱਚ ਮੰਦਰ ਦੇ ਪੁਜਾਰੀ ਪੰਡਿਤ ਸੁਕੁਸਮਾਕਰ ਨੇ ਰਸਮੀ ਜਾਪ ਅਤੇ ਪ੍ਰਾਰਥਨਾ ਕੀਤੀ ਜਿਸ ਤੋਂ ਬਾਅਦ ਹਨੂੰਮਾਨ ਚਾਲੀਸਾ ਦਾ ਪਾਠ ਕੀਤਾ ਗਿਆ | ਬਾਬਾ ਦਵਿੰਦਰ ਕੌੜਾ ਨੇ ਦੱਸਿਆ ਕਿ ਰਾਮਾਇਣ ਪਾਠ ਦਾ ਭੋਗ ਐਤਵਾਰ ਨੂੰ ਦੁਪਹਿਰ 12 ਵਜੇ ਪਾਇਆ ਜਾਵੇਗਾ | ਔਰਤਾਂ ਦੇ ਸਮੂਹ ਵਲੋਂ ਭੇਟ ਤੋਂ ਬਾਅਦ ਹਵਨ, ਯੱਗ ਅਤੇ ਕੰਜਕ ਪੂਜਨ ਕੀਤਾ ਜਾਵੇਗਾ, ਜਿਸ ਤੋਂ ਬਾਅਦ ਸੰਗਤਾਂ ਲਈ ਲੰਗਰ ਅਤੁੱਟ ਵਰਤਿਆ ਜਾਵੇਗਾ | ਇਸ ਸਮੇਂ ਮੰਦਰ ਕਮੇਟੀ ਦੇ ਮੁੱਖ ਪ੍ਰਬੰਧਕ ਬਾਬਾ ਦਵਿੰਦਰ ਕੌੜਾ, ਹਿੰਮਤ ਤੇਜਪਾਲ ਕੌਂਸਲਰ, ਸੁਰਿੰਦਰ ਕੁਮਾਰ ਚੁੱਘ, ਰਾਕੇਸ਼ ਕੁਮਾਰ ਅਗਰਵਾਲ, ਵਰਿੰਦਰ ਕੁਮਾਰ ਠਾਕੁਰ, ਵਿਸ਼ਾਲ ਗਰੋਵਰ, ਕੌਂਸਲਰ ਜਸਵਿੰਦਰ ਸਿੰਘ ਮਾਨ ਕੌਂਸਲਰ, ਜੀਤ ਸਿੰਘ ਭਾਟੀਆ ਕੌਂਸਲਰ, ਅਵਤਾਰ ਸਿੰਘ ਰਜਿੰਦਰ ਕੁਮਾਰ ਗੁਪਤਾ ਰਾਜੂ ਅਤੇ ਪੰਡਿਤ ਸੁਕੁਸੁਮਾਕਰ ਜੀ ਆਦਿ ਹਾਜ਼ਰ ਸਨ |