ਬਹਿਰਾਮ ਦਾ ਫਲਾਈ ਓਵਰ ਪੁਲ ਚਾਲੂ ਨਾ ਹੋਣ ਕਾਰਨ ਲੋਕ ਪ੍ਰੇਸ਼ਾਨ, ਲੰਘਣਾ ਹੋਇਆ ਔਖਾ
ਬਹਿਰਾਮ, 2 ਸਤੰਬਰ (ਨਛੱਤਰ ਸਿੰਘ ਬਹਿਰਾਮ)-ਰੋਪੜ-ਫਗਵਾੜਾ ਮੁੱਖ ਮਾਰਗ ਬਹਿਰਾਮ ਵਿਖੇ ਜੂਨ 2023 ਤੋਂ ਫਲਾਈਓਵਰ ਪੁਲ ਬਨਣਾ ਸ਼ੁਰੂ ਹੋਇਆ ਸੀ, ਕੌਣ ਅਤੇ ਕਦੋਂ ਚਾਲੂ ਕਰੇਗਾ ਕੋਈ ਪਤਾ ਨਹੀਂ। ਲੋਕਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਲੱਗ ਰਿਹਾ ਕਿ ਇਹ ਪੁਲ ਸਰਕਾਰ ਦੀ ਬੇਰੁੱਖੀ ਦਾ ਸ਼ਿਕਾਰ ਹੋ ਗਿਆ ਹੈ।
ਬਹਿਰਾਮ, 2 ਸਤੰਬਰ (ਨਛੱਤਰ ਸਿੰਘ ਬਹਿਰਾਮ)-ਰੋਪੜ-ਫਗਵਾੜਾ ਮੁੱਖ ਮਾਰਗ ਬਹਿਰਾਮ ਵਿਖੇ ਜੂਨ 2023 ਤੋਂ ਫਲਾਈਓਵਰ ਪੁਲ ਬਨਣਾ ਸ਼ੁਰੂ ਹੋਇਆ ਸੀ, ਕੌਣ ਅਤੇ ਕਦੋਂ ਚਾਲੂ ਕਰੇਗਾ ਕੋਈ ਪਤਾ ਨਹੀਂ। ਲੋਕਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਲੱਗ ਰਿਹਾ ਕਿ ਇਹ ਪੁਲ ਸਰਕਾਰ ਦੀ ਬੇਰੁੱਖੀ ਦਾ ਸ਼ਿਕਾਰ ਹੋ ਗਿਆ ਹੈ। ਰਾਹਗੀਰਾਂ ਨੇ ਦੱਸਿਆ ਕਿ ਮਾਹਿਲਪੁਰ ਚੌਂਕ ਪਾਰ ਕਰਨ ਲਈ ਕਾਫੀ ਸਮਾਂ ਰੁਕਣਾ ਪੈਂਦਾ ਹੈ, ਜਿਥੇ ਕੋਈ ਲਾਈਟਾਂ ਬਗੈਰਾ ਵੀ ਨਹੀਂ ਹਨ। ਇੱਥੋ ਤੱਕ ਬੱਸ ਅੱਡੇ ਕੋਲ ਜੇ ਛੋਟੇ ਲਾਂਘੇ ਵਿੱਚੋਂ ਲੰਘਣਾ ਹੋਵੇ ਤਾਂ ਖਤਰੇ ਤੋਂ ਖਾਲੀ ਨਹੀਂ। ਦੋ ਪਹੀਆ ਵਾਹਨ ਚਾਲਕਾਂ ਨੂੰ ਤਾਂ 2-3 ਫੁੱਟ ਅੱਗੇ ਆ ਕੇ ਦੇਖਣਾ ਪੈਂਦਾ ਹੈ। ਪੈਦਲ ਪਾਰ ਕਰਨੇ ਵੀ ਇਹ ਦੋਵੈਂ ਲਾਂਘੇ ਖਤਰੇ ਤੋਂ ਖਾਲੀ ਨਹੀਂ ਹਨ। ਉਨ੍ਹਾ ਕਿਹਾ ਕਿ ਇਹ ਪੁਲ ਚਾਲੂ ਹੋਣ ਨਾਲ ਜਿਥੇ ਰਾਹਗੀਰਾਂ ਨੂੰ ਫਾਇਦਾ ਹੋਵੇਗਾ, ਉਥੇ ਹਾਦਸਿਆ ਤੋਂ ਬਚਾਅ ਵੀ ਹੋਵੇਗਾ। ਉਨ੍ਹਾ ਹੋਰ ਕਿਹਾ ਕਿ ਜੋ ਦੋਨੋਂ ਪਾਸੇ ਸਰਵਿਸ ਰੋਡ ਬਣਾਏ ਗਏ ਹਨ ਜੋ ਥਾਂ-ਥਾਂ ਤੋਂ ਟੁੱਟ ਚੁੱਕੇ ਹਨ, ਖੱਡਿਆ ਕਾਰਨ ਵੀ ਹਾਦਸੇ ਵਾਪਰ ਰਹੇ ਹਨ। ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਲੋਕਾਂ ਦੀ ਸਿਹਤ ਦਾ ਧਿਆਨ ਰੱਖਦੇ ਹੋਏ ਇਸ ਪੁਲ ਨੂੰ ਜਲਦੀ ਚਾਲੂ ਕੀਤਾ ਜਾਵੇ ਤਾਂ ਜੋ ਲੋਕ ਅਰਾਮ ਨਾਲ ਆ-ਜਾ ਸਕਣ।