ਬਰਸੀ ’ਤੇ ਵਿਸ਼ੇਸ਼- ਸ਼ਹੀਦ ਮਾਸਟਰ ਗਿਆਨ ਸਿੰਘ ਸੰਘਾ
ਉਸਮਾਨਪੁਰ/ਜਾਡਲਾ, 19 ਨਵੰਬਰ (ਸੰਦੀਪ ਮਝੂਰ, ਹਰਕੰਵਲ ਸਿੰਘ ਕੌਲਗੜ੍ਹ)-ਮਾਸਟਰ ਗਿਆਨ ਸਿੰਘ ਸੰਘਾ ਇੱਕ ਵਿਅਕਤੀ ਨਹੀਂ ਸਗੋਂ ਸੰਸਥਾ ਜਾਂ ਲਹਿਰ ਦਾ ਨਾਂਅ ਹੈ। ਲੋਕਾਂ ਦੀਆਂ ਤੰਗੀਆਂ-ਤੁਰਸ਼ੀਆਂ ਸਮਝ ਕੇ ਉਨ੍ਹਾਂ ਨੂੰ ਸੰਘਰਸ਼ ’ਚ ਢਾਲਣ ਵਿੱਚ ਕਾਮਰੇਡ ਸੰਘਾ ਪੂਰੇ ਮਾਹਰ ਸਨ ।
ਉਸਮਾਨਪੁਰ/ਜਾਡਲਾ, 19 ਨਵੰਬਰ (ਸੰਦੀਪ ਮਝੂਰ, ਹਰਕੰਵਲ ਸਿੰਘ ਕੌਲਗੜ੍ਹ)-ਮਾਸਟਰ ਗਿਆਨ ਸਿੰਘ ਸੰਘਾ ਇੱਕ ਵਿਅਕਤੀ ਨਹੀਂ ਸਗੋਂ ਸੰਸਥਾ ਜਾਂ ਲਹਿਰ ਦਾ ਨਾਂਅ ਹੈ। ਲੋਕਾਂ ਦੀਆਂ ਤੰਗੀਆਂ-ਤੁਰਸ਼ੀਆਂ ਸਮਝ ਕੇ ਉਨ੍ਹਾਂ ਨੂੰ ਸੰਘਰਸ਼ ’ਚ ਢਾਲਣ ਵਿੱਚ ਕਾਮਰੇਡ ਸੰਘਾ ਪੂਰੇ ਮਾਹਰ ਸਨ । ਜਿਸ ਕਾਰਨ ਉਨ੍ਹਾਂ ਨੂੰ ਪੁਲਿਸ ਤੇ ਜੇਲ੍ਹਾਂ ਅਤੇ ਜਬਰ-ਤਸ਼ਦੱਦ ਆਪਣੇ ਪਿੰਡੇ ’ਤੇ ਝੱਲਣੇ ਪਏ। ਸੰਘਾ ਉਸ ਸਮੇਂ ਦੇ ਜਾਬਰ ਪੁਲਿਸ ਅਧਿਕਾਰੀਆਂ, ਭ੍ਰਿਸ਼ਟ ਅਫਸਰਾਂ, ਸਿਆਸਤਦਾਨਾਂ ਨੂੰ ਹਮੇਸ਼ਾ ਚੁੱਭਦਾ ਸੀ। ਪੰਜਾਬ ਦੇ ਉਸ ਕਾਲੇ ਦੌਰ ਵਿੱਚ ਉਹ ਕਿਰਤੀ ਕਿਸਾਨ ਯੂਨੀਅਨ ਦੇ ਬਾਨੀ ਰਹੇ। ਮਾਸਟਰ ਗਿਆਨ ਸਿੰਘ ਸੰਘਾ ਇਕ ਵਧੀਆ ਜਥੇਬੰਦਕ ਪ੍ਰਭਾਵਸ਼ਾਲੀ ਬੁਲਾਰਾ, ਜਮੀਨ ਨਾਲ ਜੁੜਿਆ ਜਨਤਕ ਆਗੂ ਅਤੇ ਜਮਾਤੀ ਯੁੱਧ ਦਾ ਸੰਗਰਾਮੀ ਸੀ। ਉਹ ਬੇਰੋਜ਼ਗਾਰ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ, ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਜਨਰਲ ਸਕੱਤਰ, ਭੱਠਾ ਮਜ਼ਦੂਰ ਯੂਨੀਅਨ ਦੇ ਭਰੋਸੇਯੋਗ ਆਗੂ ਅਤੇ ਸੀ. ਪੀ. ਆਈ (ਐਮ. ਐਲ) ਪੰਜਾਬ ਦੇ ਸੂਬਾ ਕਮੇਟੀ ਮੈਂਬਰ ਸਨ। ਕਾਮਰੇਡ ਸੰਘਾ ਨੂੰ 20 ਨਵੰਬਰ 1992 ਨੂੰ ਪਿੰਡ ਸੋਇਤਾ ਵਿਖੇ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ। ਅੱਜ 20 ਨਵੰਬਰ ਨੂੰ ਉਨ੍ਹਾਂ ਦੇ ਸ਼ਹੀਦੀ ਦਿਹਾੜੇ ’ਤੇ ਉਨ੍ਹਾਂ ਦੇ ਜੱਦੀ ਪਿੰਡ ਸਹਾਬਪੁਰ ਵਿਖੇ ਸੀ. ਪੀ. ਆਈ (ਐਮ. ਐਲ) ਨਿਊ ਡੈਮੋਕ੍ਰੇਸੀ ਅਤੇ ਉਨ੍ਹਾਂ ਦੀ ਸੋਚ ਦੇ ਸੰਗੀ ਸਾਥੀਆਂ ਵਲੋਂ ਸ਼ਰਧਾਂਜਲੀਆਂ ਦੇਣ ਦੇ ਨਾਲ ਸਿਆਸੀ ਵਿਚਾਰ ਚਰਚਾ ਵੀ ਕੀਤੀ ਜਾਵੇਗੀ।