19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

ਬਾਬਾ ਜੰਡ ਪੀਰ ਦਾ ਸਾਲਾਨਾ 2 ਰੋਜ਼ਾ ਜੋੜ ਮੇਲਾ ਮਨਾਇਆ

ਉਸਮਾਨਪੁਰ, 19 ਨਵੰਬਰ (ਸੰਦੀਪ ਮਝੂਰ)-ਦਰਬਾਰ ਬਾਬਾ ਜੰਡ ਪੀਰ ਪ੍ਰਬੰਧਕ ਕਮੇਟੀ ਵਲੋਂ ਸਮੂਹ ਸੇਵਾਦਾਰਾਂ ਅਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸਾਲਾਨਾ 2 ਰੋਜ਼ਾ ਜੋੜ ਮੇਲਾ ਮੁੱਖ ਸੇਵਾਦਾਰ ਬਾਬਾ ਸੰਜੀਵ ਕੁਮਾਰ ਜ਼ਿਲ੍ਹਾ ਜਨਰਲ ਸਕੱਤਰ ਸੂਫ਼ੀ ਸੰਤ ਸਮਾਜ ਭਲਾਈ ਬੋਰਡ ਪੰਜਾਬ ਅਤੇ ਸਮੂਹ ਸੰਗਤਾਂ ਅਤੇ ਚੰਦਨਪ੍ਰੀਤ ਸਿੰਘ ਗਿੱਲ ਕੈਨੇਡਾ ਦੇ ਵਿਸ਼ੇਸ਼ ਸਹਿਯੋਗ ਨਾਲ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਮੇਲੇ ਦੇ ਪਹਿਲੇ ਦਿਨ ਦਰਬਾਰ ’ਤੇ ਚਿਰਾਗ ਰੌਸ਼ਨ ਅਤੇ ਮਹਿੰਦੀ ਦੀ ਰਸਮ ਹੋਈ।

Ad Position 21
No active advertisement
ਅਜੀਤ ਡੈਸਕ 20-11-2026
ਉਸਮਾਨਪੁਰ, 19 ਨਵੰਬਰ (ਸੰਦੀਪ ਮਝੂਰ)-ਦਰਬਾਰ ਬਾਬਾ ਜੰਡ ਪੀਰ ਪ੍ਰਬੰਧਕ ਕਮੇਟੀ ਵਲੋਂ ਸਮੂਹ ਸੇਵਾਦਾਰਾਂ ਅਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸਾਲਾਨਾ 2 ਰੋਜ਼ਾ ਜੋੜ ਮੇਲਾ ਮੁੱਖ ਸੇਵਾਦਾਰ ਬਾਬਾ ਸੰਜੀਵ ਕੁਮਾਰ ਜ਼ਿਲ੍ਹਾ ਜਨਰਲ ਸਕੱਤਰ ਸੂਫ਼ੀ ਸੰਤ ਸਮਾਜ ਭਲਾਈ ਬੋਰਡ ਪੰਜਾਬ ਅਤੇ ਸਮੂਹ ਸੰਗਤਾਂ ਅਤੇ ਚੰਦਨਪ੍ਰੀਤ ਸਿੰਘ ਗਿੱਲ ਕੈਨੇਡਾ ਦੇ ਵਿਸ਼ੇਸ਼ ਸਹਿਯੋਗ ਨਾਲ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਮੇਲੇ ਦੇ ਪਹਿਲੇ ਦਿਨ ਦਰਬਾਰ ’ਤੇ ਚਿਰਾਗ ਰੌਸ਼ਨ ਅਤੇ ਮਹਿੰਦੀ ਦੀ ਰਸਮ ਹੋਈ। ਉਪਰੰਤ ਝੰਡੇ ਅਤੇ ਚਾਦਰ ਦੀ ਰਸਮ ਉਪਰੰਤ ਕਵਾਲ ਪਾਰਟੀਆਂ ਗੁਲਸ਼ਨ ਅਲੀ ਕਵਾਲ, ਹਰਮੇਸ਼ ਰੰਗੀਲਾ ਅਤੇ ਓਂਕਾਰ ਵਾਲੀਆ ਵਲੋਂ ਸੰਗਤਾਂ ਨੂੰ ਕਵਾਲੀਆਂ ਰਾਹੀਂ ਨਿਹਾਲ ਕੀਤਾ ਗਿਆ। ਇਸ ਮੌਕੇ ਮੇਲੇ ਵਿਚ ਸੂਫ਼ੀ ਸੰਤ ਸਮਾਜ ਭਲਾਈ ਬੋਰਡ ਪੰਜਾਬ ਸਰਕਾਰ ਦੇ ਚੇਅਰਮੈਨ ਬਾਬਾ ਦੀਪਕ ਸ਼ਾਹ, ਬਾਬਾ ਪਰਮਜੀਤ, ਬਾਬਾ ਸੁਖਦੇਵ, ਬਾਬਾ ਪੂਰਨ ਸ਼ਾਹ, ਬਾਬਾ ਕ੍ਰਿਸ਼ਨ ਲਾਲ, ਬਾਬਾ ਗੁਰਜੰਟ ਸਿੰਘ, ਬਾਬਾ ਦਲਬੀਰ ਸ਼ਾਹ ਦਾ ਉਚੇਚੇ ਤੌਰ ’ਤੇ ਪੁੱਜਣ ਲਈ ਪ੍ਰਬੰਧਕਾਂ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਸੇਵਾਦਾਰ ਮੁਰਾਦ ਅਜ਼ਾਦਾਰ, ਜੱਸ, ਸਮੀਰ, ਬਲਵੰਤ ਸਿੰਘ, ਰਵੀ, ਚੀਮਾ, ਰਮਨ, ਵਿਜੈ, ਜਸਕਰਨ, ਪੰਕਜ, ਕ੍ਰਿਸ਼ਨ ਦੇਵ, ਹਰਮਨ ਕੈਂਥ, ਹਰਮਨ ਗਿੱਲ, ਪਾਲੀ ਗਿੱਲ, ਗੁਰਜੋਤ, ਲਵਿਸ਼, ਕਮਲ, ਵਿੱਕੀ, ਸੁਰਜੀਤ, ਪਵਨ, ਜਸਰਾਜ, ਸਾਹਿਲ, ਦਮਨ ਫੌਜ਼ੀ, ਗੈਰੀ ਨਵਾਂਸ਼ਹਿਰ, ਫ਼ਤਹਿ ਸਿੰਘ, ਸ਼ਿਵ ਬੌਬੀ ਮੰਨਾ, ਅਮਨ ਆਦਿ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਲਾਲੜੀਏ ਗੋਤ ਦੇ ਜਠੇਰਿਆਂ ਦਾ ਮੇਲਾ 22 ਨੂੰ ਅਗਲੀ ਖ਼ਬਰ ਬਰਸੀ ’ਤੇ ਵਿਸ਼ੇਸ਼- ਸ਼ਹੀਦ ਮਾਸਟਰ ਗਿਆਨ ਸਿੰਘ ਸੰਘਾ
Ad Position 24