25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਜੰਗਲੀ ਸੂਰਾਂ ਤੋਂ ਫ਼ਸਲਾਂ ਦੇ ਬਚਾਅ ਲਈ ਸਰਕਾਰ ਉਪਰਾਲੇ ਕਰੇ- ਝੱਜ

Ad Position 21
No active advertisement
ਅਜੀਤ ਡੈਸਕ 05-04-2026
ਸ਼ਾਮਚੁਰਾਸੀ, 4 ਅਪ੍ਰੈਲ (ਗੁਰਮੀਤ ਸਿੰਘ ਖ਼ਾਨਪੁਰੀ)-ਸ਼ਾਮਚੁਰਾਸੀ ਹਲਕੇ ਦੇ ਇਲਾਕੇ ਵਿਚ ਜੰਗਲੀ ਸੂਰ ਕਿਸਾਨਾਂ ਦੀਆਂ ਫ਼ਸਲਾਂ ਦਾ ਭਾਰੀ ਨੁਕਸਾਨ ਕਰ ਰਹੇ ਨੇ, ਜਿਸ ਨਾਲ ਇਲਾਕੇ ਵਿਚ ਹਾਹਾਕਾਰ ਮਚੀ ਹੋਈ ਹੈ | ਇਸ ਸਬੰਧੀ ਉੱਘੇ ਕਿਸਾਨ ਸੰਦੀਪ ਸਿੰਘ ਝੱਜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਲਕਾ ਸ਼ਾਮਚੁਰਾਸੀ ਦੇ ਅਧੀਨ ਅਤੇ ਬੁੱਲ੍ਹੋਵਾਲ-ਭੋਗਪੁਰ ਚੋਅ ਦੇ ਨਾਲ ਲੱਗਦੇ ਪਿੰਡਾਂ 'ਚ ਜੰਗਲੀ ਸੂਰ ਰਾਤ ਦੇ ਸਮੇਂ ਕਮਾਦ, ਮੱਕੀ ਤੇ ਹੋਰ ਫ਼ਸਲਾਂ ਨੂੰ ਪੱੁਟ ਕੇ ਕਿਸਾਨਾਂ ਦਾ ਭਾਰੀ ਨੁਕਸਾਨ ਕਰ ਰਹੇ ਹਨ | ਇਹ ਸੂਰ ਦਿਨ ਵੇਲੇ ਬੁੱਲ੍ਹੋਵਾਲ-ਭੋਗਪੁਰ ਦੇ ਪੈਂਦੇ ਚੋਅ ਵਿਚ ਉੱਗੇ ਨੜੇ, ਝਾੜਾਂ ਅਤੇ ਕਮਾਦਾਂ ਵਿਚ ਲੁਕੇ ਰਹਿੰਦੇ ਹਨ ਅਤੇ ਰਾਤ ਵੇਲੇ ਮੱਕੀ ਸਮੇਤ ਹੋਰ ਬੀਜੀਆਂ ਹੋਈਆਂ ਫ਼ਸਲਾਂ ਵਿਚ ਵੜ ਕੇ ਉਸ ਨੂੰ ਪੁੱਟ-ਪੁੱਟ ਕੇ ਸੁੱਟ ਰਹੇ ਹਨ | ਕਿਸਾਨਾਂ ਨੂੰ ਇਨ੍ਹਾਂ ਜੰਗਲੀ ਸੂਰਾਂ ਤੋਂ ਮਾਲੀ ਨੁਕਸਾਨ ਦੇ ਨਾਲ-ਨਾਲ ਹੁਣ ਜਾਨੀ ਨੁਕਸਾਨ ਦਾ ਡਰ ਵੀ ਹੈ | ਉਨ੍ਹਾਂ ਸਰਕਾਰ ਨੂੰ ਜੰਗਲੀ ਸੂਰਾਂ ਤੋਂ ਛੁਟਕਾਰਾ ਪਾਉਣ ਲਈ ਇਨ੍ਹਾਂ ਨੂੰ ਫੜਨ ਦੀ ਪ੍ਰਬੰਧਨਾ ਜਾਂ ਪਿੰਡਾਂ ਦੇ ਨੇੜਲੇ ਖੇਤਰਾਂ ਵਿਚ ਸੁਰੱਖਿਆ ਬੰਦੋਬਸਤ ਕਰਨ ਦੀ ਮੰਗ ਕੀਤੀ |
Ad Position 22
No active advertisement
ਪਿਛਲੀ ਖ਼ਬਰ ਪਿ੍ੰਸੀਪਲ ਕ੍ਰਿਪਾਲ ਸਿੰਘ ਨੇ ਅਹੁਦਾ ਸੰਭਾਲਿਆ ਅਗਲੀ ਖ਼ਬਰ ਡੀ. ਏ. ਵੀ. ਕਾਲਜ ਦੀ ਵਿਦਿਆਰਥਣ ਨੇ ਪੋਸਟਰ ਮੇਕਿੰਗ 'ਚ ਦੂਜਾ ਸਥਾਨ ਕੀਤਾ ਹਾਸਲ
Ad Position 24