13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-04-2026

ਨਸ਼ੀਲੇ ਪਦਾਰਥ ਸਮੇਤ 3 ਕਾਬੂ

Ad Position 21
No active advertisement
ਅਜੀਤ ਡੈਸਕ 08-04-2026
ਗੜ੍ਹਸ਼ੰਕਰ, 7 ਅਪ੍ਰੈਲ (ਧਾਲੀਵਾਲ)-ਗੜ੍ਹਸ਼ੰਕਰ ਪੁਲਿਸ ਨੇ 3 ਵਿਅਕਤੀਆਂ ਨੂੰ 709 ਗ੍ਰਾਮ ਨਸ਼ੀਲੇ ਪਦਾਰਥ ਸਮੇਤ ਕਾਬੂ ਕੀਤਾ ਹੈ | ਐੱਸ. ਆਈ. ਪਰਮਜੀਤ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ, ਚੈਕਿੰਗ ਅਤੇ ਸ਼ੱਕੀ ਪੁਰਸ਼ਾਂ ਸਬੰਧੀ ਬਗਵਾਈਾ ਨਹਿਰ ਕੱਚੇ ਰਸਤੇ ਪਿੰਡ ਪਨਾਮ ਸਾਈਡ ਨੂੰ ਜਾ ਰਹੇ ਸੀ ਤਾਂ ਜਦੋਂ ਪੁਲਿਸ ਪਾਰਟੀ ਪਨਾਮ ਪੁੱਜੀ ਤਾਂ ਨਹਿਰ ਨਾਲ ਪੈਂਦੇ ਕੱਚੇ ਰਸਤੇ 'ਤੇ ਪਿੰਡ ਸਿਕੰਦਰਪੁਰ ਸਾਈਡ ਤੋਂ ਇਕ ਮੋਟਰਸਾਈਕਲ ਮਾਰਕਾ ਬਜਾਜ ਪਲਸਰ ਨੰਬਰੀ ਪੀ.ਬੀ. 24 ਡੀ 2855 'ਤੇ ਸਵਾਰ ਤਿੰਨ ਨੌਜਵਾਨ ਵਿਅਕਤੀ ਆਉਂਦੇ ਦਿਖਾਈ ਦਿੱਤੇ | ਪੁਲਿਸ ਦੀ ਗੱਡੀ ਦੇਖਕੇ ਪਿੱਛੇ ਬੈਠੇ ਵਿਅਕਤੀ ਨਾਲ ਇਕ ਲਿਫਾਫਾ ਵਜਨੀ ਆਪਣੀ ਸੱਜੀ ਸਾਈਡ ਸੁੱਟਿਆ, ਵਿਚਕਾਰ ਬੈਠੇ ਵਿਅਕਤੀ ਨਾਲ ਲਿਫਾਫਾ ਖੱਬੀ ਸਾਈਡ ਸੁੱਟਿਆ ਤੇ ਮੋਟਰਸਾਈਕਲ ਚਲਾ ਰਹੇ ਵਿਅਕਤੀ ਨੇ ਹੈਾਡਲ ਨਾਲ ਟੰਗਿਆ ਲਿਫਾਫਾ ਸੁੱਟਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੇ ਇਨ੍ਹਾਂ ਨੂੰ ਕਾਬੂ ਕਰ ਲਿਆ | ਕਾਬੂ ਕੀਤੇ ਵਿਅਕਤੀਆਂ ਦੀ ਪਛਾਣ ਹਰਜਿੰਦਰ ਕੁਮਾਰ ਉਰਫ ਜਿੰਦਰ ਪੁੱਤਰ ਰਸ਼ਪਾਲ ਸਿੰਘ ਵਾਸੀ ਚੱਕ ਸਿੰਘਾ, ਮੁਖਤਿਆਰ ਸਿੰਘ ਮੱਦੀ ਪੁੱਤਰ ਜੋਗਿੰਦਰ ਸਿੰਘ ਵਾਸੀ ਚੱਕ ਸਿੰਘਾ, ਵਰਿੰਦਰ ਸਿੰਘ ਉਰਫ ਕਾਕਾ ਪੁੱਤਰ ਕਰਨੈਲ ਸਿੰਘ ਵਾਸੀ ਇਬਰਾਹੀਮਪੁਰ ਵਲੋਂ ਹੋਈ ਜਿਨ੍ਹਾਂ ਵਲੋਂ ਵੱਖ ਵੱਖ ਸੁੱਟੇ ਲਿਫਾਫਿਆਂ ਵਿਚੋਂ ਪੁਲਿਸ ਨੇ ਕੁੱਲ 709 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ ਹੈ | ਪੁਲਿਸ ਵਲੋਂ ਕਾਬੂ ਕੀਤੇ ਵਿਅਕਤੀਆਂ ਖਿਲਾਫ਼ ਐੱਨ.ਡੀ.ਪੀ.ਐੱਸ. ਐਕਟ ਤਹਿਤ ਮਾਮਲਾ ਦਰਜ਼ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਰੋਟਰੀ ਕਲੱਬ ਬੰਗਾ ਵਲੋਂ ਜਾਗਰੂਕਤਾ ਕੈਂਪ ਅਗਲੀ ਖ਼ਬਰ ਜਸਵੀਰ ਤਲਵਾੜਾ ਨੂੰ ਪੁਲਿਸ ਨੇ ਘਰ 'ਚ ਕੀਤਾ ਨਜ਼ਰਬੰਦ
Ad Position 24