13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-04-2026

ਰੁਕ-ਰੁਕ ਕੇ ਪੈ ਰਹੇ ਮੀਂਹ ਨੇ ਕਿਸਾਨਾਂ ਦੇ ਚਿਹਰਿਆਂ 'ਤੇ ਉਦਾਸੀ ਲਿਆਂਦੀ- ਮਕਸੂਦਪੁਰ <br/>

Ad Position 21
No active advertisement
ਅਜੀਤ ਡੈਸਕ 08-04-2026
ਕਟਾਰੀਆਂ, 7 ਅਪ੍ਰੈਲ (ਪ੍ਰੇਮੀ ਸੰਧਵਾਂ)-ਮੌਸਮ 'ਚ ਚੱਲ ਰਹੀ ਗੜਬੜੀ 'ਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਸੀਨੀਅਰ ਕਾਂਗਰਸੀ 'ਤੇ ਕਿਸਾਨ ਆਗੂ ਬਲਦੇਵ ਸਿੰਘ ਮਕਸੂਦਪੁਰ ਨੇ ਕਿਹਾ ਕਿ ਕਿਸਾਨਾਂ ਦੀ ਸੋਨੇ ਵਰਗੀ ਪੱਕੀ ਫਸਲ 'ਤੇ ਇਕ ਵੀ ਕਣੀ ਪੈਣਾ ਨੁਕਸਾਨਦੇਹ, ਕਿਉਂਕਿ ਹੁਣ ਖੇਤਾਂ ਵਿਚ ਪੱਕ ਕੇ ਤਿਆਰ ਖੜ੍ਹ ਕਣਕ ਦੀ ਫਸਲ ਕਟਾਉਣ ਲਈ ਤਿਆਰ ਹੈ, ਪਰ ਕੁਦਰਤ ਦੇ ਕਹਿਰ ਨਾਲ ਰੁਕ-ਰੁਕ ਕੇ ਹੋਈ ਬਾਰਿਸ਼ ਚੱਲ ਰਹੀ ਤੇਜ਼ ਹਵਾਵਾਂ ਨੇ ਕਿਸਾਨਾਂ ਦੇ ਚਿਹਰੇ 'ਤੇ ਉਦਾਸੀ ਲਿਆਂਦੀ ਹੋਈ ਹੈ, ਕਿਉਂਕਿ ਬਰਸਾਤ ਨਾਲ ਕਣਕ ਦੀ ਕਟਾਈ ਦਾ ਕੰਮ ਜਿਥੇ ਰੁਕ ਜਾਵੇਗਾ, ਉਥੇ ਤੇਜ ਤੂਫਾਨ ਨਾਲ ਪੱਕੀ ਕਣਕ ਖੇਤਾਂ ਵਿੱਚ ਢਹਿ-ਢੇਰੀ ਹੋਣ ਨਾਲ ਕਣਕ ਦੇ ਝਾੜ 'ਤੇ ਵੀ ਅਸਰ ਪਵੇਗਾ, ਜਿਸ ਕਾਰਨ ਕਿਸਾਨ ਹੋਰ ਵੀ ਆਰਥਿਕ ਤੰਗੀ ਦੇ ਜਾਲ ਵਿੱਚ ਫਸ ਸਕਦਾ ਹੈ | ਕਿਸਾਨ ਆਗੂ ਬਲਦੇਵ ਸਿੰਘ ਮਕਸੂਦਪੁਰ ਨੇ ਸਰਕਾਰ ਤੋਂ ਮੰਗ ਕੀਤੀ ਕਿ ਮੌਸਮ ਦੀ ਖਰਾਬੀ ਨਾਲ ਕਿਸਾਨ ਦੀ ਖਰਾਬ ਹੋਈ ਕਣਕ ਦੀ ਫਸਲ ਦਾ ਤੁਰੰਤ ਗੁਦਾਵਰੀ ਕਰਵਾ ਕੇ ਪੀੜਤ ਕਿਸਾਨਾਂ ਨੂੰ ਮੁਆਵਜ਼ਾ ਦੇਵੇ |


Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਨੰਬਰਦਾਰ ਯੂਨੀਅਨ ਦੀ ਮੀਟਿੰਗ 11 ਨੂੰ ਅਗਲੀ ਖ਼ਬਰ ਪੀ. ਟੀ. ਯੂ. ਵਲੋਂ ਐੱਮ. ਬੀ. ਏ. ਤੀਸਰੇ ਸਮੈਸਟਰ ਦੇ ਨਤੀਜੇ ਦਾ ਐਲਾਨ
Ad Position 24