24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਸ਼ਹੀਦ ਜੇ. ਆਰ. ਰਤਨ ਸਕੂਲ 'ਚ ਸਲਾਨਾ ਸਮਾਗਮ ਕਰਵਾਇਆ

Ad Position 21
No active advertisement
ਅਜੀਤ ਡੈਸਕ 09-04-2026
ਪੋਜੇਵਾਲ ਸਰਾਂ, 8 ਅਪੈ੍ਰਲ (ਨਵਾਂਗਰਾਈਾ)-ਸ਼ਹੀਦ ਜਸਵੰਤ ਰਾਏ ਰਤਨ ਸਰਕਾਰੀ ਪ੍ਰਾਇਮਰੀ ਤੇ ਮਿਡਲ ਸਕੂਲ ਕਰੀਮਪੁਰ ਚਾਹਵਾਲਾ ਵਿਖੇ ਸਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ | ਬੱਚਿਆਂ ਨੂੰ ਸਨਮਾਨਿਤ ਕਰਦੇ ਹੋਏ ਵਰਿੰਦਰ ਕੁਮਾਰ ਐੱਸ. ਐੱਚ. ਓ. ਰਾਹੋਂ, ਕੁਲਦੀਪ ਕੁਮਾਰ ਬਾਂਠ, ਤੀਰਥ ਰਾਮ ਖੇਪੜ ਸਾਬਕਾ ਸਰਪੰਚ, ਲੰਬੜਦਾਰ ਮੰਗਤ ਰਾਏ ਅਤੇ ਹਰਮੇਸ਼ ਲਾਲ ਰਤਨ ਨੇ ਕਿਹਾ ਕਿ ਅੱਜ ਸਾਡੇ ਸਰਕਾਰੀ ਸਕੂਲ ਵਧੀਆ ਮਾਡਲ ਸਕੂਲਾਂ ਦਾ ਮੁਕਾਬਲਾ ਹੀ ਨਹੀਂ ਬਲਕਿ ਉਹਨਾਂ ਨੂੰ ਪਿੱਛੇ ਛੱਡ ਰਹੇ ਹਨ | ਉਹਨਾਂ ਕਿਹਾ ਸਰਕਾਰੀ ਸਕੂਲਾਂ ਵਿੱਚ ਮੁਫਤ ਸਿੱਖਿਆ, ਮੁਫਤ ਵਰਦੀ ਅਤੇ ਮੁਫਤ ਦੁਪਹਿਰ ਦਾ ਖਾਣਾ ਤੱਕ ਦਿੱਤਾ ਜਾ ਰਿਹਾ ਹੈ, ਜਦਕਿ ਪ੍ਰਾਈਵੇਟ ਸਕੂਲਾਂ ਵਿੱਚ ਮਾਪਿਆਂ ਨੂੰ ਕਾਫੀ ਮਹਿੰਗੀ ਸਿੱਖਿਆ ਮਿਲਦੀ ਹੈ | ਇਸ ਲਈ ਉਹਨਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਮੁਫਤ ਤੇ ਵਧੀਆ ਸਿੱਖਿਆ ਪ੍ਰਾਪਤ ਕਰਨ ਲਈ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿਚ ਦਾਖਲ ਕਰਵਾਓ | ਇਸ ਮੌਕੇ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਹਰਮੇਸ਼ ਲਾਲ ਰਤਨ ਰਿਟਾਇਰਡ ਹੋਮ ਮਨਿਸਟਰੀ, ਕਸ਼ਮੀਰੀ ਲਾਲ ਰਿਟਾਇਰਡ ਟੀਚਰ, ਹਰਮੇਸ਼ ਲਾਲ ਸੈਂਟਰ ਹੈਡ ਟੀਚਰ, ਪਵਨ ਕੁਮਾਰ ਰੀਠੂ, ਡਾ. ਸ਼ਾਂਤੀ ਬੱਸੀ, ਮਾਸਟਰ ਮਹਿੰਦਰ ਪਾਲ ਹੱਕਲਾ ਨਵਾਂਗਰਾਂ, ਮਨੋਹਰ ਲਾਲ ਸਟੈਨੋ ਨਵਾਂਗਰਾਂ, ਥਾਣੇਦਾਰ ਕਿ੍ਸ਼ਨ ਲਾਲ ਨਵਾਂਗਰਾਂ, ਸੁਰਜੀਤ ਕੁਮਾਰ ਖੇਪੜ, ਨੰਦ ਲਾਲ ਖੇਪੜ, ਲੈਕਚਰਾਰ ਰਾਜ ਕੁਮਾਰ, ਸਰਿੰਦਰ ਖੇਪੜ, ਰਿੰਕੂ ਰਤਨ, ਕਿਸ਼ਨਾ ਰਤਨ, ਬਿਮਲਾ ਰਤਨ, ਪਰਵੀਨ ਕੁਮਾਰ, ਬਲਵੀਰ ਕੁਮਾਰ, ਮਾਸਟਰ ਸੁਰਿੰਦਰ ਕੁਮਾਰ, ਰਮਨ ਕੁਮਾਰ, ਦਰਸ਼ਨਾ ਦੇਵੀ, ਵਿਜੇ ਕੁਮਾਰ ਹੱਕਲਾ, ਕੁਲਵਿੰਦਰ ਕੌਰ ਹੱਕਲਾ, ਕੋਮਲ, ਆਦਿ ਤੋਂ ਇਲਾਵਾ ਪਿੰਡ ਵਾਸੀ ਹਾਜ਼ਰ ਸਨ | ਅੰਤ ਵਿੱਚ ਮਾਸਟਰ ਵਿਜੇ ਕੁਮਾਰ ਨੇ ਸਭ ਦਾ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਸਿੱਖ ਨੈਸ਼ਨਲ ਕਾਲਜ ਬੰਗਾ ਵਿਖੇ ਵਿਸ਼ਵ ਸਿਹਤ ਦਿਵਸ ਮਨਾਇਆ ਅਗਲੀ ਖ਼ਬਰ ਝਿੰਗੜਾਂ ਦੇ ਤਰਸੇਮ ਲਾਲ ਮਹਿਮੀ ਅਧਿਕਾਰਤ ਪੰਚ ਬਣੇ
Ad Position 24