24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਝਿੰਗੜਾਂ ਦੇ ਤਰਸੇਮ ਲਾਲ ਮਹਿਮੀ ਅਧਿਕਾਰਤ ਪੰਚ ਬਣੇ

Ad Position 21
No active advertisement
ਅਜੀਤ ਡੈਸਕ 09-04-2026
ਔੜ/ਝਿੰਗੜਾਂ, 8 ਅਪ੍ਰੈਲ (ਕੁਲਦੀਪ ਸਿੰਘ ਝਿੰਗੜ)-ਪਿੰਡ ਝਿੰਗੜਾਂ ਵਿਖੇ ਸਰਪੰਚ ਦੇ ਵਿਦੇਸ਼ ਜਾਣ ਮਗਰੋਂ ਪੰਚਾਇਤ ਮੈਂਬਰਾਂ ਨੇ ਪੰਚਾਇਤ ਅਫ਼ਸਰ ਕੁਲਦੀਪ ਰਾਮ ਔੜ ਅੱਗੇ ਆਪਣਾ ਬਹੁਮਤ ਸਾਬਿਤ ਕਰਦੇ ਹੋਏ ਤਰਸੇਮ ਲਾਲ ਮਹਿਮੀ ਨੂੰ ਅਧਿਕਾਰਤ ਪੰਚ ਚੁਣਿਆਂ ਗਿਆ | ਪੰਚਾਇਤ ਅਫ਼ਸਰ ਕੁਲਦੀਪ ਰਾਮ ਨੇ ਚੁਣੇ ਅਧਿਕਾਰਤ ਪੰਚ ਤਰਸੇਮ ਲਾਲ ਮਹਿਮੀ ਤੇ ਉਸ ਦੇ ਸਾਥੀ ਪੰਚਾਇਤ ਮੈਂਬਰਾਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਨੂੰ ਪਿੰਡ ਦੇ ਵਿਕਾਸ ਕਾਰਜ ਕਰਵਾਉਣ ਲਈ ਚਾਰਜ ਦਿੱਤਾ ਗਿਆ | ਅਧਿਕਾਰਤ ਪੰਚ ਤਰਸੇਮ ਲਾਲ ਮਹਿਮੀ ਨੇ ਸਾਥੀ ਪੰਚਾਇਤ ਮੈਂਬਰਾਂ ਵਲੋਂ ਸਹਿਯੋਗ ਦੇਣ 'ਤੇ ਧੰਨਵਾਦ ਕਰਦਿਆਂ ਕਿਹਾ ਕਿ ਸਾਥੀ ਪੰਚਾਇਤ ਮੈਂਬਰਾਂ ਵਲੋਂ ਜੋ ਮੈਨੂੰ ਜ਼ੁਮੇਵਾਰੀ ਸੌਂਪੀ ਹੈ ਮੈਂ ਉਸ ਨੂੰ ਪੂਰੀ ਲਗਨ ਨਾਲ ਨਿਭਾਵਾਂਗਾ ਤੇ ਸਾਰੇ ਸਾਥੀ ਮੈਂਬਰਾਂ ਦੀ ਸਲਾਹ ਨਾਲ ਸਰਕਾਰੀ ਗ੍ਰਾਂਟ ਨਾਲ ਪਿੰਡ ਦੇ ਅਧੂਰੇ ਰਹਿੰਦੇ ਵਿਕਾਸ ਕਾਰਜਾਂ ਨੂੰ ਪੂਰਾ ਕਰਵਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡਾਂਗਾ | ਤਰਸੇਮ ਲਾਲ ਮਹਿਮੀ ਨੂੰ ਅਧਿਕਾਰਤ ਪੰਚ ਚੁਣੇ ਜਾਣ 'ਤੇ ਉਸ ਨੂੰ ਤੇ ਉਸ ਦੇ ਸਾਥੀ ਪੰਚਾਂ ਨੂੰ ਜਥੇ ਰਣਜੀਤ ਸਿੰਘ ਝਿੰਗੜ ਸਾਬਕਾ ਚੇਅਰਮੈਨ ਸ਼ੂਗਰ ਮਿੱਲ, ਸੋਢੀ ਸਿੰਘ ਸ਼ੇਰਗਿੱਲ ਯੂ.ਕੇ ਵਲੋਂ ਮੁਬਾਰਕਬਾਦ ਦਿੱਤੀ | ਇਸ ਮੌਕੇ ਪੰਚਾਇਤ ਸੈਕਟਰੀ ਜਸਵੰਤ ਸਿੰਘ, ਪੰਚਾਇਤ ਮੈਂਬਰ ਪਰਮਜੀਤ ਸਿੰਘ ਗਰੇਵਾਲ, ਬਲਵਿੰਦਰ ਸਿੰਘ ਝਿੰਗੜ, ਗੁਰਦੇਵ ਰਾਮ, ਜਸਵੀਰ ਕੌਰ ਤੇ ਬਲਰਾਜ ਕੌਰ ਸਾਰੇ ਪੰਚਾਇਤ ਮੈਂਬਰ, ਸੋਢੀ ਸਿੰਘ ਸ਼ੇਰਗਿੱਲ ਯੂ.ਕੇ, ਸੰਦੀਪ ਸਿੰਘ ਸ਼ੇਰਗਿੱਲ, ਮੇਜਰ ਸਿੰਘ ਇਟਲੀ, ਰਣਬੀਰ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸ਼ਹੀਦ ਜੇ. ਆਰ. ਰਤਨ ਸਕੂਲ 'ਚ ਸਲਾਨਾ ਸਮਾਗਮ ਕਰਵਾਇਆ ਅਗਲੀ ਖ਼ਬਰ ਪੱਲੀ-ਝਿੱਕੀ ਵਿਖੇ ਵਿਸਾਖੀ ਦੇ ਦਿਹਾੜੇ 'ਤੇ ਲੰਗਰਾਂ ਦੀ ਸੇਵਾ 11 ਤੋਂ 15 ਤੱਕ
Ad Position 24