ਪੱਲੀ-ਝਿੱਕੀ, 8 ਅਪ੍ਰੈਲ (ਕੁਲਦੀਪ ਸਿੰਘ ਪਬਲਾ)-ਖ਼ਾਲਸਾ ਪੰਥ ਦੀ ਜਨਮ ਭੂਮੀ ਅਸਥਾਨ ਗੁਰਦੁਆਰਾ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਸਾਖੀ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ ਦਸ਼ਮੇਸ਼ ਲੰਗਰ ਹਾਲ ਪਿੰਡ ਪੱਲੀ ਝਿੱਕੀ ਦੇ ਗੁਰਦੁਆਰਾ ਸਿੰਘ ਸਭਾ ਦੀ ਪ੍ਰਬੰਧਕ ਕਮੇਟੀ ਅਤੇ ਲੰਗਰ ਦੀ ਮੈਨੇਜਿੰਗ ਕਮੇਟੀ, ਗ੍ਰਾਮ ਪੰਚਾਇਤ, ਨਗਰ ਨਿਵਾਸੀ, ਨੌਜਵਾਨ ਸਭਾ ਅਤੇ ਐੱਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ ਪੰਜ ਰੋਜ਼ਾ ਲੰਗਰਾਂ ਦੀ ਸ਼ੁਰੂਆਤ 11 ਅਪ੍ਰੈਲ ਨੂੰ ਕੀਤੀ ਜਾਵੇਗੀ | ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਸੁਰਿੰਦਰ ਸਿੰਘ ਅਤੇ ਸੈਕਟਰੀ ਸਤਨਾਮ ਸਿੰਘ ਪਾਬਲਾ ਨੇ ਦੱਸਿਆ ਹੈ ਕਿ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਗੁਰੂ ਘਰਾਂ ਦੇ ਦਰਸ਼ਨਾਂ ਲਈ ਆਉਂਦੀਆਂ-ਜਾਂਦੀਆਂ ਸੰਗਤਾਂ ਲਈ ਬੰਗਾ-ਗੜ੍ਹਸ਼ੰਕਰ ਮਾਰਗ 'ਤੇ ਸਥਿਤ ਦਸ਼ਮੇਸ਼ ਲੰਗਰ ਹਾਲ ਪਿੰਡ ਪੱਲੀ-ਝਿੱਕੀ ਦੇ ਨਾਲ ਲੱਗਦੇ ਪਿੰਡ ਪੱਲੀ ਉੱਚੀ, ਸੂਰਾਪੁਰ, ਸੁੱਜੋ ਅਤੇ ਸਮੂਹ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਲੰਗਰਾਂ ਦੀ ਸੇਵਾ ਕੀਤੀ ਜਾਵੇਗੀ | ਇਸ ਮੌਕੇ ਪ੍ਰਧਾਨ ਸੁਰਿੰਦਰ ਸਿੰਘ, ਉਪ ਪ੍ਰਧਾਨ ਕੁਲਦੀਪ ਸਿੰਘ ਪਾਬਲਾ, ਸੈਕਟਰੀ ਸਤਨਾਮ ਸਿੰਘ ਪਾਬਲਾ, ਬਲਦੇਵ ਸਿੰਘ ਪਾਬਲਾ ਚੇਅਰਮੈਨ, ਮਹਿੰਦਰ ਸਿੰਘ ਬਿਜਲੀ ਵਾਲਾ, ਬਲਜਿੰਦਰ ਸਿੰਘ ਦਿੰਦਾ, ਰਣਜੀਤ ਸਿੰਘ ਪਾਬਲਾ, ਹਰਪ੍ਰੀਤ ਸਿੰਘ ਪਾਬਲਾ, ਜਸਕਰਨ ਸਿੰਘ ਪਾਬਲਾ, ਪ੍ਰਭਦੀਪ ਸਿੰਘ, ਪਰਮਿੰਦਰ ਸਿੰਘ, ਜਸ਼ਨਪ੍ਰੀਤ ਸਿੰਘ, ਗੁਰਪ੍ਰੀਤ ਸਿੰਘ ਸੋਨੂੰ, ਬਲਵਿੰਦਰ ਸਿੰਘ, ਗੁਰਵਿੰਦਰ ਸਿੰਘ ਪਾਬਲਾ, ਹਰਪ੍ਰੀਤ ਸਿੰਘ, ਗੁਰਚਰਨ ਸਿੰਘ ਫੌਜੀ, ਜਸਕਰਨ ਸਿੰਘ ਪਾਬਲਾ, ਪਰਮਿੰਦਰ ਸਿੰਘ ਦਰੜ, ਹਰਪ੍ਰੀਤ ਸਿੰਘ ਕਾਲਾ ਤੇ ਸਮੂਹ ਸੇਵਾਦਾਰ ਆਦਿ ਹਾਜ਼ਰ ਸਨ |