24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਮਾਂ ਬੋਲੀ ਪੰਜਾਬੀ ਨੂੰ ਲਾਗੂ ਕਰਵਾਉਣ ਲਈ ਸਰਕਾਰ ਸਖ਼ਤ ਫੈਸਲੇ ਕਰੇ ਤੁਰੰਤ ਲਾਗੂ- ਮਾਨ

Ad Position 21
No active advertisement
ਅਜੀਤ ਡੈਸਕ 09-04-2026
ਬੰਗਾ, 8 ਅਪ੍ਰੈਲ (ਸੁਰਿੰਦਰ ਸਿੰਘ ਕਰਮ ਲਧਾਣਾ)-ਪੰਜਾਬੀ ਮਾਂ-ਬੋਲੀ ਬਾਰੇ ਇਹ ਸੱਚ ਬਹੁਤੇ ਲੋਕ ਮਹਿਸੂਸ ਕਰ ਰਹੇ ਹਨ ਕਿ ਪੰਜਾਬ ਵਿਚ ਪੰਜਾਬੀ ਮਾਂ-ਬੋਲੀ ਨੂੰ ਅਣਡਿੱਠ ਕੀਤਾ ਜਾ ਰਿਹਾ ਹੈ | ਅੱਜ ਬਹੁਤੇ ਦਫ਼ਤਰਾਂ-ਸਕੂਲਾਂ, ਖਾਸ ਕਰਕੇ ਪ੍ਰਾਈਵੇਟ ਸਕੂਲਾਂ 'ਚ ਅੰਗਰੇਜ਼ੀ ਨੂੰ ਜ਼ਿਆਦਾ ਤਰਜੀਹ ਦਿੱਤੀ ਜਾਂਦੀ ਹੈ | ਇਸ ਨਾਲ ਬੱਚਿਆਂ ਦੀ ਪੰਜਾਬੀ ਲਿਖਣ ਤੇ ਪੜ੍ਹਨ ਦੀ ਸਮਰੱਥਾ ਘੱਟ ਰਹੀ ਹੈ | ਸਰਕਾਰਾਂ ਨੂੰ ਚਾਹੀਦਾ ਹੈ ਕਿ ਪੰਜਾਬੀ ਭਾਸ਼ਾ ਨੂੰ ਦਫਤਰਾਂ ਅਤੇ ਸਕੂਲਾਂ ਵਿਚ ਲਾਗੂ ਕਰਵਾਉਣ ਲਈ ਸਖਤ ਫੈਸਲੇ ਤੁਰੰਤ ਲਾਗੂ ਕਰੇ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਉੱਘੇ ਸਮਾਜ ਸੇਵੀ ਤੇ ਚਿੰਤਕ ਐੱਨ. ਆਰ. ਆਈ. ਸੁੱਚਾ ਸਿੰਘ ਮਾਨ ਕੈਨੇਡਾ, ਮੇਵਾ ਸਿੰਘ ਮਾਨ ਯੂ. ਕੇ. ਨੇ ਸਾਂਝੇ ਤੌਰ 'ਤੇ ਚੋਣਵੇਂ ਪੱਤਕਰਾਰਾਂ ਨਾਲ ਕੀਤਾ | ਉਹਨਾਂ ਕਿਹਾ ਕਿ ਕਿ ਘਰਾਂ ਵਿਚ ਮਾਪੇ ਵੀ ਬੱਚਿਆਂ ਨਾਲ ਅੰਗਰੇਜ਼ੀ ਜਾਂ ਹਿੰਦੀ ਵਿੱਚ ਗੱਲ ਕਰਨ ਲੱਗ ਪਏ ਹਨ, ਜਿਸ ਨਾਲ ਪੰਜਾਬੀ ਬੋਲੀ ਦੀ ਰੋਜ਼ਾਨਾ ਵਰਤੋਂ ਘੱਟਦੀ ਜਾ ਰਹੀ ਹੈ | ਲੋਕ ਸਮਝਦੇ ਹਨ ਕਿ ਅੰਗਰੇਜ਼ੀ ਨਾਲ ਹੀ ਕਰੀਅਰ ਬਣਦਾ ਹੈ | ਵੱਖ-ਵੱਖ ਟੀ. ਵੀ. ਚੈਨਲਾਂ 'ਤੇ ਦਿਖਾਈਆਂ ਜਾ ਰਹੀਆਂ ਫਿਲਮਾਂ ਤੇ ਸੋਸ਼ਲ ਮੀਡੀਆ ਵਿਚ ਹਿੰਦੀ ਅਤੇ ਅੰਗਰੇਜ਼ੀ ਦਾ ਪ੍ਰਭਾਵ ਜ਼ਿਆਦਾ ਹੈ | ਜਿਸ ਨਾਲ ਨੌਜਵਾਨ ਪੰਜਾਬੀ ਤੋਂ ਦੂਰ ਹੋ ਰਹੇ ਹਨ | ਉਨ੍ਹਾਂ ਬੱਚਿਆਂ ਦੇ ਮਾਪਿਆਂ ਨੂੰ ਕਿਹਾ ਕਿ ਘਰ ਵਿੱਚ ਪੰਜਾਬੀ ਬੋਲਣ ਦੀ ਆਦਤ ਬਣਾਉਣ | ਬੱਚਿਆਂ ਨੂੰ ਪੰਜਾਬੀ ਕਿਤਾਬਾਂ ਪੜ੍ਹਨ ਲਈ ਪ੍ਰੇਰਿਤ ਕਰਨ | ਸਕੂਲਾਂ ਵਿਚ ਪੰਜਾਬੀ ਨੂੰ ਲਾਜ਼ਮੀ ਵਿਸ਼ਾ ਬਣਾਇਆ ਜਾਵੇ |
Ad Position 22
No active advertisement
ਪਿਛਲੀ ਖ਼ਬਰ ਪੱਲੀ-ਝਿੱਕੀ ਵਿਖੇ ਵਿਸਾਖੀ ਦੇ ਦਿਹਾੜੇ 'ਤੇ ਲੰਗਰਾਂ ਦੀ ਸੇਵਾ 11 ਤੋਂ 15 ਤੱਕ ਅਗਲੀ ਖ਼ਬਰ ਰੱਤੇਵਾਲ ਨਿਵਾਸੀ ਹਰਮੇਸ਼ ਲਾਲ ਦਾ ਦਿਹਾਂਤ
Ad Position 24