ਸੜੋਆ, 10 ਅਪ੍ਰੈਲ (ਪੱਤਰ ਪੇ੍ਰਰਕ)-ਬਦਲਦੇ ਹੋਏ ਮੌਸਮ ਨੂੰ ਦੇਖਦਿਆਂ ਹੀ ਸੜੋਆ ਵਿਖੇ ਪ੍ਰਵਾਸੀ ਮਜ਼ਦੂਰਾਂ ਵਲੋਂ ਕਣਕ ਦੀ ਕਟਾਈ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ | ਇਨ੍ਹਾਂ ਮਜ਼ਦੂਰਾਂ ਨੇ ਦੱਸਿਆ ਕਿ ਸਾਡਾ ਗਰੁੱਪ ਮੰਡੀ ਵਿੱਚ ਕੰਮ ਕਰਨ ਲਈ ਆਇਆ ਹੈ ਅਤੇ ਕਈ ਦਿਨਾਂ ਤੋਂ ਵਿਹਲੇ ਬੈਠੇ ਹੋਣ ਕਰਕੇ ਅਸੀਂ ਕਣਕ ਦੀ ਕਟਾਈ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ | ਜਿਸ ਨਾਲ ਰੋਟੀ ਪਾਣੀ ਦਾ ਖਰਚਾ ਚਲ ਜਾਵੇਗਾ | ਉਨ੍ਹਾਂ ਇਹ ਕਿਹਾ ਕਿ ਜੇਕਰ ਪੂਰੀ ਤਰ੍ਹਾਂ ਮੌਸਮ ਸਾਫ਼ ਹੋ ਗਿਆ ਤਾਂ ਵਿਸਾਖੀ ਤੋਂ ਬਾਅਦ ਕਣਕ ਦੀ ਕਟਾਈ ਦਾ ਕੰਮ ਪੂਰੀ ਤਰ੍ਹਾਂ ਨਾਲ ਸ਼ੁਰੂ ਹੋ ਜਾਵੇਗਾ |