ਰਾਹੋਂ, 10 ਅਪ੍ਰੈਲ (ਉਂਕਾਰ ਸਿੰਘ ਰਾਠੋਰ)-ਪਿਛਲੇ ਲੰਬੇ ਸਮੇਂ ਤੋਂ ਰਾਹੋਂ ਤੋਂ ਮਾਛੀਵਾੜਾ ਰੋਡ ਪੁੱਟਿਆ ਹੋਇਆ ਹੈ, ਜਿਸ ਨੂੰ ਦੁਬਾਰਾ ਬਣਾਇਆ ਨਹੀਂ ਜਾ ਰਿਹਾ, ਜਿਸ ਤੋਂ ਪ੍ਰੇਸ਼ਾਨ ਹੋ ਕੇ ਦੁਕਾਨਦਾਰਾਂ ਅਤੇ ਸ਼ਹਿਰ ਨਿਵਾਸੀਆਂ ਨੂੰ ਆ ਰਹੀਆਂ ਮੁਸ਼ਕਿਲਾਂ ਕਾਰਨ ਉਨ੍ਹਾਂ ਵਲੋਂ ਰੋਡ 'ਤੇ ਖੜ੍ਹੇ ਹੋ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ | ਦੁਕਾਨਦਾਰਾਂ ਅਤੇ ਰਾਹਗੀਰਾਂ ਨੂੰ ਆ ਰਹੀਆਂ ਮੁਸ਼ਕਿਲਾਂ 'ਤੇ ਉਹਨਾਂ ਦੱਸਿਆ ਕਿ ਪਿਛਲੇ ਇਕ ਮਹੀਨੇ ਤੋਂ ਉਪਰ ਦਾ ਸਮਾਂ ਬੀਤ ਚੁੱਕਾ ਹੈ ਕਿ ਫਿਲੌਰ ਚੌਂਕ ਰਾਹੋਂ ਤੋਂ ਮਾਛੀਵਾੜਾ ਰੋਡ ਪੱਟ ਦਿੱਤੀ ਗਈ ਹੈ | ਪ੍ਰੰਤੂ ਇਸ ਉਪਰ ਹਾਲੇ ਤੱਕ ਪੱਕੀ ਸੜਕ ਨਹੀਂ ਬਣਾਈ ਗਈ, ਜਿਸ ਨੂੰ ਲੈ ਕੇ ਜਿਥੇ ਇਸ ਸੜਕ ਉਪਰ ਸਥਿੱਤ ਦੁਕਾਨਦਾਰ ਉੱਡ ਰਹੀ ਧੂੜ ਮਿੱਟੀ ਤੋਂ ਦੁਖੀ ਹਨ ਉਥੇ ਇਸ ਸੜਕ ਉਪਰੋਂ ਲੰਘਣ ਵਾਲੇ ਰਾਹਗੀਰਾਂ ਨੂੰ ਵੀ ਆ ਰਹੀਆਂ ਮੁਸ਼ਕਿਲਾਂ ਕਾਰਨ ਦੂਸਰੇ ਰਸਤੇ ਤੋਂ ਲੰਘਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ | ਇਸ ਸਬੰਧੀ ਗੱਲਬਾਤ ਕਰਦੇ ਹੋਏ ਕਿ੍ਸ਼ਨ ਚੱਡਾ ਪ੍ਰਧਾਨ ਸੀਨੀਅਰ ਸਿਟੀਜਨ ਸੈੱਲ, ਅਤੇ ਚੇਅਰਮੈਨ ਸਰਬਜੀਤ ਸਿੰਘ ਕਾਲਾ ਨੇ ਕਿਹਾ ਕਿ ਸੜਕ ਦੀ ਖਸਤਾ ਹਾਲਤ ਅਤੇ ਸੜਕ ਪੁੱਟੇ ਹੋਣ ਕਾਰਨ ਧੂੜ ਮਿੱਟੀ ਅਤੇ ਵੱਟੇ ਵੱਜਣ ਕਾਰਨ ਜਿੱਥੇ ਦੁਕਾਨਦਾਰਾ ਦਾ ਮਾਲੀ ਨੁਕਸਾਨ ਹੋ ਰਿਹਾ ਹੈ ਉਥੇ ਹੀ ਦੁਕਾਨਦਾਰਾਂ ਦਾ ਕੰਮ ਬਿਲਕੁਲ ਠੱਪ ਹੋ ਚੁੱਕਾ ਹੈ | ਇਸ ਮੌਕੇ ਸ਼ਾਮ ਲਾਲ ਜਾਂਗੜਾ, ਜਸਵੀਰ ਸਿੰਘ ਜੱਸਾ, ਲਖਵੀਰ ਸਿੰਘ, ਰਾਜ ਕੁਮਾਰ ਜਾਂਗੜਾ, ਗੁਰਜੀਤ ਸਿੰਘ, ਕਮਲ ਜਾਂਗੜਾ, ਸੰਜੀਵ ਕੁਮਾਰ, ਮਨਜੀਤ ਸਿੰਘ, ਸਰਾਜ਼ਦੀਨ, ਬਲਵੀਰ ਸਿੰਘ ਡੁਲਕੂ, ਬਲਦੇਵ ਸਿੰਘ ਫੌਜੀ, ਅਜੇ ਜਾਂਗੜਾ, ਗੋਪੀ ਪੰਜਾਬ ਸੀਡ ਸਟੋਰ, ਮਹਾਦੇਵ, ਬੱਬੂ, ਤੋਂ ਇਲਾਵਾ ਹੋਰ ਵੱਡੀ ਗਿਣਤੀ ਵਿਚ ਦੁਕਾਨਦਾਰ ਅਤੇ ਸ਼ਹਿਰ ਵਾਸੀ ਹਾਜ਼ਰ ਸਨ |