02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਝੰਡੇਰਾਂ ਵਿਖੇ ਸਲਾਨਾ ਵਿਸਾਖੀ ਜੋੜ ਮੇਲੇ ਦਾ ਪੋਸਟਰ ਜਾਰੀ

Ad Position 21
repet_subhas-goyals [Copy P29]
ਅਜੀਤ ਡੈਸਕ 12-04-2026
ਬਹਿਰਾਮ, 11 ਅਪ੍ਰੈਲ (ਨਛੱਤਰ ਸਿੰਘ ਬਹਿਰਾਮ)- ਸਰਬ ਸਾਂਝਾ ਦਰਬਾਰ ਰੱਤੂ ਜਠੇਰੇ ਅਸਥਾਨ ਬਾਬਾ ਡੋਗਰ ਪੀਰ, ਬਾਬਾ ਜਾਹਰ ਪੀਰ ਅਤੇ ਬਾਬਾ ਸੇਲਬਰਾਹ ਝੰਡੇਰਾਂ ਵਿਖੇ ਵਿਸਾਖੀ ਜੋੜ ਮੇਲਾ 14 ਅਪ੍ਰੈਲ ਦਿਨ ਮੰਗਲਵਾਰ ਨੂੰ ਮਨਾਇਆ ਜਾਵੇਗਾ | ਇਸ ਸਬੰਧੀ ਜੋੜ ਮੇਲੇ ਦਾ ਪੋਸਟਰ ਜਾਰੀ ਕਰਦਿਆਂ ਪ੍ਰਧਾਨ ਮੇਜਰ ਰਾਮ ਰੱਤੂ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਉਕਤ ਜੋੜ ਮੇਲਾ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾਵੇਗਾ | ਦਿਨ ਸ਼ਨਿਚਰਵਾਰ 11 ਅਪ੍ਰੈਲ 2026 ਨੂੰ ਨਿਸ਼ਾਨ ਸਾਹਿਬ ਸਜਾਏ ਜਾਣਗੇ, 12 ਅਪ੍ਰੈਲ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਅਤੇ 14 ਅਪ੍ਰੈਲ ਦਿਨ ਮੰਗਲਵਾਰ ਨੂੰ ਭੋਗ ਉਪਰੰਤ ਦੀਵਾਨ ਸਜਾਏ ਜਾਣਗੇ | ਜਿਥੇ ਨਾਮਵਰ ਕੀਰਤਨੀ ਜਥੇ, ਕਲਾਕਾਰ ਸੰਗਤਾਂ ਨੂੰ ਨਿਹਾਲ ਕਰਨਗੇ ਅਤੇ ਗੁਰੂ ਕਾ ਲੰਗਰ ਅਤੁੱਟ ਵਰਤੇਗਾ | ਇਸ ਮੌਕੇ ਪ੍ਰਧਾਨ ਮੇਜਰ ਰਾਮ ਰੱਤੂ, ਸਰਪੰਚ ਡਾ. ਸੁਰਿੰਦਰ ਝੰਡੇਰ, ਅਜਮੇਰ ਸਿੰਘ, ਲੈਕ: ਰਾਮ ਪ੍ਰਕਾਸ਼, ਕੁਲਦੀਪ ਰਾਮ, ਇਰਵਨ ਰੱਤੂ ਸਾਬਕਾ ਮੈਂਬਰ ਬਲਾਕ ਸੰਮਤੀ, ਸੰਤੋਖ ਰਾਮ, ਮਨਸਾ ਰਾਮ, ਵਾਸਦੇਵ, ਹਰਮੇਸ਼ ਲਾਲ, ਬਲਿਹਾਰ ਰਾਮ, ਸਤਿੰਦਰ ਸਿੰਘ, ਊਧੋ ਰਾਮ, ਬਲਜਿੰਦਰ ਰਾਮ ਆਦਿ ਦੇ ਨਾਮ ਜਿਕਰਯੋਗ ਹਨ |
Ad Position 22
No active advertisement
ਪਿਛਲੀ ਖ਼ਬਰ ਸਾਹਿਬਜ਼ਾਦਾ ਅਜੀਤ ਸਿੰਘ ਗਤਕਾ ਅਖਾੜਾ ਨੇ ਦੂਜਾ ਗਤਕਾ ਕੱਪ ਕਰਵਾਇਆ ਅਗਲੀ ਖ਼ਬਰ ਮੁਫ਼ਤ ਮੈਡੀਕਲ ਜਾਂਚ ਤੇ ਖੂਨਦਾਨ ਕੈਂਪ 14 ਨੂੰ
Ad Position 24