03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਸਾਹਿਬਜ਼ਾਦਾ ਅਜੀਤ ਸਿੰਘ ਗਤਕਾ ਅਖਾੜਾ ਨੇ ਦੂਜਾ ਗਤਕਾ ਕੱਪ ਕਰਵਾਇਆ

Ad Position 21
repet_subhas-goyals [Copy P29]
ਅਜੀਤ ਡੈਸਕ 12-04-2026
ਬੰਗਾ, 11 ਅਪ੍ਰੈਲ (ਸੁਰਿੰਦਰ ਸਿੰਘ ਕਰਮ ਲਧਾਣਾ) - ਸਾਹਿਬਜ਼ਾਦਾ ਅਜੀਤ ਸਿੰਘ ਜੀ ਇੰਟਰਨੈਸ਼ਨਲ ਗੱਤਕਾ ਅਖਾੜਾ ਪਿੰਡ ਲਧਾਣਾ ਉੱਚਾ ਵਲੋਂ ਦਸ਼ਮੇਸ਼ ਸਪੋਰਟਸ ਖੇਡ ਸਟੇਡੀਅਮ ਲਧਾਣਾ ਉੱਚਾ ਵਿਖੇ ਦੂਜਾ ਵਿਰਸਾ ਸੰਭਾਲ ਗੱਤਕਾ ਕੱਪ ਕਰਵਾਇਆ ਗਿਆ ਜਿਸ 'ਚ ਪਹਿਲੀ ਜੇਤੂ ਟੀਮ ਭਾਈ ਬਚਿੱਤਰ ਸਿੰਘ ਗੱਤਕਾ ਅਖਾੜਾ ਹਠੂਰ ਦੀ ਰਹੀ | ਜਦ ਕਿ ਦੂਜਾ ਸਥਾਨ ਸ਼ਹੀਦ ਸਿੰਘ ਗੱਤਕਾ ਅਖਾੜਾ ਘੁੰਮਣਾਂ ਨੂੰ ਪ੍ਰਾਪਤ ਹੋਇਆ | ਤੀਸਰੇ ਸਥਾਨ 'ਤੇ ਉਅੰਕਾਰ ਗੱਤਕਾ ਅਖਾੜਾ ਜਲੰਧਰ ਰਿਹਾ | ਫਾਇਟਾਂ ਦੇ ਮੁਕਾਬਲੇ ਵਿੱਚ ਜੇਤੂ ਸਥਾਨ ਪ੍ਰਾਪਤ ਕਰਨ ਵਾਲੀਆਂ ਟੀਮਾਂ ਵਿੱਚ ਭਾਈ ਬਚਿੱਤਰ ਸਿੰਘ ਗੱਤਕਾ ਅਖਾੜਾ ਹਠੂਰ, ਮਿਸਲ ਸ਼ਹੀਦਾਂ ਗੱਤਕਾ ਅਖਾੜਾ ਟੋਹਾਣਾ (ਹਰਿਆਣਾ), ਸ਼ਹੀਦ ਬਾਬਾ ਜੀਵਨ ਸਿੰਘ ਗੱਤਕਾ ਅਖਾੜਾ ਮਰਿੰਡਾ ਸ਼ਾਮਲ ਸਨ | ਜੇਤੂਆਂ ਨੂੰ ਇਨਾਮ ਵੰਡ ਦੀ ਰਸਮ ਸੰਤ ਬਾਬਾ ਗੁਰਬਚਨ ਸਿੰਘ ਪਠਲਾਵਾ ਵਾਲੇ, ਬਾਬਾ ਮਲਕੀਤ ਸਿੰਘ ਬੁੱਢਾ ਦਲ, ਜਥੇ. ਗੁਰਬਖਸ਼ ਸਿੰਘ ਖਾਲਸਾ ਬੁਲਾਰਾ ਸ਼ੋ੍ਰਮਣੀ ਗੁ. ਪ੍ਰਬੰਧਕ ਕਮੇਟੀ ਨੇ ਨਿਭਾਈ | ਇਸ ਮੌਕੇ ਬਾਬਾ ਗੁਰਪ੍ਰੀਤ ਸਿੰਘ ਪਠਲਾਵਾ, ਅਮਰੀਕ ਸਿੰਘ ਵਾਰੀਆ ਪੰਚ, ਚਰਨ ਕੌਰ ਪੰਚ, ਲਖਵੀਰ ਸਿੰਘ ਕਾਕਾ, ਨਵਜੀਵਨ ਸਿੰਘ ਜੀਵਨ, ਹਰਵਿੰਦਰ ਸਿੰਘ ਬਿੰਦਾ, ਰਾਮ ਲੁਭਾਇਆ ਪੰਚ, ਇੰਦਰਪ੍ਰੀਤ ਸਿੰਘ, ਅਨਮੋਲ ਸਿੰਘ, ਜਸਪ੍ਰੀਤ ਸਿੰਘ, ਜਗਤਾਰ ਸਿੰਘ ਯੂ. ਐਸ. ਏ, ਜਗਤਾਰ ਸਿੰਘ ਡੇਅਰੀਵਾਲ, ਹਰਪ੍ਰੀਤ ਸਿੰਘ, ਰਮਨਦੀਪ ਸਿੰਘ ਭੂਰੀ, ਮਾ. ਜੋਗਿੰਦਰ ਸਿੰਘ, ਸੁਖਵਿੰਦਰ ਸਿੰਘ ਰਾਜਾ ਪੰਚ, ਬਿਕਰਮ ਸਿੰਘ ਵਿੱਕੀ ਨੰਬਰਦਾਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਛੋਟੇ ਬੱਚਿਆਂ ਦੀ ਮੁਫ਼ਤ ਸਿਹਤ ਜਾਂਚ ਅੰਬੇਡਕਰ ਮਾਡਲ ਸਕੂਲ 'ਚ ਹੋਵੇਗੀ-ਡਾ. ਬੱਧਣ ਅਗਲੀ ਖ਼ਬਰ ਝੰਡੇਰਾਂ ਵਿਖੇ ਸਲਾਨਾ ਵਿਸਾਖੀ ਜੋੜ ਮੇਲੇ ਦਾ ਪੋਸਟਰ ਜਾਰੀ
Ad Position 24