02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਅਵਤਾਰ ਸਿੰਘ ਸਿੱਧੂ ਗੁਣਾਚੌਰ ਸੇਵਾ ਸੁਸਾਇਟੀ ਬੰਗਾ ਦੇ ਪ੍ਰੋਜੈਕਟ ਮੈਨੇਜਰ ਬਣੇ

Ad Position 21
No active advertisement
ਅਜੀਤ ਡੈਸਕ 13-04-2026
ਬੰਗਾ, 12 ਅਪ੍ਰੈਲ (ਸੁਰਿੰਦਰ ਸਿੰਘ ਕਰਮ ਲਧਾਣਾ)-ਜ਼ਿਲ੍ਹੇ ਦੇ ਪਿੰਡ ਗੁਣਾਚੌਰ ਦੇ ਜੰਮਪਲ ਅਵਤਾਰ ਸਿੰਘ ਸਿੱਧੂ ਨੂੰ ਸਮਾਜ ਸੇਵੀ ਸੰਸਥਾ 'ਸੇਵਾ ਸੋਸਾਇਟੀ ਬੰਗਾ' ਵੱਲੋਂ ਸੁਸਾਇਟੀ ਦੇ ਪ੍ਰੋਜੈਕਟ ਮੈਨੇਜਰ ਲਾਇਆ ਗਿਆ ਹੈ | ਸ. ਸਿੱਧੂ ਲੰਬੇ ਸਮੇਂ ਤੋਂ ਲੋਕ-ਸੇਵਾ ਦੇ ਕਾਰਜ ਕਰਦੇ ਆ ਰਹੇ ਹਨ | ਉਨ੍ਹਾਂ ਦੀ ਸੇਵਾ ਨੂੰ ਦੇਖਦੇ ਹੋਏ ਸੁਸਾਇਟੀ ਵਲੋਂ ਇਹ ਸੇਵਾ ਸੌਂਪੀ ਗਈ ਹੈ | ਇਹ ਜਾਣਕਾਰੀ ਸੁਸਾਇਟੀ ਦੇ ਮੁੱਖ ਸਰਪ੍ਰਸਤ ਮੈਡਮ ਬਲਦੀਸ਼ ਕੌਰ ਬੰਗਾ ਨੇ ਦਿੱਤੀ | ਦੱਸਣਯੋਗ ਹੈ ਕਿ ਪਿਛਲੇ 14 ਵਰਿ੍ਹਆਂ ਤੋਂ ਸੇਵਾ ਸੋਸਾਇਟੀ ਬੰਗਾ ਪੰਜਾਬ 'ਚ ਲੋਕਾਂ ਦੀ ਸੇਵਾ ਕਰਦੀ ਆ ਰਹੀ ਹੈ, ਜਿਸ ਦੌਰਾਨ ਕਰੋਨਾ 'ਚ ਲੋੜਵੰਦਾਂ ਨੂੰ ਰਾਸ਼ਨ ਵੰਡਿਆ ਗਿਆ | ਇਸੇ ਤਰਾਂ ਲੋੜਵੰਦ ਅਪਾਹਜਾਂ ਨੂੰ ਵਹੀਲ ਚੇਅਰਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ | ਪਿੰਡਾਂ 'ਚ ਮੁਫਤ ਮੈਡੀਕਲ ਜਾਂਚ ਕੈਂਪ ਲਗਾਏ ਜਾਂਦੇ ਹਨ | ਉਹਨਾਂ ਦੱਸਿਆ ਕਿ ਪਿੰਡ ਗੁਣਾਚੌਰ ਦੇ ਜੰਮਪਲ ਸ: ਅਵਤਾਰ ਸਿੰਘ ਸਿੱਧੂ ਸ਼ੁਰੂ ਤੋਂ ਸੇਵਾ ਭਾਵਨਾ ਵਾਲੇ ਹਨ | ਪ੍ਰੋਜੈਕਟ ਮੈਨੇਜਰ ਬਣਨ 'ਤੇ ਪੂਰੀ ਟੀਮ ਵਲੋਂ ਉਹਨਾਂ ਨੂੰ ਮੁਬਾਰਕਬਾਦ ਦਿੱਤੀ ਗਈ | ਮੁਬਾਰਕਾਂ ਦੇਣ ਵਾਲਿਆਂ 'ਚ ਮੁੱਖ ਸਰਪ੍ਰਸਤ ਮੈਡਮ ਬਲਦੀਸ਼ ਕੌਰ ਬੰਗਾ, ਸਰਪ੍ਰਸਤ ਸਤਨਾਮ ਸਿੰਘ ਖਟਕੜ, ਪ੍ਰਧਾਨ ਸੁਰਿੰਦਰ ਸਿੰਘ, ਚੇਅਰਮੈਨ ਮਨਪ੍ਰੀਤ ਜੱਸੀ, ਵਾਇਸ ਚੇਅਰਮੈਨ ਗੁਰਵਿੰਦਰਪਾਲ ਸਿੰਘ, ਵਾਇਸ ਪ੍ਰਧਾਨ ਜਗਤਾਰ ਸਿੰਘ ਬਲਾਕ ਸੰਮਤੀ ਮੈਂਬਰ, ਮੁੱਖ ਸਲਾਹਕਾਰ ਸ: ਭੁਪਿੰਦਰ ਸਿੰਘ ਝਿੱਕਾ, ਮੀਡੀਆ ਇੰਚਾਰਜ ਪ੍ਰੇਮ ਜੰਡਾਲੀ ਵੱਲੋ ਮੁਬਾਰਕਬਾਦ ਦਿੱਤੀ ਗਈ |
Ad Position 22
No active advertisement
ਪਿਛਲੀ ਖ਼ਬਰ ਲੱਕੀ ਦੀ ਅਗਵਾਈ ਹੇਠ ਸਿਖ਼ਲਾਈ ਕੈਂਪ ਲਗਾਇਆ ਅਗਲੀ ਖ਼ਬਰ ਕੁੱਲ ਹਿੰਦ ਕਿਸਾਨ ਸਭਾ ਦੀ 90ਵੀਂ ਵਰ੍ਹੇਗੰਢ 'ਤੇ ਬੰਗਾ 'ਚ ਸਮਾਗਮ
Ad Position 24
No active advertisement