13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਡਾ. ਅੰਬੇਡਕਰ ਦਾ ਜਨਮ ਦਿਹਾੜਾ ਮਨਾਇਆ <br/>

Ad Position 21
No active advertisement
ਅਜੀਤ ਡੈਸਕ 15-04-2026
ਘੁੰਮਣਾਂ, 14 ਅਪ੍ਰੈਲ (ਮਹਿੰਦਰਪਾਲ ਸਿੰਘ)-ਪਿੰਡ ਮੇਹਲੀਆਣਾ 'ਚ ਡਾ. ਭੀਮ ਰਾਓ ਅੰਬੇਡਕਰ ਦਾ ਜਨਮ ਦਿਹਾੜਾ ਡਾ. ਅੰਬੇਡਕਰ ਪ੍ਰਬੰਧਕ ਕਮੇਟੀ ਅਤੇ ਸਾਧ ਸੰਗਤ ਦੇ ਸਹਿਯੋਗ ਨਾਲ ਮਨਾਇਆ ਗਿਆ, ਜਿਸ ਵਿਚ ਮਿਸ਼ਨਰੀ ਗਾਇਕ ਗੋਲਡੀ ਮਲਕ ਨੇ ਡਾ. ਭੀਮ ਰਾਓ ਅੰਬੇਡਕਰ ਦੇ ਜੀਵਨ 'ਤੇ ਰਚਨਾਵਾਂ ਪੇਸ਼ ਕੀਤੀਆਂ | ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸੋਹਣ ਲਾਲ ਢੰਡਾ ਨੇ ਧਰਮਸ਼ਾਲਾ ਲਈ ਦੋ ਲੱਖ ਰੁਪਏ ਅਤੇ ਇੱਕ ਲੱਖ ਰੁਪਏ ਨੌਜਵਾਨਾਂ ਲਈ ਜਿੰਮ ਦੇ ਸਮਾਨ ਵਾਸਤੇ ਚੈੱਕ ਪ੍ਰਬੰਧਕ ਕਮੇਟੀ ਨੂੰ ਸੌਂਪਿਆ | ਸੋਹਣ ਲਾਲ ਢੰਡਾ ਨੇ ਡਾ. ਭੀਮ ਰਾਓ ਦੇ ਸ਼ੁਰੂ ਤੋਂ ਲੈ ਕੇ ਅੰਤ ਤੱਕ ਜੋ-ਜੋ ਉਨ੍ਹਾਂ ਦੇ ਜੀਵਨ ਨਾਲ ਘਟਨਾਵਾਂ ਘਟੀਆਂ ਦੱਸਣ ਦਾ ਯਤਨ ਕੀਤਾ | ਇਸ ਦੌਰਾਨ ਸੋਹਣ ਲਾਲ ਢੰਡਾ, ਕਮਲਜੀਤ ਬੰਗਾ ਤੇ ਗਾਇਕ ਗੋਲਡੀ ਮਲਕ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਪਾਲ ਸਿੰਘ ਪ੍ਰਧਾਨ, ਬਲਵੀਰ ਸਿੰਘ, ਪ੍ਰਧਾਨ ਮਨਜੀਤ ਸਿੰਘ, ਚੇਅਰਮੈਨ ਜੀਵਨ ਸਿੰਘ, ਨਿਰਮਲ ਸਿੰਘ, ਸਤਨਾਮ ਸਿੰਘ, ਇੰਦਰਜੀਤ ਸਿੰਘ ਅਮਰੀਕਾ, ਤਰਸੇਮ ਲਾਲ ਇਟਲੀ, ਹਰਨੇਕ, ਕੇਵਲ ਪ੍ਰਦੇਸੀ, ਬੂਟਾ ਸਿੰਘ ਇੰਸਪੈਕਟਰ, ਬੀਰਬਲ, ਰਵੀ ਕੁਮਾਰ, ਮਾਸਟਰ ਦੇਸ ਰਾਜ, ਸਰਪੰਚ ਰਾਜ ਕੁਮਾਰ, ਗਾਇਕ ਨਿਰਮਲਜੀਤ, ਜੋਰਾਵਰ ਸਿੰਘ ਆਸਟ੍ਰੇਲੀਆ, ਨੰਬਰਦਾਰ ਕਸ਼ਮੀਰੀ ਲਾਲ, ਸੁਖਦੇਵ ਸਿੰਘ ਮੇਹਲੀਆਣਾ, ਜਗਤਾਰ ਸਿੰਘ ਤੇ ਹੋਰ ਸੇਵਾਦਾਰਾਂ ਨੇ ਹਿੱਸਾ ਪਾਇਆ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਵਿਸ਼ਵਕਰਮਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮੂਸਾਪੁਰ ਰੋਡ ਨਵਾਂਸ਼ਹਿਰ ਅੱਠਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ... ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਹੀ ਪੰਜਾਬ ਵਾਸੀਆਂ ਦੀ ਬਾਂਹ ਫੜ੍ਹਨ 'ਚ ਪਹਿਲਕਦਮੀ ਕੀਤੀ- ਗੁਰਪ੍ਰੀਤ ਗੁੱਜਰ <br/>...
Ad Position 24