10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਸਰਕਾਰੀ ਮਿਡਲ ਸਕੂਲ ਕਰੀਮਪੁਰ ਦੇ ਹੋਣਹਾਰ ਵਿਦਿਆਰਥੀ ਸਨਮਾਨਿਤ

Ad Position 21
No active advertisement
ਅਜੀਤ ਡੈਸਕ 18-04-2026
ਨਵਾਂਸ਼ਹਿਰ, 17 ਅਪ੍ਰੈਲ (ਦੀਦਾਰ ਸਿੰਘ ਸ਼ੇਤਰਾ) - ਸਾਹਿਬ ਕਾਂਸ਼ੀ ਰਾਮ ਸਮਾਜ ਭਲਾਈ ਸੰਸਥਾ ਨਵਾਂਸ਼ਹਿਰ ਵੱਲੋਂ ਪ੍ਰਧਾਨ ਨਿੱਕੂ ਰਾਮ ਜਨਾਗਲ ਦੀ ਦੇਖ ਰੇਖ ਹੇਠ ਡਾਕਟਰ ਬੀ. ਆਰ ਅੰਬੇਡਕਰ ਦੇ 135ਵੇਂ ਜਨਮ ਦਿਨ ਮੌਕੇ ਸਰਕਾਰੀ ਮਿਡਲ ਸਕੂਲ ਕਰੀਮਪੁਰ ਦੇ ਪਹਿਲੀ ਤੋਂ ਲੈ ਕੇ ਅੱਠਵੀਂ ਸ਼੍ਰੇਣੀ ਤੱਕ ਦੇ ਪਹਿਲੇ, ਦੂਜੇ ਤੇ ਤੀਜੇ ਸਥਾਨ 'ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਨਕਦ ਇਨਾਮ ਰਾਸ਼ੀ ਅਤੇ ਸਟੇਸ਼ਨਰੀ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸੰਬੋਧਨ ਕਰਦਿਆਂ ਪ੍ਰਧਾਨ ਨਿੱਕੂ ਰਾਮ ਜਨਾਗਲ ਨੇ ਕਿਹਾ ਕਿ ਡਾਕਟਰ ਬੀ. ਆਰ ਅੰਬੇਡਕਰ ਵੱਲੋਂ ਪੜ੍ਹੋ, ਜੁੜੋ ਤੇ ਸੰਘਰਸ਼ ਕਰੋ ਦੇ ਦਰਸਾਏ ਮਾਰਗ 'ਤੇ ਚੱਲ ਕੇ ਸਾਨੂੰ ਤਰੱਕੀ ਦੀਆਂ ਮੰਜ਼ਿਲਾਂ ਵੱਲ ਵਧਣਾ ਚਾਹੀਦਾ ਹੈ | ਉਹਨਾਂ ਦੱਸਿਆ ਕਿ ਹੋਣਹਾਰ ਵਿਦਿਆਰਥੀਆਂ ਨੂੰ ਦਲਜੀਤ ਜੱਸਲ, ਪਰਮਜੀਤ ਭੁੱਟਾ, ਕਰਨੈਲ ਸਿੰਘ ਅਤੇ ਕਸ਼ਮੀਰ ਭੁੱਟਾ ਦੇ ਸਹਿਯੋਗ ਦੇ ਨਾਲ ਸਨਮਾਨਿਤ ਕੀਤਾ ਗਿਆ ਹੈ | ਇਸ ਮੌਕੇ ਰੇਸ਼ਮ ਸਲਿਆਰਾ, ਬਲਾਕ ਸੰਮਤੀ ਮੈਂਬਰ ਬਲਵੀਰ ਕੌਰ, ਧਰਮਪਾਲ ਬਾਲੀ, ਸਤਪਾਲ ਬਾਲੀ, ਜੋਗਾ ਸਿੰਘ, ਦੇਸ ਰਾਜ, ਸੁਰਜੀਤ ਕਰੀਮਪੁਰੀ, ਸਤੀਸ਼ ਕੁਮਾਰ, ਰਮਨ ਕੁਮਾਰ ਮਾਨ, ਮੱਖਣ ਲਾਲ ਚੌਹਾਨ, ਸੋਹਣ ਲਾਲ, ਮਨਜੀਤ ਕੌਰ ਸਰਪੰਚ, ਐਚ.ਟੀ ਮੋਨਿਕਾ ਸ਼ਰਮਾ ਅਤੇ ਸਕੂਲ ਦੇ ਸਟਾਫ ਮੈਂਬਰ ਹਾਜ਼ਰ ਸਨ | ਪ੍ਰੋਗਰਾਮ ਦੇ ਅਖੀਰ ਵਿੱਚ ਸਰਕਾਰੀ ਮਿਡਲ ਸਕੂਲ ਦੇ ਹੈੱਡ ਟੀਚਰ ਮੋਨਿਕਾ ਸ਼ਰਮਾ ਵੱਲੋਂ ਸਭ ਦਾ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਐੱਮ. ਆਰ. ਸਿਟੀ ਸਕੂਲ ਦਾ ਨਤੀਜਾ ਸੌ ਫ਼ੀਸਦੀ ਰਿਹਾ ਅਗਲੀ ਖ਼ਬਰ ਕਾਰ ਸੇਵਾ ਤਹਿਤ ਬਣ ਰਹੀ ਪੁਲੀ ਦੇ ਲੈਂਟਰ ਪਾਉਣ ਦੀ ਸੇਵਾ ਕੀਤੀ
Ad Position 24