ਵੱਖ-ਵੱਖ ਸਕੂਲਾਂ ਦਾ ਸੀ. ਬੀ. ਐੱਸ. ਈ. ਦਸਵੀਂ ਦਾ ਨਤੀਜਾ ਰਿਹਾ ਸ਼ਾਨਦਾਰ
ਅਜੀਤ ਡੈਸਕ
18-04-2026
ਨਵਾਂਸ਼ਹਿਰ, 17 ਅਪੈ੍ਰਲ (ਜਸਬੀਰ ਸਿੰਘ ਨੂਰਪੁਰ)-ਕਰਿਆਮ ਰੋਡ 'ਤੇ ਸਥਿਤ ਕੇ. ਸੀ. ਪਬਲਿਕ ਸਕੂਲ ਦਾ ਸੀ. ਬੀ. ਐੱਸ. ਈ ਨਵੀਂ ਦਿੱਲੀ ਵਲੋਂ ਐਲਾਨੇ ਗਏ ਸੈਸ਼ਨ 2025-26 ਦਾ 10ਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ | ਸਕੂਲ ਦੇ ਸੀ.ਈ.ਓ (ਗਰੁੱਪ ਕੈਪਟਨ) ਅਸ਼ਵਨੀ ਦੱਤਾ, ਪਿ੍ੰਸੀਪਲ ਰੰਜਨਾ ਖੰਨਾ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲ ਦੀ ਦਸਵੀਂ ਜਮਾਤ ਦੀ ਪ੍ਰੀਖਿਆ ਵਿੱਚ 66 ਵਿਦਿਆਰਥੀਆਂ ਨੇ ਹਿੱਸਾ ਲਿਆ ਸੀ, ਸਾਰੇ ਵਿਦਿਆਰਥੀ ਚੰਗੇ ਅੰਕਾਂ ਨਾਲ ਪਾਸ ਹੋਏ ਹਨ | ਉਨ੍ਹਾਂ ਦੱਸਿਆ ਕਿ ਪੁਨੀਤ ਲੋਈ ਨੇ 500 'ਚੋਂ 462 ਅੰਕ 82.4 ਫ਼ੀਸਦੀ ਪ੍ਰਾਪਤ ਕਰਕੇ ਸਕੂਲ 'ਚ ਪਹਿਲਾ ਸਥਾਨ ਪ੍ਰਾਪਤ ਕੀਤਾ, ਜਦਕਿ ਗਗਨਦੀਪ ਕੌਰ ਅਤੇ ਪ੍ਰੀਤ ਸਿੰਘ ਸੰਘਾ ਨੇ ਸਾਂਝੇ ਤੌਰ 'ਤੇ 460 ਅੰਕ 92 ਫ਼ੀਸਦੀ ਪ੍ਰਾਪਤ ਕਰਕੇ ਦੂਜਾ ਸਥਾਨ ਅਤੇ ਕਿ੍ਤਿਕਾ ਨੇ 443 ਅੰਕ 89 ਫ਼ੀਸਦੀ ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ | ਕੇਸੀ ਗਰੁੱਪ ਦੇ ਚੇਅਰਮੈਨ ਪ੍ਰੇਮ ਪਾਲ ਗਾਂਧੀ, ਸੀ.ਈ.ਓ ਅਸ਼ਵਨੀ ਦੱਤਾ, ਪਿ੍ੰਸੀਪਲ ਰੰਜਨਾ ਖੰਨਾ, ਹੇਡ ਮਾਸਟਰ ਗੁਰਪ੍ਰੀਤ ਸਿੰਘ, ਰਵੀਨਾ, ਹਰਦੀਪ ਸਿੰਘ ਸੰਧੂ, ਰਾਜੀਵ ਘਈ, ਹਿਨਾ ਖੰਨਾ, ਸੁਣੈਨਾ ਖੰਨਾ, ਕੁਸੁਮ, ਮੀਨੂੰ ਕੰਡਾ, ਮੋਨਿਕਾ ਸ਼ਰਮਾ ਅਤੇ ਸਕੂਲ ਸਟਾਫ਼ ਨੇ ਵਿਦਿਆਰਥੀਆਂ ਦੇ ਸਟਾਫ਼ ਅਤੇ ਮਾਪਿਆਂ ਨੂੰ ਵਧਾਈ ਦਿੱਤੀ ਹੈ |
ਅਕਾਲ ਅਕੈਡਮੀ ਚੱਕ ਮੰਡੇਰ ਦਸਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ
ਬਹਿਰਾਮ, (ਨਛੱਤਰ ਸਿੰਘ ਬਹਿਰਾਮ)-ਸੀ. ਬੀ. ਐੱਸ. ਈ. ਵਲੋਂ ਦਸਵੀਂ ਜਮਾਤ ਦਾ ਨਤੀਜਾ ਐਲਾਨਿਆ ਗਿਆ | ਆਏ ਨਤੀਜੇ ਅਨੁਸਾਰ ਅਕਾਲ ਅਕੈਡਮੀਆਂ ਦਾ ਨਤੀਜਾ ਬੜਾ ਸ਼ਾਨਦਾਰ ਰਿਹਾ | ਅਕਾਲ ਐਕਡਮੀ ਚੱਕ ਮੰਡੇਰ ਦੇ ਨਤੀਜੇ ਅਨੁਸਾਰ ਵਿਦਿਆਰਥੀਆਂ ਦਾ ਨਤੀਜਾ 100 ਫ਼ੀਸਦੀ ਰਿਹਾ | ਜਿਸ ਵਿੱਚ ਮਹਿਕਦੀਪ ਕੌਰ ਨੇ 92.6 ਫ਼ੀਸਦੀ ਅੰਕ ਪ੍ਰਾਪਤ ਕੀਤੇ | ਦਿਲਪ੍ਰੀਤ ਸਿੰਘ ਅਤੇ ਗੁਰਤੇਜ ਵੀਰ ਸਿੰਘ ਨੇ ਕ੍ਰਮਵਾਰ 91.6 ਫ਼ੀਸਦੀ ਅਤੇ 89 ਫ਼ੀਸਦੀ ਅੰਕ ਪ੍ਰਾਪਤ ਕੀਤੇ | ਕਈ ਸਾਰੇ ਵਿਦਿਆਰਥੀਆਂ ਨੇ 80 ਫ਼ੀਸਦੀ ਤੋਂ ਉੱਪਰ ਅੰਕ ਪ੍ਰਾਪਤ ਕਰਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਉਕਤ ਅਕਾਦਮੀ ਦੇ ਮੁਖੀ ਪਿ੍ੰਸੀਪਲ ਮਨਿੰਦਰ ਪਾਲ ਕੌਰ ਸੰਧੂ ਨੇ ਇਸ ਸ਼ਾਨਦਾਰ ਨਤੀਜਾ ਆਉਣ ਤੇ ਸਮੂਹ ਅਕਾਲ ਪਰਿਵਾਰ, ਮਾਤਾ-ਪਿਤਾ ਤੇ ਵਿਦਿਆਰਥੀਆਂ ਨੂੰ ਸ਼ਲਾਘਾਯੋਗ ਨਤੀਜੇ ਲਈ ਵਧਾਈਆਂ ਦਿੱਤੀਆਂ ਤੇ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ |
ਬੀ. ਐੱਮ. ਪੀ. ਐੱਸ. ਸਕੂਲ ਬੰਗਾ ਦਾ ਦਸਵੀਂ ਜਮਾਤ ਦਾ ਸੌ ਫ਼ੀਸਦੀ ਰਿਹਾ ਨਤੀਜਾ
ਬੰਗਾ, (ਧਰਮਵੀਰ ਪਾਲ)-ਸੀ. ਬੀ. ਐੱਸ. ਈ. ਵਲੋਂ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜਿਆਂ 'ਚ ਭਗਵਾਨ ਮਹਾਂਵੀਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੰਗਾ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸੌ ਫ਼ੀਸਦੀ ਨਤੀਜਾ ਹਾਸਲ ਕੀਤਾ ਹੈ | ਇਸ ਸਾਲ ਕੁੱਲ 68 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਅਤੇ ਸਾਰੇ ਸਫ਼ਲ ਰਹੇ | ਸਕੂਲ ਦੇ ਹੋਣਹਾਰ ਵਿਦਿਆਰਥੀਆਂ ਵਿਚੋਂ 95 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਸੰਯਮ ਬਤਰਾ 98.6 ਫ਼ੀਸਦੀ, ਗੁਰਸਿਮਰਨ ਕੌਰ 98 ਫ਼ੀਸਦੀ, ਹਰਸੀਰਤ ਕੌਰ 97.2 ਫ਼ੀਸਦੀ, ਕਮਲ ਹੀਰ 95.4 ਫ਼ੀਸਦੀ ਅਤੇ ਦੀਕਸ਼ਾ ਪਰਮਾਰ 95.2 ਫ਼ੀਸਦੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ, ਅਧਿਆਪਕਾਂ ਅਤੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ | ਸਕੂਲ ਦੀ ਪਿ੍ੰਸੀਪਲ ਸ਼੍ਰੀਮਤੀ ਕੇ. ਵਸੁਧਾ ਜੈਨ ਨੇ ਇਸ ਸ਼ਾਨਦਾਰ ਨਤੀਜੇ 'ਤੇ ਸਮੂਹ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਸਫਲਤਾ ਵਿਦਿਆਰਥੀਆਂ ਦੀ ਮਿਹਨਤ, ਅਧਿਆਪਕਾਂ ਦੇ ਸਮਰਪਣ ਅਤੇ ਮਾਪਿਆਂ ਦੇ ਸਹਿਯੋਗ ਦਾ ਨਤੀਜਾ ਹੈ | ਸਕੂਲ ਡਾਇਰੈਕਟਰ ਡਾ. ਵਰੁਣ ਜੈਨ ਨੇ ਵੀ ਸਾਰੇ ਵਿਦਿਆਰਥੀਆਂ ਨੂੰ ਉੱਜਵਲ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਸਕੂਲ ਪ੍ਰਬੰਧਕ ਕਮੇਟੀ ਨੇ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਉਮੀਦ ਪ੍ਰਗਟਾਈ ਕਿ ਉਹ ਭਵਿੱਖ ਵਿਚ ਵੀ ਇਸੇ ਤਰ੍ਹਾਂ ਸਫਲਤਾ ਦੇ ਨਵੇਂ ਮੁਕਾਮ ਹਾਸਲ ਕਰਨਗੇ |
ਰਾਜਾ ਸਾਹਿਬ ਪਬਲਿਕ ਸਕੂਲ ਦਾ ਦਸਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ
ਔੜ/ਝਿੰਗੜਾਂ, (ਕੁਲਦੀਪ ਸਿੰਘ ਝਿੰਗੜ)-ਸੀ. ਬੀ. ਐੱਸ. ਈ. ਬੋਰਡ ਦਿੱਲੀ ਵਲੋਂ ਦਸਵੀਂ ਜਮਾਤ ਦੇ ਐਲਾਨੇ ਨਤੀਜੇ 'ਚ ਰਾਜਾ ਸਾਹਿਬ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਝਿੰਗੜਾਂ ਦਾ ਦਸਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ | ਪਿ੍ੰਸੀਪਲ ਤਰਜੀਵਨ ਸਿੰਘ ਗਰਚਾ ਨੇ ਇਸ ਸ਼ਾਨਦਾਰ ਨਤੀਜੇ ਦੀ ਵਿਦਿਆਰਥੀਆਂ ਨਾਲ ਖੁਸ਼ੀ ਸਾਂਝੀ ਕਰਦੇ ਹੋਏ ਦੱਸਿਆ ਕਿ ਇਹ ਸਫਲਤਾ ਸਿਰਫ ਅੰਕਾਂ ਦੀ ਨਹੀਂ ਸਗੋਂ ਤੁਹਾਡੀ ਮਿਹਨਤ ਲਗਨ ਅਤੇ ਅਨੁਸ਼ਾਸਨ ਦੀ ਵੀ ਜਿੱਤ ਦੱਸਿਆ | ਮੈਨੇਜਰ ਕਮਲਜੀਤ ਸਿੰਘ ਗਰਚਾ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਤੁਸੀਂ ਸਾਬਤ ਕਰ ਦਿੱਤਾ ਕਿ ਜੇ ਮਨ ਵਿਚ ਦਿ੍ੜ ਨਿਸ਼ਚੇ ਹੋਵੇ ਤਾਂ ਕੋਈ ਵੀ ਮੰਜਿਲ ਦੂਰ ਨਹੀਂ | ਅਧਿਆਪਕਾ ਨਰਿੰਦਰ ਕੌਰ ਨੇ ਕਿਹਾ ਕਿ ਤੁਸੀਂ ਮਾਤਾ ਪਿਤਾ ਤੇ ਆਪਣੇ ਸਕੂਲ ਦਾ ਨਾਮ ਉੱਚਾ ਕੀਤਾ | ਪਿ੍ੰਸੀਪਲ ਤਰਜੀਵਨ ਸਿੰਘ ਗਰਚਾ ਨੇ ਹਰਦੀਪ ਕੌਰ, ਨਰਿੰਦਰ ਪਾਲ ਸਿੰਘ, ਅਮਨਦੀਪ ਕੌਰ, ਗੁਰਪ੍ਰੀਤ ਸਿੰਘ ਅਧਿਆਪਕਾਂ ਦਾ ਦਿਲੋਂ ਧੰਨਵਾਦ ਕੀਤਾ ਤੇ ਉਨ੍ਹਾਂ ਨੂੰ ਵਧਾਈ ਦਿੱਤੀ | ਉਨ੍ਹਾਂ ਕਿਹਾ ਕਿ ਅਧਿਆਪਕਾਂ ਵਲੋਂ ਬੱਚਿਆਂ ਨੂੰ ਕਰਵਾਈ ਸਖ਼ਤ ਮਿਹਨਤ ਸਦਕਾ ਹੀ ਬੱਚਿਆਂ ਨੇ ਹਿਸਾਬ ਵਿਚੋਂ 100 ਫ਼ੀਸਦੀ ਅੰਕ ਪ੍ਰਾਪਤ ਕੀਤੇ ਆਈ.ਟੀ. ਵਿਚੋਂ 98 ਫ਼ੀਸਦੀ ਅੰਕ ਅਤੇ ਸਾਇੰਸ ਵਿੱਚੋਂ 100 ਫੀਸਦੀ ਅੰਕ ਪ੍ਰਾਪਤ ਕੀਤੇ | ਜਿਨ੍ਹਾਂ ਵਿਚ ਵਿਦਿਆਰਥੀ ਨਵਜੋਤ ਕੌਰ ਨੇ 98 ਫ਼ੀਸਦੀ ਅੰਕ, ਅਸ਼ਵਿੰਦਰ ਸਿੰਘ ਨੇ 96 ਫੀਸਦੀ ਅਤੇ ਗੁਰਲੀਨ ਨੇ 92 ਫ਼ੀਸਦੀ ਅੰਕ ਪ੍ਰਾਪਤ ਕੀਤੇ | ਇਸ ਮੌਕੇ ਇਕਬਾਲ ਕੌਰ, ਮਨਪ੍ਰੀਤ ਕੌਰ, ਜਸਵਿੰਦਰ ਕੌਰ, ਕਮਲਜੀਤ ਕੌਰ, ਨਰਿੰਦਰ ਕੌਰ, ਗੁਰਪ੍ਰੀਤ ਸਿੰਘ, ਅਜੇ ਸ਼ਰਮਾ, ਸਮਤਾ, ਸਰਬਜੀਤ ਕੌਰ, ਕਰਮਜੀਤ ਸਿੰਘ, ਪ੍ਰੀਤੀ, ਸਮੂਹ ਸਕੂਲ ਸਟਾਫ਼ ਤੇ ਬੱਚੇ ਹਾਜ਼ਰ ਸਨ |
ਆਈ. ਏ. ਐੱਸ. ਅਧਿਕਾਰੀ ਬਣਨਾ ਚਾਹੁੰਦੀ ਹੈ 98 ਫ਼ੀਸਦੀ ਅੰਕਾਂ ਪ੍ਰਾਪਤ ਕਰਨ ਵਾਲੀ ਗੁਰਸਿਮਰਨ ਕੌਰ
ਬੰਗਾ, (ਧਰਮਵੀਰ ਪਾਲ)-ਭਗਵਾਨ ਮਹਾਂਵੀਰ ਪਬਲਿਕ ਸਕੂਲ ਬੰਗਾ ਦੀ ਹੋਣਹਾਰ ਵਿਦਿਆਰਥਣ ਗੁਰਸਿਮਰਨ ਕੌਰ ਨੇ ਸੀ.ਬੀ.ਐੱਸ.ਈ. ਬੋਰਡ ਦੀ ਦਸਵੀਂ ਜਮਾਤ ਦੇ ਨਤੀਜਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 98 ਫ਼ੀਸਦੀ ਅੰਕ ਹਾਸਲ ਕਰਕੇ ਆਪਣੇ ਮਾਪਿਆਂ ਅਤੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ | ਗੁਰਸਿਮਰਨ ਕੌਰ ਦੇ ਪਿਤਾ ਐਡਵੋਕੇਟ ਸ਼ਮਸ਼ੇਰ ਸਿੰਘ ਝਿੱਕਾ ਅਤੇ ਮਾਤਾ ਸ਼੍ਰੀਮਤੀ ਮਨਜੀਤ ਕੌਰ, ਨਿਵਾਸੀ ਬੰਗਾ ਨੇ ਬੇਟੀ ਦੀ ਇਸ ਸਫਲਤਾ 'ਤੇ ਗਹਿਰਾ ਮਾਣ ਪ੍ਰਗਟ ਕਰਦਿਆਂ ਕਿਹਾ ਕਿ ਇਹ ਸਫਲਤਾ ਉਸ ਦੀ ਲਗਾਤਾਰ ਮਿਹਨਤ, ਅਨੁਸ਼ਾਸਨ ਅਤੇ ਸਕੂਲ ਦੇ ਅਧਿਆਪਕਾਂ ਦੀ ਰਹਿਨੁਮਾਈ ਦਾ ਨਤੀਜਾ ਹੈ | ਇਸ ਮੌਕੇ ਗੁਰਸਿਮਰਨ ਕੌਰ ਨੇ ਆਪਣੀ ਖੁਸ਼ੀ ਸਾਂਝੀ ਕਰਦਿਆਂ ਕਿਹਾ ਕਿ ਉਸ ਨੇ ਪੂਰੀ ਲਗਨ ਨਾਲ ਪੜ੍ਹਾਈ ਕੀਤੀ ਅਤੇ ਕਿਸੇ ਵੀ ਵਿਸ਼ੇ ਦੀ ਟਿਊਸ਼ਨ ਨਹੀਂ ਲਈ ਅਤੇ ਆਪਣੇ ਲਕਸ਼ ਨੂੰ ਹਾਸਲ ਕਰਨ ਲਈ ਨਿਰੰਤਰ ਮਿਹਨਤ ਕੀਤੀ | ਉਸ ਨੇ ਆਪਣੇ ਅਧਿਆਪਕਾਂ ਅਤੇ ਸਕੂਲ ਪ੍ਰਬੰਧਕਾਂ ਦਾ ਵੀ ਧੰਨਵਾਦ ਕੀਤਾ | ਉਸਨੇ ਕਿਹਾ ਕਿ ਉਹ ਆਈ.ਏ.ਐੱਸ. ਅਧਿਕਾਰੀ ਬਣ ਕੇ ਸਮਾਜ ਅਤੇ ਦੇਸ਼ ਦੀ ਸੇਵਾ ਕਰਨਾ ਚਾਹੁੰਦੀ ਹੈ |
ਡਾ. ਆਸਾ ਨੰਦ ਸਕੂਲ ਦਾ ਨਤੀਜਾ ਰਿਹਾ ਸ਼ਾਨਦਾਰ
ਨਵਾਂਸ਼ਹਿਰ, (ਹਰਮਿੰਦਰ ਸਿੰਘ ਪਿੰਟੂ)-ਡਾ.ਆਸਾ ਨੰਦ ਆਰੀਆ ਮਾਡਲ ਸੀਨੀਅਰ ਸੈਕੰਡਰੀ ਸਕੂਲ ਰਾਹੋਂ ਰੋਡ ਨਵਾਂਸ਼ਹਿਰ ਦੇ ਵਿਦਿਆਰਥੀਆਂ ਨੇ ਚੰਗਾ ਪ੍ਰਦਰਸ਼ਨ ਕੀਤਾ | ਸਕੂਲ ਦੇ ਸਾਰੇ ਬੱਚੇ ਚੰਗੇ ਅੰਕਾਂ ਨਾਲ ਪਾਸ ਹੋਏ | ਸਕੂਲ ਡਾਇਰੈਕਟਰ ਅੱਚਲਾ ਭੱਲਾ ਅਤੇ ਪਿ੍ੰਸੀਪਲ ਅਮਿਤ ਸੱਭਰਵਾਲ ਨੇ ਦੱਸਿਆ ਕਿ ਇਸ ਵਾਰ ਇਸ ਪ੍ਰੀਖਿਆ 'ਚ 75 ਬੱਚੇ ਬੈਠੇ ਹਨ | 500 ਤੋਂ 480 ਅੰਕਾਂ ਨਾਲ ਪਹਿਲਾ ਸਥਾਨ, ਸਹਿਜ ਪ੍ਰੀਤ ਕੌਰ, ਅਤੇ ਦੂਸਰਾ ਇਸ਼ਿਤਾ ਚੌਧਰੀ ਸ਼ੀਰਤ ਨੇ ਸਾਂਝੇ ਤੌਰ 'ਤੇ ਤੀਸਰਾ ਸਥਾਨ ਪ੍ਰਾਪਤ ਕੀਤਾ | ਉਨ੍ਹਾਂ ਨੇ ਕਿਹਾ ਕਿ ਸਕੂਲ ਅਧਿਆਪਕਾਂ ਵੱਲੋਂ ਕਰਵਾਈ ਸਖ਼ਤ ਮਿਹਨਤ ਦਾ ਨਤੀਜਾ ਹੈ ਕਿ ਬੱਚੇ ਪੜਾਈ 'ਚ ਟੌਪ ਪ੍ਰਦਰਸ਼ਨ ਕਰਦੇ ਹਨ ਅਤੇ ਹੋਰ ਸਰਗਰਮੀਆਂ 'ਚ ਵੀ ਚੰਗਾ ਪ੍ਰਦਰਸ਼ਨ ਕਰਦੇ ਹਨ | ਸਕੂਲ ਪ੍ਰਬੰਧਕਾਂ ਦੀ ਕਮੇਟੀ ਦੇ ਵਰਿੰਦਰ ਸਰੀਨ ਅਤੇ ਲਲਿਤ ਸ਼ਰਮਾ ਨੇ ਸਾਰੇ ਅਧਿਆਪਕ, ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ |
ਸਤਲੁਜ ਸਕੂਲ ਬੰਗਾ ਦਾ ਦਸਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ
ਬੰਗਾ, (ਧਰਮਵੀਰ ਪਾਲ)-ਸੀ. ਬੀ. ਐੱਸ. ਈ. ਬੋਰਡ ਵੱਲੋਂ ਦਸਵੀਂ ਜਮਾਤ ਦੇ ਐਲਾਨੇ ਗਏ ਨਤੀਜੇ ਵਿੱਚੋਂ ਸਤਲੁਜ ਪਬਲਿਕ ਸਕੂਲ ਬੰਗਾ ਦਾ ਨਤੀਜਾ ਸ਼ਾਨਦਾਰ ਰਿਹਾ, ਜਿਸ ਵਿਚ ਹਿਮਾਨੀ ਭੱਟ ਨੇ 95 ਫ਼ੀਸਦੀ ਅੰਕ ਹਾਸਲ ਕੀਤੇ | ਸੰਚਿਤ, ਵੰਸ਼ਿਕਾ ਰਾਏ, ਦਿਲਪ੍ਰੀਤ ਕੌਰ, ਇਪਸਿਤਾ, ਅਰਨਵ ਅਗਰਵਾਲ, ਵਰਿਸ਼ਟੀ ਅਰੋੜਾ, ਗੁਰਨੀਤ ਕੌਰ ਅਤੇ ਰੂਪਾਕਸੀ ਨੇ 90 ਫ਼ੀਸਦੀ ਤੋਂ ਵੱਧ ਅੰਕ ਹਾਸਲ ਕੀਤੇ | ਵਲੀਜਾ ਗੁਲਾਟੀ, ਦਿਵਿਯਾਨੂਰ, ਜੰਨਤ ਅਰੋੜਾ, ਤਰਨਵੀਰ ਕੌਰ, ਜੰਨਤ ਸੱਲ੍ਹਣ, ਤਨਵੀ ਸਚਦੇਵਾ ਅਤੇ ਏਕਨੂਰ ਸਿੰਘ ਨੇ 80 ਫ਼ੀਸਦੀ ਤੋਂ ਵੱਧ ਅੰਕ ਹਾਸਲ ਕੀਤੇ ਬਾਕੀ ਸਾਰੇ ਵਿਦਿਆਰਥੀ ਵਧੀਆ ਅੰਕਾਂ ਨਾਲ ਪਾਸ ਹੋਏ ਵਿਦਿਆਰਥੀਆਂ ਨੇ ਵਧੀਆ ਅੰਕ ਹਾਸਲ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ | ਇਸ ਮੌਕੇ 'ਤੇ ਸਕੂਲ ਦੇ ਡਾਇਰੈਕਟਰ ਪਾਲ ਸਿੰਘ ਪੂਨੀਆ ਤੇ ਅਮਰਪ੍ਰੀਤ ਕੌਰ ਵਲੋਂ ਵਿਦਿਆਰਥੀਆਂ ਦੀ ਇਸ ਪ੍ਰਾਪਤੀ 'ਤੇ ਮਾਪਿਆਂ ਅਤੇ ਸਮੂਹ ਸਟਾਫ਼ ਨੂੰ ਵਧਾਈ ਦਿੱਤੀ | ਸਕੂਲ ਦੇ ਪਿ੍ੰਸੀਪਲ ਅਜੇ ਸ਼ਰਮਾ ਦੁਆਰਾ ਵੀ ਸਕੂਲ ਦਾ ਨਤੀਜਾ ਸੌ ਫੀਸਦੀ ਆਉਣ 'ਤੇ ਵਿਦਿਆਰਥੀਆਂ ਅਤੇ ਸਕੂਲ ਸਟਾਫ ਦਾ ਧੰਨਵਾਦ ਕੀਤਾ ਤੇ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀ | ਇਸ ਮੌਕੇ ਤੇ ਸਕੂਲ ਸਟਾਫ਼ ਅਤੇ ਵਿਦਿਆਰਥੀ ਮੌਜੂਦ ਸਨ |
ਡੈਰਿਕ ਇੰਟਰਨੈਸ਼ਨਲ ਸਕੂਲ ਬੰਗਾ ਨੇ 10ਵੀਂ ਦੇ ਸ਼ਾਨਦਾਰ ਨਤੀਜਿਆਂ ਦੀ ਮਨਾਈ ਖੁਸ਼ੀ
ਬੰਗਾ, (ਧਰਮਵੀਰ ਪਾਲ)-ਡੈਰਿਕ ਇੰਟਰਨੈਸ਼ਨਲ ਸਕੂਲ ਬੰਗਾ ਨੇ ਸੀ.ਬੀ.ਐੱਸ.ਈ. ਜਮਾਤ 10ਵੀਂ ਦੀ ਬੋਰਡ ਪਰੀਖਿਆ ਵਿੱਚ ਵਿਦਿਆਰਥੀਆਂ ਦੀ ਬੇਮਿਸਾਲ ਪ੍ਰਾਪਤੀਆਂ ਨੂੰ ਮਨਾਉਣ ਲਈ ਸਕੂਲ ਦੇ ਵਿਹੜੇ 'ਚ ਇਕ ਵਿਸ਼ੇਸ਼ ਸਮਾਗਮ ਦਾ ਕੀਤਾ ਗਿਆ | ਇਸ ਮੌਕੇ 'ਤੇ ਮਾਪੇ, ਮੀਡੀਆ ਤੇ ਪੂਰੇ ਸਟਾਫ਼ ਨੇ ਭਰਪੂਰ ਸ਼ਮੂਲੀਅਤ ਕੀਤੀ | ਇਹ ਸਮਾਗਮ ਵਿਦਿਆਰਥੀਆਂ ਦੀ ਮਿਹਨਤ, ਲਗਨ ਅਤੇ ਅਕਾਦਮਿਕ ਪ੍ਰਾਪਤੀਆਂ ਨੂੰ ਸਮਰਪਿਤ ਸੀ | ਇਸ ਸਾਲ ਦੇ ਨਤੀਜੇ ਨੇ ਨਵੀਆਂ ਉਚਾਈਆਂ ਨੂੰ ਛੂਹਿਆ ਹੈ | ਵਿਦਿਆਰਥੀਆਂ ਦੁਆਰਾ ਪ੍ਰਾਪਤ ਕੀਤੇ ਅੰਕ ਬਹੁਤ ਹੀ ਸ਼ਲਾਘਾ ਯੋਗ ਹਨ, ਜਿਨ੍ਹਾਂ ਵਿੱਚੋਂ ਕਈਆਂ ਨੇ 95 ਫੀਸਦੀ ਤੱਕ ਅੰਕ ਪ੍ਰਾਪਤ ਕੀਤੇ ਹਨ | ਇਹ ਸਫਲਤਾ ਸਾਰੇ ਸਕੂਲ ਪਰਿਵਾਰ ਲਈ ਮਾਣਯੋਗ ਹੈ | ਪਿ੍ੰਸੀਪਲ ਨੀਨਾ ਭਰਦਵਾਜ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ, ਇਹ ਨਤੀਜੇ ਸਾਡੇ ਵਿਦਿਆਰਥੀਆਂ ਦੀ ਲਗਾਤਾਰ ਮਿਹਨਤ, ਅਧਿਆਪਕਾਂ ਦੇ ਮਾਰਗ ਦਰਸ਼ਨ ਅਤੇ ਮਾਪਿਆਂ ਦੇ ਸਹਿਯੋਗ ਦਾ ਨਤੀਜਾ ਹਨ | ਅਸੀਂ ਸਿਰਫ਼ ਪਾਠਕ੍ਰਮਕ ਸਫਲਤਾ ਨਹੀਂ, ਸਗੋਂ ਹਰ ਬੱਚੇ ਦੇ ਸਰਵਪੱਖੀ ਵਿਕਾਸ ਵਿੱਚ ਵਿਸ਼ਵਾਸ ਰੱਖਦੇ ਹਾਂ | ਸਮਾਗਮ ਦੌਰਾਨ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ, ਮੀਡੀਆ ਨਾਲ ਗੱਲਬਾਤ ਹੋਈ ਅਤੇ ਟੌਪ ਕਰਨ ਵਾਲੇ ਵਿਦਿਆਰਥੀਆਂ ਨੇ ਆਪਣੇ ਪ੍ਰੇਰਣਾਦਾਇਕ ਅਨੁਭਵ ਸਾਂਝੇ ਕੀਤੇ | ਮਾਪਿਆਂ ਨੇ ਜਦੋਂ ਆਪਣੇ ਬੱਚਿਆਂ ਨੂੰ ਮੰਚ 'ਤੇ ਸਨਮਾਨਿਤ ਹੁੰਦੇ ਵੇਖਿਆ ਤਾਂ ਉਨ੍ਹਾਂ ਦੀਆਂ ਅੱਖਾਂ ਖੁਸ਼ੀ ਨਾਲ ਭਰ ਆਈਆਂ ਅਤੇ ਉਨ੍ਹਾਂ ਨੇ ਸਕੂਲ ਪ੍ਰਸ਼ਾਸਨ ਦਾ ਧੰਨਵਾਦ ਕੀਤਾ |
ਡੀ. ਏ. ਵੀ. ਸਕੂਲ 'ਚ ਦਸਵੀਂ ਜਮਾਤ ਦੇ ਹੋਣਹਾਰ ਵਿਦਿਆਰਥੀ ਸਨਮਾਨਿਤ
ਨਵਾਂਸ਼ਹਿਰ, (ਜਸਬੀਰ ਸਿੰਘ ਨੂਰਪੁਰ)-ਆਰ. ਐੱਮ. ਬੀ. ਡੀ. ਏ. ਵੀ. ਸੈਟੇਨਰੀ ਪਬਲਿਕ ਸਕੂਲ ਨਵਾਂਸ਼ਹਿਰ 'ਚ ਸੀ.ਬੀ.ਐਸ.ਈ. ਵਲੋਂ ਦਸਵੀਂ ਜਮਾਤ ਦੇ ਨਤੀਜੇ ਘੋਸ਼ਿਤ ਕੀਤੇ ਗਏ, ਜਿਸ 'ਚ ਸਕੂਲ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 100 ਫ਼ੀਸਦੀ ਨਤੀਜਾ ਹਾਸਲ ਕਰਕੇ ਇਕ ਵਾਰ ਫਿਰ ਆਪਣੀ ਵੱਖਰੀ ਪਛਾਣ ਬਣਾਈ ਹੈ | ਸਕੂਲ ਦੇ ਵਿਦਿਆਰਥੀਆਂ ਨੇ ਮਿਹਨਤ, ਲਗਨ ਅਤੇ ਅਨੁਸ਼ਾਸਨ ਨਾਲ ਉੱਚ ਅੰਕ ਪ੍ਰਾਪਤ ਕਰਕੇ ਸਕੂਲ, ਮਾਪਿਆਂ ਅਤੇ ਅਧਿਆਪਕਾਂ ਦਾ ਨਾਂਅ ਰੌਸ਼ਨ ਕੀਤਾ | ਸਕੂਲ ਦੇ ਹੋਣਹਾਰ ਵਿਦਿਆਰਥੀਆਂ ਵਿਚ ਸਿਮਰਨ ਨੇ 94 ਫ਼ੀਸਦੀ ਅੰਕ ਹਾਸਲ ਕਰਕੇ ਪਹਿਲਾ ਸਥਾਨ, ਦਿਵਿਆ ਸ਼ਰਮਾ ਨੇ 91.2 ਫ਼ੀਸਦੀ ਅੰਕ ਲੈ ਕੇ ਦੂਜਾ ਸਥਾਨ, ਜਦਕਿ ਸਨਵੀ ਸੁਮਨ ਨੇ 90 ਫ਼ੀਸਦੀ ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਲ ਕੀਤਾ | ਇਸ ਤੋਂ ਇਲਾਵਾ ਅਲੀਸ਼ਾ ਦਾਦਰਾ ਨੇ 88 ਫ਼ੀਸਦੀ, ਕਸ਼ਿਸ਼ ਸ਼ਰਮਾ ਨੇ 86 ਫ਼ੀਸਦੀ, ਰਿਓ ਬਾਲੀ ਨੇ 82 ਫ਼ੀਸਦੀ, ਸਾਹਿਬਜੋਤ ਸਿੰਘ ਨੇ 81 ਫ਼ੀਸਦੀ ਅਤੇ ਹਰਸ਼ ਕੁਮਾਰ ਨੇ 81 ਫ਼ੀਸਦੀ ਅੰਕ ਪ੍ਰਾਪਤ ਕਰਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਨਤੀਜੇ ਆਉਣ ਉਪਰੰਤ ਸਕੂਲ ਪਹੁੰਚੇ ਵਿਦਿਆਰਥੀਆਂ ਦਾ ਤਾੜੀਆਂ ਦੀ ਗੜਗੜਾਹਟ ਨਾਲ ਭਰਪੂਰ ਸਵਾਗਤ ਕੀਤਾ ਗਿਆ | ਇਸ ਮੌਕੇ ਪਿ੍ੰਸੀਪਲ ਆਰ.ਕੇ. ਵਰਮਾ ਅਤੇ ਸਟਾਫ ਵੱਲੋਂ ਵਿਦਿਆਰਥੀਆਂ ਨੂੰ ਫੁੱਲਾਂ ਦੇ ਹਾਰ ਪਹਿਨਾ ਕੇ ਸਨਮਾਨਿਤ ਕੀਤਾ ਗਿਆ | ਸਕੂਲ ਦੇ ਪਿ੍ੰਸੀਪਲ, ਸਮੂਹ ਸਟਾਫ਼ ਅਤੇ ਮੈਨੇਜਮੈਂਟ ਵੱਲੋਂ ਸਾਰੇ ਵਿਦਿਆਰਥੀਆਂ ਨੂੰ ਦਿਲੋਂ ਮੁਬਾਰਕਾਂ ਦਿੱਤੀਆਂ ਗਈਆਂ | ਇਸ ਮੌਕੇ ਸਕੂਲ ਦੇ ਚੇਅਰਮੈਨ ਅਤੇ ਸਕੱਤਰ ਡੀ. ਏ. ਵੀ. ਕਾਲਜ ਮੈਨੇਜਿੰਗ ਕਮੇਟੀ, ਨਵੀਂ ਦਿੱਲੀ, ਅਰਵਿੰਦ ਘਈ, ਯੋਗੇਸ਼ ਗੰਭੀਰ (ਰਿਲੀਜਨ ਅਸਿਸਟੈਂਟ) ਤੇ ਮੈਨੇਜਰ ਵਿਨੋਦ ਚੁੱਘ ਨੇ ਵੀ ਇਨ੍ਹਾਂ ਹੋਣਹਾਰ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਸ਼ਾਨਦਾਰ ਸਫਲਤਾ ਲਈ ਵਧਾਈ ਦਿੱਤੀ |
ਗੁਰੂ ਨਾਨਕ ਮਿਸ਼ਨ ਸਕੂਲ ਢਾਹਾਂ ਕਲੇਰਾਂ ਦੀ 10ਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ
ਬੰਗਾ, (ਧਰਮਵੀਰ ਪਾਲ)-ਸੀ. ਬੀ. ਐੱਸ. ਈ. ਤੋਂ ਮਾਨਤਾ ਪ੍ਰਾਪਤ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਦਾ ਸ਼ੈਸ਼ਨ 2025-26 ਦਾ ਨਤੀਜਾ ਬੇਹੱਦ ਸ਼ਾਨਦਾਰ ਰਿਹਾ ਹੈ | ਵਿਦਿਆਰਥੀਆਂ ਦੁਆਰਾ ਵੱਖ-ਵੱਖ ਵਿਸ਼ਿਆਂ ਵਿਚ ਰਿਕਾਰਡ ਤੋੜ ਸਫਲਤਾ ਹਾਸਲ ਕਰਦਿਆਂ ਬਹੁਤ ਵਧੀਆ ਅੰਕ ਪ੍ਰਾਪਤ ਕੀਤੇ ਗਏ | ਇਹ ਜਾਣਕਾਰੀ ਡਾਇਰੈਕਟਰ ਸਿੱਖਿਆ ਪ੍ਰੌ: ਹਰਬੰਸ ਸਿੰਘ ਬੋਲੀਨਾ ਅਤੇ ਪਿ੍ੰਸੀਪਲ ਸ੍ਰੀਮਤੀ ਵਨੀਤਾ ਚੋਟ ਨੇ ਦਿੱਤੀ | ਇਸ ਨਤੀਜੇ ਵਿੱਚ ਰਾਧਿਕਾ ਨੇ 94.8 ਫ਼ੀਸਦੀ ਅੰਕ ਪ੍ਰਾਪਤ ਕਰਕੇ ਸਕੂਲ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ | ਜਦ ਕਿ ਪੱਲਵੀ ਨੇ 93.2 ਫ਼ੀਸਦੀ ਅੰਕ ਪ੍ਰਾਪਤ ਕਰਕੇ ਦੂਸਰਾ ਸਥਾਨ ਅਤੇ ਰਨਜੋਤ ਕੌਰ ਨੇ 93 ਫ਼ੀਸਦੀ ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ ਪ੍ਰਾਪਤ ਕੀਤਾ | ਉਹਨਾਂ ਦੱਸਿਆ ਕਿ ਸਕੂਲ ਦਾ ਨਾਮ ਰੌਸ਼ਨ ਕਰਨ ਦੇ ਨਾਲ -ਨਾਲ ਵਿਦਿਆਰਥੀਆਂ ਦੁਆਰਾ ਕਾਮਯਾਬੀ ਦੀ ਸਿਖਰ ਨੂੰ ਛੂਹਦਿਆਂ ਪੰਜਾਬੀ ਵਿਚ 99 ਫ਼ੀਸਦੀ ਅੰਕ, ਸ਼ੌਸ਼ਲ ਸਾਇੰਸ ਵਿਚੋਂ 99 ਫ਼ੀਸਦੀ, ਆਈ. ਟੀ. ਵਿਚੋਂ 98 ਫ਼ੀਸਦੀ, ਹਿੰਦੀ ਵਿੱਚੋਂ 96 ਫ਼ੀਸਦੀ, ਅੰਗਰੇਜ਼ੀ ਵਿਚੋਂ 95 ਫ਼ੀਸਦੀ, ਸਾਇੰਸ ਵਿਚੋਂ 95 ਫ਼ੀਸਦੀ ਅਤੇ ਗਣਿਤ ਵਿਚੋਂ 94 ਫ਼ੀਸਦੀ ਵਿਚੋਂ ਸਰਵ ਉੱਤਮ ਅੰਕ ਪ੍ਰਾਪਤ ਕਰਕੇ ਸਫਲਤਾ ਦੇ ਸੁਨਿਹਰੀ ਝੰਡੇ ਗੱਡੇ ਗਏ ਹਨ | ਸਕੂਲ ਪ੍ਰਬੰਧਕ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਕੁਲਵਿੰਦਰ ਸਿੰਘ ਢਾਹਾਂ ਨੇ ਸਮੂਹ ਟਰੱਸਟ ਵੱਲੋਂ ਵਿਦਿਆਰਥੀਆਂ ਅਤੇ ਉਹਨਾਂ ਦਾ ਮਾਰਗ ਦਰਸ਼ਨ ਕਰਨ ਵਾਲੇ ਡਾਇਰੈਕਟਰ ਸਿੱਖਿਆ, ਸਕੂਲ ਪਿ੍ੰਸੀਪਲ ਅਤੇ ਅਧਿਆਪਕਾਂ ਨੂੰ ਹਾਰਦਿਕ ਵਧਾਈਆਂ ਦਿੱਤੀਆਂ ਹਨ | ਇਸ ਮੌਕੇ ਜਗਜੀਤ ਸਿੰਘ ਸੋਢੀ ਮੀਤ ਸਕੱਤਰ ਟਰੱਸਟ, ਦਵਿੰਦਰ ਸਿੰਘ ਢਿੱਲੋਂ ਮੈਂਬਰ ਟਰੱਸਟ, ਡਾਇਰੈਕਟਰ ਪ੍ਰੌ: ਹਰਬੰਸ ਸਿੰਘ ਬੋਲੀਨਾ, ਪਿ੍ੰਸੀਪਲ ਵਨੀਤਾ ਚੋਟ ਤੇ ਸਕੂਲ ਅਧਿਆਪਕ ਵੀ ਹਾਜ਼ਰ ਸਨ |
ਗੁਰੂ ਰਾਮਦਾਸ ਪਬਲਿਕ ਸਕੂਲ ਮੱਲਪੁਰ ਦਾ ਦਸਵੀਂ ਦਾ ਨਤੀਜਾ ਸ਼ਾਨਦਾਰ ਰਿਹਾ
ਸਾਹਲੋਂ, (ਜਰਨੈਲ ਸਿੰਘ ਨਿੱਘ੍ਹਾ)-ਗੁਰੂ ਰਾਮਦਾਸ ਇੰਟਰਨੈਸ਼ਨਲ ਪਬਲਿਕ ਸਕੂਲ ਮੱਲਪੁਰ ਦਾ ਸੈਸ਼ਨ 2025-26 ਦਸਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ | ਇਸ ਸਬੰਧੀ ਵਾਈਸ ਪਿ੍ੰਸੀਪਲ ਡਾ. ਰੁਪਿੰਦਰਜੀਤ ਸਿੰਘ ਬੱਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦਸਵੀਂ ਜਮਾਤ 'ਚ ਕੁੱਲ ਅਠਾਸੀ ਵਿਦਿਆਰਥੀਆਂ ਨੇ ਇਮਤਿਹਾਨ ਦਿੱਤਾ ਸੀ, ਜਿਨਾਂ 'ਚ 70 ਵਿਦਿਆਰਥੀਆਂ ਨੇ ਫਸਟ ਡਿਵੀਜਨ ਪ੍ਰਾਪਤ ਕਰਕੇ ਸਕੂਲ ਦਾ ਅਤੇ ਆਪਣੇ ਮਾਤਾ-ਪਿਤਾ ਦਾ ਨਾਮ ਰੌਸ਼ਨ ਕੀਤਾ | ਉਨਾਂ ਦੱਸਿਆ ਕਿ ਸਕੂਲ ਦੀ ਦਸਵੀਂ ਜਮਾਤ ਦੀ ਵਿਦਿਆਰਥਣ ਬਲਜੀਤ ਕੌਰ ਨੇ 94.8 ਫੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਲ ਕੀਤਾ ਅਤੇ ਪ੍ਰਭਲੀਨ ਕੌਰ, ਸਿਮਰਪ੍ਰੀਤ ਕੌਰ ਅਤੇ ਜਗਨੀਤ ਕੌਰ ਤਿੰਨਾਂ ਵਿਦਿਆਰਥਣਾਂ ਨੇ ਕ੍ਰਮਵਾਰ 91.6 ਫੀਸਦੀ ਅੰਕ ਹਾਸਲ ਕਰਕੇ ਦੂਸਰਾ ਸਥਾਨ ਪ੍ਰਾਪਤ ਕੀਤਾ ਅਤੇ ਪ੍ਰਭਜੀਤ ਕੌਰ ਨੇ 90.4 ਫੀਸਦੀ ਅੰਕ ਹਾਸਲ ਕਰਕੇ ਤੀਸਰਾ ਸਥਾਨ ਪ੍ਰਾਪਤ ਕੀਤਾ | ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਜਥੇਦਾਰ ਮਹਿੰਦਰ ਸਿੰਘ ਹੁਸੈਨਪੁਰ ਵਲੋਂ ਸਮੂਹ ਸਕੂਲ ਸਟਾਫ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਹੋਇਆਂ ਭਵਿੱਖ ਵਿੱਚ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਵੀ ਕੀਤਾ | ਸਕੂਲ ਦੀ ਪਿ੍ੰਸੀਪਲ ਮੈਡਮ ਅਮਨ ਸੈਣੀ ਵਲੋਂ ਵਿਦਿਆਰਥੀਆਂ ਨੂੰ ਵਧਾਈ ਦੇਣ ਦੇ ਨਾਲ-ਨਾਲ ਭਵਿੱਖ 'ਚ ਹੋਰ ਮਿਹਨਤ ਕਰਨ ਅਤੇ ਕਾਮਯਾਬ ਹੋਣ ਲਈ ਸ਼ੁਭ-ਇੱਛਿਆਵਾਂ ਦਿੱਤੀ | ਇਸ ਮੌਕੇ ਸਮੂਹ ਸਕੂਲ ਅਧਿਆਪਕ ਵੀ ਹਾਜ਼ਰ ਸਨ |
ਕਿਰਪਾਲ ਸਾਗਰ ਅਕੈਡਮੀ ਦਾ 10ਵੀਂ ਜਮਾਤ ਦਾ ਨਤੀਜਾ 100 ਫ਼ੀਸਦੀ ਰਿਹਾ
ਨਵਾਂਸ਼ਹਿਰ, (ਦੀਦਾਰ ਸਿੰਘ ਸ਼ੇਤਰਾ)-ਕੁਦਰਤ ਦੀ ਗੋਦ 'ਚ ਵਸੇ ਅੰਤਰਰਾਸ਼ਟਰੀ ਪੱਧਰ ਦੇ ਸਕੂਲ ਕਿਰਪਾਲ ਸਾਗਰ ਅਕੈਡਮੀ ਨੇ ਸੀ.ਬੀ.ਐੱਸ.ਈ 10ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ 2026 'ਚ 100 ਫ਼ੀਸਦੀ ਨਤੀਜਾ ਹਾਸਲ ਕਰਕੇ ਇੱਕ ਵਾਰ ਫਿਰ ਆਪਣੀ ਸ਼ਾਨਦਾਰ ਪਰੰਪਰਾ ਨੂੰ ਕਾਇਮ ਰੱਖਿਆ ਹੈ | ਪਿ੍ੰ. ਗੁਰਜੀਤ ਸਿੰਘ ਨੇ ਦੱਸਿਆ ਕਿ ਦੁਆਬੇ ਦੀ ਧਰਤੀ 'ਤੇ ਉਸਰੀ ਕਿਰਪਾਲ ਸਾਗਰ ਅਕੈਡਮੀ ਸਾਲ 1989 ਤੋਂ ਕਾਰਜਸ਼ੀਲ ਹੈ | ਸਾਲ 2026 ਦੀਆਂ ਸੀ.ਬੀ.ਐੱਸ.ਈ. ਪ੍ਰੀਖਿਆਵਾਂ 'ਚ ਬੈਠੇ ਸਾਰੇ 32 ਵਿਦਿਆਰਥੀ ਪਹਿਲੇ ਯਤਨ 'ਚ ਹੀ ਸਫਲ ਹੋਏ ਹਨ | ਚੇਅਰਮੈਨ ਡਾ. ਕਰਮਜੀਤ ਸਿੰਘ ਨੇ ਮਾਪਿਆਂ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ 32 ਵਿਦਿਆਰਥੀ ਕਿਰਪਾਲ ਸਾਗਰ ਅਕੈਡਮੀ ਦੇ ਥੰਮ ਹਨ | ਇਨ੍ਹਾਂ ਦੀ ਮਿਹਨਤ ਅਤੇ ਸਾਡੇ ਅਧਿਆਪਕਾਂ ਦੀ ਲਗਨ ਨਾਲ ਇਹ ਸੰਭਵ ਹੋਇਆ ਹੈ | ਭਵਿੱਖ 'ਚ ਇਹ ਬੱਚੇ ਆਪਣੇ ਹੁਨਰ ਅਤੇ ਚਰਿੱਤਰ ਕਰਕੇ ਯਾਦ ਰੱਖੇ ਜਾਣਗੇ | ਕੇ.ਐਸ.ਏ ਸਿਰਫ ਸਕੂਲ ਨਹੀਂ ਹੈ, ਇਹ ਉਹ ਥਾਂ ਹੈ ਜਿੱਥੇ ਬੱਚੇ ਆਪਣਾ ਸਰਵਪੱਖੀ ਚਰਿੱਤਰ ਦਿਮਾਗੀ, ਭਾਵਨਾਤਮਕ ਅਤੇ ਆਤਮਿਕ ਤੌਰ 'ਤੇ ਉਸਾਰਦੇ ਘੜਦੇ ਹਨ | ਪਿ੍ੰਸੀਪਲ ਗੁਰਜੀਤ ਸਿੰਘ ਨੇ ਦੱਸਿਆ ਕਿ 10ਵੀਂ ਜਮਾਤ ਦੀ ਅਪਾਰਗੁਨ ਨੇ 98 ਫ਼ੀਸਦੀ, ਅਦਿਤੀ ਰਾਣਾ ਨੇ 95.83 ਫ਼ੀਸਦੀ, ਨਵਪ੍ਰੀਤ ਕੌਰ ਨੇ 89.33 ਫ਼ੀਸਦੀ, ਸਟੈਨਜ਼ਨਿ ਚੇਮਤ ਨੇ 78.83 ਫ਼ੀਸਦੀ, ਸਵਰਿਤ ਸ਼ਰਮਾ ਨੇ 77.5 ਫ਼ੀਸਦੀ ਅੰਕ ਪ੍ਰਾਪਤ ਕਰਕੇ ਕ੍ਰਮ ਅਨੁਸਾਰ ਪਹਿਲੀਆਂ ਪੰਜ ਪੁਜੀਸ਼ਨਾਂ ਪ੍ਰਾਪਤ ਕੀਤੀਆਂ | ਸਬਜੈਕਟ ਵਾਈਜ ਅੰਗਰੇਜ਼ੀ 'ਚ ਅਦਿਤੀ ਰਾਣਾ ਨੇ 99 ਫ਼ੀਸਦੀ, ਪੰਜਾਬੀ 'ਚ ਅਦਿਤੀ ਰਾਣਾ ਨੇ 100 ਫ਼ੀਸਦੀ, ਗਣਿਤ 'ਚ ਅਪਾਰਗੁਨ ਨੇ 97 ਫ਼ੀਸਦੀ, ਸਾਇੰਸ ਵਿੱਚ ਅਪਾਰਗੁਨ ਨੇ 99 ਫ਼ੀਸਦੀ, ਸਮਾਜਿਕ ਵਿਗਿਆਨ 'ਚ ਅਪਾਰਗੁਨ ਨੇ 98 ਫ਼ੀਸਦੀ, ਸਮਾਜਿਕ ਵਿਗਿਆਨ ਵਿੱਚ ਅਦਿਤੀ ਰਾਣਾ ਨੇ 98 ਫ਼ੀਸਦੀ, ਹਿੰਦੀ ਵਿੱਚ ਅਦਿਤੀ ਰਾਣਾ ਨੇ 97 ਫ਼ੀਸਦੀ, ਆਰਟੀਫੀਸ਼ੀਅਲ ਇੰਟੈਲੀਜੈਂਸ ਵਿੱਚ ਅਪਾਰਗੁਨ ਨੇ 97 ਫ਼ੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ | ਅਦਿਤੀ ਰਾਣਾ ਨੇ ਪੰਜਾਬੀ 'ਚ 100'ਚੋਂ 100 ਅੰਕ ਲੈ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ | ਅਪਾਰਗੁਨ ਅਤੇ ਅਦਿਤੀ ਰਾਣਾ ਨੇ ਕਈ ਵਿਸ਼ਿਆਂ 'ਚ ਸਿਖਰਲਾ ਸਥਾਨ ਹਾਸਲ ਕੀਤਾ | ਇਸ ਮੌਕੇ ਚੇਅਰਮੈਨ ਡਾਕਟਰ ਕਰਮਜੀਤ ਸਿੰਘ ਨੇ ਅਧਿਆਪਕਾਂ ਅਤੇ ਮਾਪਿਆਂ ਨੂੰ ਇਸ ਸ਼ਾਨਦਾਰ ਸਫਲਤਾ 'ਤੇ ਵਧਾਈਆਂ ਦਿੱਤੀਆਂ ਹਨ |
ਸਕੌਲਰਜ਼ ਪਬਲਿਕ ਸਕੂਲ ਜਾਡਲਾ ਦਾ ਦਸਵੀਂ ਦਾ ਨਤੀਜਾ 100 ਫ਼ੀਸਦੀ ਰਿਹਾ
ਜਾਡਲਾ, (ਸੁਰਿੰਦਰ ਦੁੱਗਲ) ਸੀ.ਬੀ.ਐੱਸ.ਈ. ਵਲੋਂ ਐਲਾਨੇ ਗਏ ਦਸਵੀਂ ਜਮਾਤ ਦੀ ਬੋਰਡ ਪ੍ਰੀਖਿਆ 2025-2026 ਦੇ ਨਤੀਜਿਆਂ ਵਿਚ ਸਕੌਲਰਜ਼ ਪਬਲਿਕ ਸਕੂਲ ਜਾਡਲਾ ਦਾ ਨਤੀਜਾ 100 ਫ਼ੀਸਦੀ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿ੍ੰਸੀਪਲ ਮਧੂ ਐਰੀ ਅਤੇ ਸਕੂਲ ਦੇ ਐਮਛ ਡੀ ਗਗਨ ਰਾਣਾ ਨੇ ਦਧਸਿਆ ਕਿ 10 ਵੀਂ ਜਮਾਤ ਦੇ 134 ਵਿਦਿਆਰਥੀਆਂ ਵਿਚੋਂ ਸੰਚਿਤ ਸਰੋਆ ਅਤੇ ਗੁਰਲੀਨ ਕੌਰ ਨੇ 98.6 ਫ਼ੀਸਦੀ ਅੰਕਾਂ ਨਾਲ ਪਹਿਲਾ, ਇਸ਼ਰਤ ਮਹਿਤਾ ਨੇ 98 ਫ਼ੀਸਦੀ ਅੰਕ ਪ੍ਰਾਪਤ ਕਰਕੇ ਦੂਸਰਾ, ਏਕਨੂਰ ਕੌਰ ਅਤੇ ਅਰਸ਼ਦੀਪ ਕੌਰ ਨੇ 97.8 ਫ਼ੀਸਦੀ ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ | ਇਸ ਤੋਂ ਇਲਾਵਾ 17 ਵਿਦਿਆਰਥੀਆਂ ਨੇ 95 ਫ਼ੀਸਦੀ ਤੋਂ ਵੱਧ, 17 ਵਿਦਿਆਰਥੀਆਂ ਨੇ 90 ਫ਼ੀਸਦੀ ਤੋਂ ਵੱਧ, 15 ਵਿਦਿਆਰਥੀਆਂ ਨੇ 85 ਫ਼ੀਸਦੀ ਤੋਂ ਵੱਧ ਅਤੇ 18 ਵਿਦਿਆਰਥੀਆਂ ਨੇ 80 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ | ਇਸ ਮੌਕੇ ਸਕੂਲ ਦੇ ਐਮ.ਡੀ ਗਗਨ ਰਾਣਾ ਨੇ ਸਮੂਹ ਵਿਦਿਆਰਥੀਆਂ ਅਤੇ ਸਕੂਲ ਸਟਾਫ ਨੂੰ ਇਸ ਸ਼ਾਨਦਾਰ ਉਪਲਬਧੀ ਲਈ ਵਧਾਈ ਭੇਟ ਕੀਤੀ |